ਕੇਜਰੀਵਾਲ ਦੇ ''ਦਿੱਲੀ ਮਾਡਲ'' ਨੇ ਕੋਵਿਡ-19 ਹਾਲਾਤ ''ਚ ਸੁਧਾਰ ਕੀਤਾ: ਆਪ ਸਰਕਾਰ

Friday, Aug 21, 2020 - 03:33 AM (IST)

ਕੇਜਰੀਵਾਲ ਦੇ ''ਦਿੱਲੀ ਮਾਡਲ'' ਨੇ ਕੋਵਿਡ-19 ਹਾਲਾਤ ''ਚ ਸੁਧਾਰ ਕੀਤਾ: ਆਪ ਸਰਕਾਰ

ਨਵੀਂ ਦਿੱਲੀ : ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਿੱਲੀ ਮਾਡਲ ਨੇ ਸ਼ਹਿਰ 'ਚ ਕੋਵਿਡ-19 ਹਾਲਾਤ 'ਚ ਮਹੱਤਵਪੂਰਣ ਸੁਧਾਰ ਕੀਤਾ ਹੈ ਅਤੇ ਰਾਸ਼ਟਰੀ ਰਾਜਧਾਨੀ 'ਚ ਪਹਿਲਾਂ ਇਨਫੈਕਸ਼ਨ ਦੇ ਮਾਮਲੇ ਦੁਗਣੇ ਹੋਣ ਦੀ ਮਿਆਦ 101.5 ਦਿਨ ਹੈ ਜਦੋਂ ਕਿ ਬਾਕੀ ਭਾਰਤ 'ਚ ਇਹ ਮਿਆਦ 28.8 ਦਿਨ ਹੈ। ਵੀਰਵਾਰ ਨੂੰ ਇੱਕ ਅਧਿਕਾਰਕ ਬਿਆਨ 'ਚ ਇਹ ਗੱਲ ਕਹੀ ਗਈ ਹੈ।

ਬਿਆਨ ਦੇ ਅਨੁਸਾਰ, ਦਿੱਲੀ 'ਚ ਅਗਸਤ 'ਚ ਮੌਤ ਦਰ ਵੀ ਡਿੱਗ ਕੇ 1.4 ਫ਼ੀਸਦੀ ਰਹਿ ਗਈ ਹੈ ਜਦੋਂ ਕਿ ਰਾਸ਼ਟਰੀ ਮੌਤ ਦਰ 1.92 ਫ਼ੀਸਦੀ ਹੈ। ਇਸ ਤੋਂ ਇਲਾਵਾ ਦਿੱਲੀ 'ਚ ਇਨਫੈਕਸ਼ਨ ਤੋਂ ਉਭਰਣ ਦੀ ਦਰ 90.2 ਫ਼ੀਸਦੀ ਜਦੋਂ ਕਿ ਦੇਸ਼ 'ਚ 72.5 ਫ਼ੀਸਦੀ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਇਨਫੈਕਸ਼ਨ ਦੇ ਮਾਮਲਿਆਂ ਦੀ ਦਰ 'ਚ ਵੀ 18 ਜੂਨ ਤੋਂ 16 ਅਗਸਤ ਵਿਚਾਲੇ ਕਾਫ਼ੀ ਗਿਰਾਵਟ ਆਈ ਹੈ।

ਬਿਆਨ 'ਚ ਦਾਅਵਾ ਕੀਤਾ ਗਿਆ ਹੈ ਕਿ ਆਰ.ਟੀ.-ਪੀ.ਸੀ.ਆਰ. ਅਤੇ ਰੈਪਿਡ ਐਂਟੀਜੇਨ ਟੈਸਟ ਦੋਨਾਂ 'ਚ ਇਨਫੈਕਸ਼ਨ ਦੀ ਦਰ 'ਚ ਭਾਰੀ ਗਿਰਾਵਟ ਆਈ ਹੈ। ਬਿਆਨ ਦੇ ਅਨੁਸਾਰ, ਕੋਵਿਡ-19 ਤੋਂ ਨਜਿੱਠਣ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਰੰਗ ਲਿਆ ਰਹੀਆਂ ਹਨ। ਦਿੱਲੀ ਦੀ ਹਾਲਤ ਦੇਸ਼  ਦੇ ਬਾਕੀ ਹਿੱਸੇ ਤੋਂ ਕਾਫ਼ੀ ਚੰਗੀ ਹੈ।


author

Inder Prajapati

Content Editor

Related News