ਸਰਦ ਰੁੱਤ ਲਈ ਬੰਦ ਹੋਏ ਕੇਦਾਰਨਾਥ ਧਾਮ ਦੇ ਕਿਵਾੜ

10/29/2019 1:53:34 PM

ਗੋਪੇਸ਼ਵਰ (ਭਾਸ਼ਾ)— ਉੱਤਰਾਖੰਡ 'ਚ ਸਥਿਤ ਵਿਸ਼ਵ ਪ੍ਰਸਿੱਧ ਕੇਦਾਰਨਾਥ ਧਾਮ ਦੇ ਕਿਵਾੜ ਮੰਗਲਵਾਰ ਭਾਵ ਅੱਜ ਸਰਦ ਰੁੱਤ ਲਈ ਬੰਦ ਕਰ ਦਿੱਤੇ ਗਏ ਹਨ। ਹੁਣ ਸ਼ਰਧਾਲੂ ਬਾਬਾ ਕੇਦਾਰਨਾਥ ਦੇ ਦਰਸ਼ਨ ਉਖੀਮਠ ਦੇ ਓਂਕਾਰੇਸ਼ਵਰ ਮੰਦਰ ਵਿਚ ਕਰਨਗੇ। ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਉੱਪ ਪ੍ਰਧਾਨ ਅਸ਼ੋਕ ਖੱਤਰੀ ਨੇ ਦੱਸਿਆ ਕਿ ਭਗਵਾਨ ਸ਼ਿਵ ਨੂੰ ਸਮਰਪਿਤ ਕੇਦਾਰਨਾਥ ਮੰਦਰ ਦੇ ਕਿਵਾੜ ਪੂਜਾ ਤੋਂ ਬਾਅਦ ਅੱਜ ਸਵੇਰੇ ਸਾਢੇ 8 ਵਜੇ ਬੰਦ ਕਰ ਦਿੱਤੇ ਗਏ।


ਮੁੱਖ ਪੁਜਾਰੀ ਕੇਦਾਰ ਲਿੰਗ ਨੇ ਕਿਵਾੜ ਬੰਦ ਹੋਣ ਦੀ ਪੂਜਾ ਸੰਪੰਨ ਕਰਵਾਈ। ਇਸ ਮੌਕੇ ਮੰਦਰ ਕੰਪਲੈਕਸ ਵਿਚ ਕਰੀਬ 1200 ਸ਼ਰਧਾਲੂਆਂ ਨਾਲ ਮੰਦਰ ਕਮੇਟੀ ਦੇ ਮੁੱਖ ਕਾਰਜ ਅਧਿਕਾਰੀ ਬੀ.ਡੀ. ਸਿੰਘ, ਰੂਦਰਪ੍ਰਯਾਗ ਦੇ ਪੁਲਸ ਅਧਿਕਾਰੀ ਸੰਜੈ ਸਿੰਘ ਵੀ ਮੌਜੂਦ ਰਹੇ। ਜਯ ਬਾਬਾ ਕੇਦਾਰਨਾਥ, ਬਮ-ਬਮ ਭੋਲੇ ਦੇ ਜੈਕਾਰਿਆਂ ਨਾਲ ਕੇਦਾਰਨਾਥ ਜੀ ਦੀ ਪੰਚਮੁਖੀ ਮੂਰਤੀ ਨੂੰ ਲੈ ਕੇ ਡੋਲੀ ਨੇ ਮੰਦਰ ਤੋਂ ਰਵਾਨਾ ਕੀਤਾ, ਜੋ ਵੱਖ-ਵੱਖ ਪੜਾਵਾਂ ਤੋਂ ਲੰਘਦੇ ਹੋਏ 31 ਅਕਤੂਬਰ ਨੂੰ ਉਨ੍ਹਾਂ ਦੇ ਸਰਦ ਰੁੱਤ ਗੱਦੀ ਸਥਾਨ ਓਂਕਾਰੇਸ਼ਵਰ ਮੰਦਰ ਉਖੀਮਠ ਪਹੁੰਚੇਗੀ।


Tanu

Content Editor

Related News