ਕੇਦਾਰਨਾਥ ਆਫ਼ਤ ਦੇ 6 ਸਾਲ ਬਾਅਦ ਪਰਿਵਾਰ ਨੂੰ ਮਿਲਿਆ 65 ਸਾਲਾ ਸ਼ਖਸ

01/03/2020 3:26:54 PM

ਦੇਹਰਾਦੂਨ— ਕਰੀਬ 6 ਸਾਲਾਂ ਤੱਕ ਉਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲੇ ਦੇ ਸਿਤਾਰਗੰਜ ਦੀ 62 ਸਾਲਾ ਮੋਬਿਨ ਅੰਸਾਰੀ ਇਕ ਵਿਧਵਾ ਦੀ ਤਰ੍ਹਾਂ ਜੀਵਨ ਬਿਤਾ ਰਹੀ ਸੀ। ਉਸ ਦੇ ਪਤੀ ਜਮੀਲ ਅਹਿਮਦ ਅੰਸਾਰੀ 2013 ਦੇ ਕੇਦਾਰਨਾਥ ਹਾਦਸੇ ਦੇ ਬਾਅਦ ਤੋਂ ਗਾਇਬ ਸਨ ਅਤੇ ਮੰਨ ਲਿਆ ਗਿਆ ਸੀ ਕਿ ਉਹ ਕਦੇ ਨਹੀਂ ਆਉਣਗੇ। ਹਾਲਾਂਕਿ 31 ਦਸੰਬਰ ਨੂੰ ਮੋਬਿਨ ਨੂੰ ਇਕ ਵੀਡੀਓ ਕਾਲ ਆਇਆ, ਜਿਸ ਨੂੰ ਦੇਖ ਕੇ ਉਸ ਦੇ ਹੋਸ਼ ਉੱਡ ਗਏ। ਇਹ ਫੋਨ ਉਸ ਦੇ ਪਤੀ ਦਾ ਸੀ।

ਹਾਦਸੇ ਤੋਂ ਬਾਅਦ ਚੱਲੀ ਗਈ ਸੀ ਯਾਦਦਾਸ਼ਤ
ਪੁਲਸ ਨੇ 'ਆਪਰੇਸ਼ਨ ਸਮਾਈਲ' ਦੇ ਅਧੀਨ ਜਮੀਲ ਨੂੰ ਲੱਭ ਲਿਆ ਸੀ। ਹਾਦਸੇ ਤੋਂ ਬਾਅਦ ਜਮੀਲ ਦੀ ਯਾਦਦਾਸ਼ਤ (ਮੈਮੋਰੀ) ਚੱਲੀ ਗਈ ਸੀ ਅਤੇ ਉਹ ਚਮੋਲੀ ਦੇ ਗੋਪੇਸ਼ਵਰ 'ਚ ਇਕ ਸ਼ੈਲਟਰ ਹੋਮ 'ਚ ਰਹਿ ਰਹੇ ਸਨ। ਪੁਲਸ ਅਧਿਕਾਰੀਆਂ ਨੇ ਕਿਸੇ ਤਰ੍ਹਾਂ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਫੋਟੋਜ਼ ਪੋਸਟ ਕਰ ਕੇ ਉਨ੍ਹਾਂ ਨੂੰ ਲੱਭ ਲਿਆ। ਆਖਰਕਾਰ ਜਮੀਲ ਇਕ ਜਨਵਰੀ ਨੂੰ ਆਪਣੇ ਪਰਿਵਾਰ ਨਾਲ ਮਿਲ ਸਕੇ।

PunjabKesari2013 'ਚ ਗਵਾਚੇ ਸਨ
ਚਮੋਲੀ ਜ਼ਿਲੇ 'ਚ 'ਆਪਰੇਸ਼ਨ ਸਮਾਈਲ' ਚਲਾਉਣ ਵਾਲੇ ਸਬ-ਇੰਸਪੈਕਟਰ ਨਿਤਿਨ ਬਿਸ਼ਟ ਨੇ ਦੱਸਿਆ ਕਿ ਜਮੀਲ 2013 'ਚ ਲੰਬਾਗੜ੍ਹ 'ਚ ਮਜ਼ਦੂਰੀ ਕਰਦੇ ਸਨ। ਜਦੋਂ ਕੇਦਾਰਨਾਥ 'ਚ ਆਫ਼ਤ ਆਈ ਤਾਂ ਉਹ ਅਲਕਨੰਦਾ 'ਚ ਰੁੜ ਗਏ ਅਤੇ ਉਸ ਤੋਂ ਬਾਅਦ ਕੀ ਹੋਇਆ, ਉਨ੍ਹਾਂ ਨੂੰ ਯਾਦ ਨਹੀਂ।

ਸੋਸ਼ਲ ਮੀਡੀਆ 'ਤੇ ਭਤੀਜੇ ਨੇ ਪਛਾਣਿਆ
ਬਿਸ਼ਟ ਨੇ ਕਿਹਾ ਕਿ ਪੁਲਸ ਅਧਿਕਾਰੀਆਂ ਨੇ ਜਮੀਲ ਨਾਲ 2016 'ਚ ਗੱਲ ਕੀਤੀ, ਜਦੋਂ ਉਨ੍ਹਾਂ ਨੂੰ ਸ਼ੈਲਟਰ ਹੋਮ 'ਚ ਦੇਖਿਆ ਗਿਆ। ਉਸ ਸਮੇਂ ਉਨ੍ਹਾਂ ਨੇ ਆਪਣਾ ਨਾਂ ਜਹੀਰ ਖਾਨ ਦੱਸਿਆ ਪਰ ਇਸ ਵਾਰ ਦਸੰਬਰ ਜਦੋਂ ਉਹ ਮਿਲੇ ਤਾਂ ਉਨ੍ਹਾਂ ਨੇ ਆਪਣਾ ਨਾਂ ਜਮੀਲ ਦੱਸਿਆ। ਜਮੀਲ ਦੀ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਗਿਆ, ਜਿੱਥੋਂ ਉਨ੍ਹਾਂ ਦੇ ਭਤੀਜੇ ਨੇ ਉਨ੍ਹਾਂ ਨੂੰ ਪਛਾਣ ਲਿਆ। ਇਕ ਜਨਵਰੀ ਨੂੰ ਮੋਬਿਨ ਅਤੇ ਉਨ੍ਹਾਂ ਦੇ ਬੇਟੇ ਗੋਪੇਸ਼ਵਰ ਗਏ, ਜਿੱਥੇ ਪੁਲਸ ਨੇ ਜਮੀਲ ਨੂੰ ਉਨ੍ਹਾਂ ਨੂੰ ਸੌਂਪ ਦਿੱਤਾ।


DIsha

Content Editor

Related News