PM ਮੋਦੀ ਦੀ ਤਰ੍ਹਾਂ ਕੇਦਾਰਨਾਥ ''ਚ ਸਮਾਧੀ ਲਾਉਣ ਲਈ ਸਾਧੂਆਂ ਦੀ ਉਮੜੀ ਭੀੜ, 3 ਨਵੀਆਂ ਗੁਫਾਵਾਂ ਹੋਈਆਂ ਤਿਆਰ

Wednesday, Oct 14, 2020 - 05:05 PM (IST)

ਉਤਰਾਖੰਡ- ਕੇਦਾਰਨਾਥ ਧਾਮ 'ਚ ਇਕ ਧਿਆਨ ਗੁਫ਼ਾ 2019 ਨੂੰ ਬਣਾਈ ਗਈ ਸੀ, ਜਿਸ 'ਚ 18 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਧੀ ਲਗਾ ਕੇ ਕੇ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ। ਪ੍ਰਧਾਨ ਮੰਤਰੀ ਮੋਦੀ ਦੇ ਗੁਫ਼ਾ 'ਚ ਸਮਾਧੀ ਲਾਉਣ ਤੋਂ ਬਾਅਦ ਇਨ੍ਹਾਂ ਗੁਫ਼ਾਵਾਂ 'ਚ ਸਮਾਧੀ ਲਾਉਣ ਲਈ ਸਾਧੂਆਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਸੀ। ਇਸ ਨੂੰ ਦੇਖਦੇ ਹੋਏ ਹੁਣ ਤਿੰਨ ਨਵੀਂਆਂ ਗੁਫ਼ਾਵਾਂ ਬਣਾਈਆਂ ਗਈਆਂ ਹਨ। ਇਨ੍ਹਾਂ ਗੁਫ਼ਾਵਾਂ ਲਈ ਬਿਜਲੀ, ਪਾਣੀ, ਟਾਇਲਟ ਸਮੇਤ ਕਈ ਸਹੂਲਤਾਵਾਂ ਮੌਜੂਦ ਹਨ ਅਤੇ ਲੋਕ ਇੱਥੇ ਰਾਤ ਨੂੰ ਆਰਾਮ ਵੀ ਕਰ ਸਕਦੇ ਹਨ।

PunjabKesariਕੇਦਾਰਨਾਥ 'ਚ ਕਰੀਬ 27 ਲੱਖ ਲਾਗਤ ਨਾਲ ਬਣੀਆਂ ਤਿੰਨ ਨਵੀਂਆਂ ਸਮਾਧੀ ਗੁਫ਼ਾਵਾਂ ਨੂੰ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਦੀ ਲੋਕ ਨਿਰਮਾਣ ਵਿਭਾਗ ਸ਼ਾਖਾ ਬਣਾ ਰਹੀ ਹੈ। ਰੁਦਰਪ੍ਰਯਾਗ ਦੀ ਜ਼ਿਲ੍ਹਾ ਅਧਿਕਾਰੀ ਵੰਦਨਾ ਸਿੰਘ ਦਾ ਕਹਿਣਾ ਹੈ ਕਿ ਨਵੀਂਆਂ ਬਣ ਰਹੀਆਂ ਤਿੰਨ ਗੁਫ਼ਾਵਾਂ 'ਚ ਸਿਵਲ ਵਰਕ ਪੂਰਾ ਚੁੱਕਿਆ ਹੈ। ਬਿਜਲੀ ਦੀ ਫਿਟਿੰਗ ਦਾ ਕੰਮ ਚੱਲ ਰਿਹਾ ਹੈ, ਜੋ ਕਿ 2-3 ਦਿਨਾਂ 'ਚ ਪੂਰਾ ਹੋ ਜਾਵੇਗਾ। ਅਜਿਹੇ 'ਚ ਹੁਣ ਇਨ੍ਹਾਂ ਸਮਾਧੀ ਗੁਫ਼ਾਵਾਂ ਨੂੰ ਲੋਕਾਂ ਦੀ ਸਹੂਲਤ ਲਈ ਖੋਲ੍ਹਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਾਸਨ ਦੇ ਨਿਰਦੇਸ਼ਾਂ ਦਾ ਇੰਤਜ਼ਾਰ ਹੈ।


DIsha

Content Editor

Related News