ਕੇਦਾਰਨਾਥ ਹਾਦਸੇ ''ਚ ਲਾਪਤਾ ਲੋਕਾਂ ਦੀ ਤਲਾਸ਼ ਲਈ ਚੁੱਕੇ ਗਏ ਕਦਮਾਂ ਦੀ ਕੋਰਟ ਨੇ ਮੰਗੀ ਜਾਣਕਾਰੀ

04/25/2019 3:50:46 PM

ਨੈਨੀਤਾਲ— ਉਤਰਾਖੰਡ ਹਾਈ ਕੋਰਟ ਨੇ ਰਾਜ ਸਰਕਾਰ ਤੋਂ 2013 ਦੇ ਕੇਦਾਰਨਾਥ ਹਾਦਸੇ 'ਚ ਲਾਪਤਾ ਹੋਏ ਲੋਕਾਂ ਦੀ ਤਲਾਸ਼ ਲਈ ਚੁੱਕੇ ਗਏ ਕਦਮਾਂ ਬਾਰੇ ਇਕ ਮਹੀਨੇ ਅੰਦਰ ਜਵਾਬ ਮੰਗਿਆ ਹੈ। ਇਕ ਜਨਹਿੱਤ ਪਟੀਸ਼ਨ 'ਤੇ ਬੁੱਧਵਾਰ ਨੂੰ ਸੁਣਵਾਈ ਕਰਦੇ ਹੋਏ ਜੱਜ ਰਮੇਸ਼ ਰੰਗਨਾਥਨ ਅਤੇ ਨਾਰਾਇਣ ਸਿੰਘ ਧਨਿਕ ਨੇ ਸਰਕਾਰ ਨੂੰ ਨਿਰਦੇਸ਼ ਦਿੱਤਾ ਕਿ ਉਹ ਭਿਆਨਕ ਹੜ੍ਹ ਅਤੇ ਜ਼ਮੀਨ ਖਿੱਸਕਣ ਤੋਂ ਬਾਅਦ ਲਾਪਤਾ ਹੋਏ ਲੋਕਾਂ ਦਾ ਪਤਾ ਲਗਾਉਣ ਲਈ ਸਰਕਾਰ ਵਲੋਂ ਚੁੱਕੇ ਗਏ ਕਦਮਾਂ ਬਾਰੇ 4 ਹਫਤਿਆਂ ਦੇ ਅੰਦਰ ਜਵਾਬ ਦਾਇਰ ਕਰਨ। 

ਕੋਰਟ ਨੇ ਜਨਹਿੱਤ ਪਟੀਸ਼ਨ ਬੁੱਧਵਾਰ ਨੂੰ ਆਖਰੀ ਸੁਣਵਾਈ ਲਈ ਸਵੀਕਾਰ ਕੀਤੀ ਅਤੇ ਸਰਕਾਰ ਨੂੰ ਨਿਰਦੇਸ਼ ਦਿੱਤਾ ਕਿ ਉਹ ਹਲਫਨਾਮਾ ਦਾਇਰ ਕਰ ਕੇ ਦੱਸਣ ਕਿ ਉਸ ਨੇ ਹੜ੍ਹ ਤੋਂ ਬਾਅਦ ਲਾਪਤਾ ਹੋਏ ਲੋਕਾਂ ਦਾ ਪਤਾ ਲਗਾਉਣ ਕੀ ਕਦਮ ਚੁੱਕੇ। ਦਿੱਲੀ ਵਾਸੀ ਅਜੇ ਗੌਤਮ ਵਲੋਂ ਦਾਇਰ ਜਨਹਿੱਤ ਪਟੀਸ਼ਨ 'ਚ ਆਫ਼ਤ 'ਚ ਲਾਪਤਾ ਹੋਏ ਅਜਿਹੇ ਲੋਕਾਂ ਦਾ ਪਤਾ ਲਗਾਉਣ ਲਈ ਵਿਸ਼ੇਸ਼ ਕਮੇਟੀ ਦੇ ਗਠਨ ਦੀ ਮੰਗ ਕੀਤੀ ਗਈ ਸੀ, ਜਿਨ੍ਹਾਂ ਦਾ ਹਾਦਸੇ ਦੇ 6 ਸਾਲ ਬਾਅਦ ਵੀ ਕੋਈ ਸੁਰਾਗ ਨਹੀਂ ਹੈ। ਜਨਹਿੱਤ ਪਟੀਸ਼ਨ 'ਚ ਦਾਅਵਾ ਕੀਤਾ ਗਿਆ ਹੈ ਕਿ 2013 ਦੇ ਕੇਦਾਰਨਾਥ ਹਾਦਸੇ 'ਚ 4200 ਲੋਕ ਲਾਪਤਾ ਹੋ ਗਏ ਸਨ, ਜਦੋਂ ਕਿ ਸਰਕਾਰੀ ਅੰਕੜਿਆਂ ਅਨੁਸਾਰ 3,322 ਲੋਕਾਂ ਬਾਰੇ ਹਾਦਸੇ ਤੋਂ ਬਾਅਦ ਜਾਣਕਾਰੀ ਨਹੀਂ ਮਿਲ ਸਕੀ ਸੀ। ਹੁਣ ਤੱਕ ਸਿਰਫ਼ 600 ਕੰਕਾਲ ਹੀ ਬਰਾਮਦ ਹੋਏ ਹਨ।


DIsha

Content Editor

Related News