ਕੇਜਰੀਵਾਲ ਨੇ ਦੱਸਿਆ ਮਹਿਲਾਵਾਂ ਲਈ ਮੈਟਰੋ ''ਚ ਫ੍ਰੀ ਰਾਈਡ ਦਾ ਫਾਰਮੂਲਾ

06/12/2019 10:06:00 PM

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਾਲ ਹੀ 'ਚ ਦਿੱਲੀ ਮੈਟਰੋ ਤੇ ਬੱਸਾਂ 'ਚ ਮਹਿਲਾਵਾਂ ਲਈ ਫ੍ਰੀ ਸੇਵਾ ਦਾ ਐਲਾਨ ਕੀਤਾ ਸੀ। ਜਿਸ ਦੇ ਬਾਅਦ ਹੁਣ ਸੀ. ਐਮ. ਕੇਜਰੀਵਾਲ ਨੂੰ ਡੀ. ਐਮ. ਆਰ. ਸੀ. ਦੇ ਜ਼ਰੀਏ ਇਸ ਯੋਜਨਾ ਨੂੰ ਅਮਲ 'ਚ ਲਿਆਉਣ ਦੇ ਸੁਝਾਵਾਂ 'ਤੇ ਦੋ ਪ੍ਰੋਪੋਜਲ ਮਿਲੇ ਹਨ। ਜਿਸ ਬਾਰੇ 'ਚ ਕੇਜਰੀਵਾਲ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਨੂੰ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਵਲੋਂ 2 ਹੋਰ ਪ੍ਰਸਤਾਵ ਮਿਲੇ ਹਨ। ਉਨ੍ਹਾਂ ਕਿਹਾ ਕਿ ਡੀ. ਐਮ. ਆਰ. ਸੀ. ਵਲੋਂ ਸਕਾਰਾਤਮਕ ਫੀਡਬੈਕ ਮਿਲਿਆ ਹੈ।  ਜਿਸ ਦੌਰਾਨ ਪਹਿਲੇ ਵਿਕਲਪ 'ਚ ਸਮਾਂ ਲੱਗੇਗਾ ਤੇ ਇਸ 'ਚ ਉਨ੍ਹਾਂ ਨੂੰ ਆਪਣੇ ਸਾਫਟਵੇਅਰ 'ਚ ਬਦਲਾਅ ਕਰਨਾ ਪਏਗਾ। ਇਸ ਦੇ ਲਈ ਡੀ. ਐਮ. ਆਰ. ਸੀ. ਨੇ ਸਮੇਂ ਦੀ ਮੰਗ ਕੀਤੀ ਹੈ। ਇਸ ਦੇ ਲਾਗੂ ਹੋਣ ਤੋਂ ਬਾਅਦ ਮਹਿਲਾਵਾਂ ਸਮਾਰਟ ਕਾਰਡ ਤੇ ਟੋਕਨ ਦੋਵੇਂ ਇਸਤੇਮਾਲ ਕਰ ਸਕਦੀਆਂ ਹਨ ਪਰ ਇਸ ਤੋਂ ਇਲਾਵਾ ਇਕ ਹੋਰ ਸਟਾਪ ਗੈਪ ਮੈਨਜਮੈਂਟ ਹੈ। ਇਸ ਦੇ ਤਹਿਤ ਸਿਰਫ ਟੋਕਨ ਇਸਤੇਮਾਲ ਕੀਤੇ ਜਾ ਸਕਦੇ ਹਨ। ਕੇਜਰੀਵਾਲ ਨੇ ਕਿਹਾ ਕਿ ਮਹਿਲਾਵਾਂ ਲਈ ਅਲੱਗ ਤੋਂ ਟੀ.ਵੀ. ਐਮ. ਕਾਊਂਟਰ ਬਣਾਏ ਜਾਣਗੇ, ਜਿਥੋਂ ਮਹਿਲਾਵਾਂ ਨੂੰ ਯਾਤਰਾ ਲਈ ਫ੍ਰੀ ਟੋਕਨ ਦਿੱਤੇ ਜਾਣਗੇ। ਮਹਿਲਾਵਾਂ ਲਈ ਅਲੱਗ ਤੋਂ ਐਂਟਰੀ ਗੇਟ ਦੀ ਵਿਵਸਥਾ ਵੀ ਕੀਤੀ ਜਾਵੇਗੀ ਪਰ ਮੈਟਰੋ ਕੰਪਲੈਕਸ ਤੋਂ ਬਾਹਰ ਨਿਕਲਣ ਦੇ ਲਈ ਇਕ ਹੀ ਕਾਮਨ ਗੇਟ ਹੋਵੇਗਾ। ਉਨ੍ਹਾਂ ਦੱਸਿਆ ਕਿ ਡੀ. ਐਮ. ਆਰ. ਸੀ. ਨੇ ਕਿਹਾ ਹੈ ਕਿ ਇਸ ਪ੍ਰਕਿਰਿਆ ਨੂੰ ਪੂਰਾ ਹੋਣ 'ਚ 8 ਮਹੀਨੇ ਲੱਗ ਸਕਦੇ ਹਨ। ਡੀ. ਐਮ. ਆਰ. ਸੀ. ਦਾ ਇਹ ਵੀ ਕਹਿਣਾ ਹੈ ਕਿ ਕੁੱਲ ਮਿਲਾ ਕੇ 170 ਸਟੇਸ਼ਨ ਹਨ, ਜਿਥੇ ਟੋਕਨ ਕਾਊਂਟਰ ਸੇਲ ਬੰਦ ਹਨ। ਅਸੀਂ ਜਲਦ ਇਸ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰਾਂਗੇ। ਉਥੇ ਹੀ ਦਿੱਲੀ ਮੈਟਰੋ ਦਾ ਕਹਿਣਾ ਹੈ ਕਿ ਇਸ ਫੈਸਲੇ ਤੋਂ ਬਾਅਦ ਮਹਿਲਾਵਾਂ ਦੀ ਗਿਣਤੀ 50 ਫੀਸਦੀ ਵਧਣ ਦੀ ਸੰਭਾਵਨਾ ਹੈ। ਡੀ. ਐਮ. ਆਰ. ਸੀ. ਨੇ 1,506.4 ਕਰੋੜ ਦੀ ਮੰਗ ਰੱਖੀ ਹੈ। ਭਲਾ ਹੀ ਇਹ ਖਰਚ ਵੱਡਾ ਹੈ ਪਰ ਇਸ ਨਾਲ ਕੋਈ ਖਤਰਾ ਨਹੀਂ ਹੈ।

 


Related News