AN-32 ਦੁਰਘਟਨਾ ''ਚ ਸ਼ਹੀਦ ਹੋਏ ਰਾਜੇਸ ਦੇ ਪਰਿਵਾਰ ਨੂੰ ਕੇਜਰੀਵਾਲ ਦੇਣਗੇ 1 ਕਰੋੜ ਰੁਪਏ

Saturday, Jun 22, 2019 - 01:15 AM (IST)

AN-32 ਦੁਰਘਟਨਾ ''ਚ ਸ਼ਹੀਦ ਹੋਏ ਰਾਜੇਸ ਦੇ ਪਰਿਵਾਰ ਨੂੰ ਕੇਜਰੀਵਾਲ ਦੇਣਗੇ 1 ਕਰੋੜ ਰੁਪਏ

ਨਵੀਂ ਦਿੱਲੀ: ਏ. ਐਨ. 32 ਜਹਾਜ਼ ਹਾਦਸੇ 'ਚ ਸ਼ਹੀਦ ਹੋਏ ਕਮਾਂਡਰ ਰਾਜੇਸ਼ ਕੁਮਾਰ ਦੇ ਪਰਿਵਾਰਕ ਮੈਂਬਰਾਂ ਨਾਲ ਸ਼ੁੱਕਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮਿਲਣ ਪਹੁੰਚੇ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਮੁੱਖ ਮੰਤਰੀ ਨੇ ਸਮਾਂ ਬਿਤਾ ਕੇ ਹਾਦਸੇ ਦੇ ਪ੍ਰਤੀ ਆਪਣੀ ਸੰਵੇਦਨਾ ਜ਼ਾਹਰ ਕੀਤੀ। ਕੇਜਰੀਵਾਲ ਨੇ ਸੂਬੇ ਦੇ ਰਾਹਤ ਫੰਡ ਤੋਂ ਸ਼ਹੀਦ ਜਵਾਨ ਦੇ ਪਰਿਵਾਰ ਵਾਲਿਆਂ ਨੂੰ 1 ਕਰੋੜ ਰੁਪਏ ਤੇ ਨਾਲ ਹੀ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਰੂਸੀ ਮੂਲ ਦਾ ਏ. ਐਨ.32 ਜਹਾਜ਼ 3 ਜੂਨ ਨੂੰ ਚੀਨ ਨਾਲ ਲੱਗੀ ਸਰਹੱਦ ਨੇੜੇ ਅਸਮ ਦੇ ਜੋਰਹਾਟ ਤੋਂ ਮੇਂਚੁਕਾ ਦੇ ਉਨਤ ਲੈਂਡਿੰਗ ਗਰਾਊਂਡ 'ਤੇ ਜਾ ਰਿਹਾ ਸੀ। ਉਡਾਨ ਭਰਨ ਦੇ ਅੱਧੇ ਘੰਟੇ ਬਾਅਦ ਉਸ ਦਾ ਸੰਪਰਕ ਟੁੱਟ ਗਿਆ ਸੀ। ਇਸ ਦਸਤੇ 'ਚ ਰਾਜੇਸ਼ ਕੁਮਾਰ ਵੀ ਸ਼ਾਮਲ ਸੀ।


Related News