ਕੇਜਰੀਵਾਲ ਲਈ ਪਤਨੀ ਕਰ ਰਹੀ ਪ੍ਰਚਾਰ, ਦੱਸਿਆ ਕਿਵੇਂ ਹੋਇਆ ਸੀ ਉਨ੍ਹਾਂ ਨਾਲ ਪਿਆਰ

Sunday, Jan 26, 2020 - 12:29 AM (IST)

ਕੇਜਰੀਵਾਲ ਲਈ ਪਤਨੀ ਕਰ ਰਹੀ ਪ੍ਰਚਾਰ, ਦੱਸਿਆ ਕਿਵੇਂ ਹੋਇਆ ਸੀ ਉਨ੍ਹਾਂ ਨਾਲ ਪਿਆਰ

 

ਨਵੀਂ ਦਿੱਲੀ — ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣ ਦੀ ਤਰੀਕ ਹੋਰ ਨੇੜੇ ਆ ਚੁੱਕੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰਾਜਧਾਨੀ ਦੇ ਸਾਰੇ ਇਲਾਕਿਆਂ ’ਚ ਆਪਣੀ ਪਾਰਟੀ ਲਈ ਪ੍ਰਚਾਰ ਕਰ ਰਹੇ ਹਨ ਪਰ ਉਨ੍ਹਾਂ ਦੀ ਵਿਧਾਨ ਸਭਾ ਸੀਟ ’ਤੇ ਚੋਣ ਪ੍ਰਚਾਰ ਦਾ ਮੋਰਚਾ ਸੰਭਾਲ ਰਹੀ ਹੈ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਅਤੇ ਸਾਬਕਾ ਆਈ. ਆਰ. ਐੱਸ. ਅਧਿਕਾਰੀ ਸੁਨੀਤਾ ਕੇਜਰੀਵਾਲ ਪਹਿਲੀ ਵਾਰ ਚੋਣ ਪ੍ਰਚਾਰ ਵਿਚ ਉੱਤਰੀ ਹੈ। ਗੱਲਬਾਤ ਦੌਰਾਨ ਸੁਨੀਤਾ ਨੇ ਪਤੀ ਨਾਲ ਰਿਸ਼ਤਿਆਂ ਦੀ ਸ਼ੁਰੂਆਤ ਦੀਆਂ ਉਹ ਗੱਲਾਂ ਵੀ ਜਨਤਕ ਕੀਤੀਆਂ, ਜੋ ਅੱਜ ਤੱਕ ਕਦੀ ਵੀ ਬਾਹਰ ਨਹੀਂ ਆਈਆਂ ਸਨ। ਉਨ੍ਹਾਂ ਦੱਸਿਆ ਕਿ ਕਿਵੇਂ ਉਨ੍ਹਾਂ ਦੋਵਾਂ ਵਿਚ ਪਿਆਰ ਹੋਇਆ। ਉਨ੍ਹਾਂ ਦੀ ਮੁਲਾਕਾਤ ਆਈ. ਆਈ. ਟੀ. ਦੇ ਦਿਨਾਂ ਵਿਚ ਹੋਈ ਸੀ।

ਇਸ ਦੌਰਾਨ ਦੋਵਾਂ ਦੇ ਦਰਮਿਆਨ ਕਈ ਵਾਰ ਮਿਲਣਾ-ਜੁਲਣਾ ਹੋਇਆ ਅਤੇ ਫਿਰ ਇਕ ਦਿਨ ਅਰਵਿੰਦ ਨੇ ਉਨ੍ਹਾਂ ਨੂੰ ਪ੍ਰਪੋਜ਼ ਕੀਤਾ। ਉਧਰ ਚੋਣ ਲੜਨ ਦੇ ਸਵਾਲ ’ਤੇ ਸੁਨੀਤਾ ਨੇ ਕਿਹਾ ਕਿ ਉਹ ਕਦੀ ਵੀ ਸਰਗਰਮ ਸਿਆਸਤ ਵਿਚ ਨਹੀਂ ਆਵੇਗੀ ਅਤੇ ਨਾ ਹੀ ਚੋਣ ਲੜੇਗੀ।


author

Inder Prajapati

Content Editor

Related News