ਕੇਟੋਨ ਮੋਨੋਐਸਟਰ ਡ੍ਰਿੰਕਸ ਕਰਦੀ ਹੈ ਬਲੱਡ ਸ਼ੂਗਰ ਕੰਟਰੋਲ

Thursday, Jan 09, 2020 - 01:47 AM (IST)

ਕੇਟੋਨ ਮੋਨੋਐਸਟਰ ਡ੍ਰਿੰਕਸ ਕਰਦੀ ਹੈ ਬਲੱਡ ਸ਼ੂਗਰ ਕੰਟਰੋਲ

ਨਵੀਂ ਦਿੱਲੀ (ਅਨਸ)-ਕੇਟੋਨ ਮੋਨੋਐਸਟਰ ਡ੍ਰਿੰਕਸ ਆਪਣੀ ਲੋਅ ਕਾਰਬੋਹਾਈਡ੍ਰੇਟਸ ਪ੍ਰਾਪਰਟੀ ਕਾਰਣ ਕੀਟੋਜੈਨਿਕ ਡਾਈਟ ਦੀ ਤਰ੍ਹਾਂ ਹੀ ਤੇਜ਼ੀ ਨਾਲ ਲੋਕਪ੍ਰਿਯ ਹੋ ਰਹੀ ਹੈ। ਕੀਟੋਜੈਨਿਕ ਡਾਈਟ ਅਤੇ ਕੇਟੋਨ ਮੋਨੋਐਸਟਰ ਡ੍ਰਿੰਕਸ ਖਾਸ ਤੌਰ ’ਤੇ ਡਾਇਬਟੀਜ਼ ਦੇ ਲੋਕਾਂ ਲਈ ਮਦਦਗਾਰ ਹੈ। ਅਜਿਹਾ ਹੁਣੇ ਜਿਹੇ ਇਕ ਸਟੱਡੀ ਵਿਚ ਸਿੱਧ ਹੋਇਆ ਹੈ। ਭਾਵੇਂ ਡਾਈਟ ਕਾਂਸ਼ੀਅਸ ਲੋਕ ਆਪਣੀ ਫਿਟਨੈੱਸ ਨੂੰ ਬਣਾਈ ਰੱਖਣ ਲਈ ਲੰਬੇ ਸਮੇਂ ਤੋਂ ਕੀਟੋਜੈਨਿਕ ਡਾਈਟ ਅਤੇ ਲੋਅ ਕਾਰਬਸ ਡ੍ਰਿੰਕ ਦੀ ਵਰਤੋਂ ਕਰ ਰਹੇ ਹਨ।
ਕੇਟੋਨ ਇਕ ਤਰ੍ਹਾਂ ਦੇ ਮਾਲੀਕਿਊਲਸ ਹੁੰਦੇ ਹਨ, ਜੋ ਫੈਟੀ ਐਸਿਡ ਦਾ ਯੂਜ਼ ਕਰ ਕੇ ਲਿਵਰ ਦੁਆਰਾ ਉਦੋਂ ਪ੍ਰੋਡਿਊਸ ਕੀਤੇ ਜਾਂਦੇ ਹਨ, ਜਦੋਂ ਕਿਸੇ ਵਿਅਕਤੀ ਨੇ ਘੱਟ ਖਾਣਾ ਖਾਧਾ ਹੋਵੇ, ਘੱਟ ਕਾਰਬੋਹਾਈਡ੍ਰੇਟ ਦਾ ਭੋਜਨ ਕੀਤਾ ਹੋਵੇ, ਲੰਬੇ ਸਮੇਂ ਤਕ ਭੁੱਖ ਬਰਦਾਸ਼ਤ ਕੀਤੀ ਹੋਵੇ ਜਾਂ ਜ਼ਿਆਦਾ ਐਕਸਰਸਾਈਜ਼ ਕੀਤੀ ਹੋਵੇ।
15 ਮਰੀਜ਼ਾਂ ਦੀ ਕੇਟੋਨ ਡ੍ਰਿੰਕਸ ਦੇ ਕੇ ਕੀਤਾ ਟੈਸਟ
ਖੋਜ ਦੌਰਾਨ ਕੀਟੋਜੈਨਿਕ ਡਾਈਟ ਨਾ ਲੈਣ ਵਾਲੇ ਸ਼ੂਗਰ ਦੇ ਅਜਿਹੇ 15 ਮਰੀਜ਼ਾਂ ਨੂੰ ਕੇਟੋਨ ਡ੍ਰਿੰਕਸ ਦਿੱਤੀ ਗਈ, ਜਿਨ੍ਹਾਂ ਨੇ ਸਾਰੀ ਰਾਤ ਫਾਸਟਿੰਗ ਕੀਤੀ ਸੀ। ਇਹ ਡ੍ਰਿੰਕ ਆਕਸਫੋਰਡ ਯੂਨੀਵਰਸਿਟੀ ਦੇ ਰਿਸਰਚ ਦੁਆਰਾ ਮੈਡੀਕਲ ਐਸਟਰ ਨੂੰ ਧਿਆਨ ’ਚ ਰੱਖਦੇ ਹੋਏ ਤਿਆਰ ਕੀਤੀ ਗਈ ਸੀ। ਖੋਜ ਵਿਚ ਸ਼ਾਮਲ ਕੀਤੇ ਗਏ ਜ਼ਿਆਦਾਤਰ ਲੋਕਾਂ ਦਾ ਬਲੱਡ ਸ਼ੂਗਰ ਨਾਰਮਲ ਤੋਂ ਜ਼ਿਆਦਾ ਸੀ। ਡ੍ਰਿੰਕ ਪੀਣ ਦੇ 30 ਮਿੰਟ ਬਾਅਦ ਬਲੱਡ ਸੈਂਪਲ ਲੈਣ ਤੋਂ ਪਹਿਲਾਂ ਖੋਜ ਵਿਚ ਸ਼ਾਮਲ ਲੋਕਾਂ ਨੂੰ ਹਾਈ ਸ਼ੂਗਰ ਡ੍ਰਿੰਕ ਪੀਣ ਲਈ ਦਿੱਤੀ ਗਈ। ਇਸ ਤੋਂ ਬਾਅਦ ਹੋਏ ਟੈਸਟ ਵਿਚ ਸਾਹਮਣੇ ਆਇਆ ਕਿ ਕੇਟੋਨ ਡ੍ਰਿੰਕ ਪੀਣ ਤੋਂ ਬਾਅਦ ਇਹ ਲੋਕ ਆਪਣੇ ਬਲੱਡ ਸ਼ੂਗਰ ਨੂੰ ਮੇਨਟੇਨ ਕਰਨ ਦੇ ਸਮਰੱਥ ਸਨ। ਇੰਨਾ ਹੀ ਨਹੀਂ, ਇਸ ਦੌਰਾਨ ਇਨ੍ਹਾਂ ਦੇ ਇੰਸੁਲਿਨ ਵਿਚ ਕੋਈ ਬਦਲਾਅ ਨਹੀਂ ਹੋਇਆ ਸੀ। ਖੋਜ ਅਤੇ ਟੈਸਟ ਵਿਚ ਸਾਹਮਣੇ ਆਏ ਨਤੀਜਿਆਂ ਨਾਲ ਖੋਜੀ ਭਵਿੱਖ ਵਿਚ ਬਹੁਤ ਸਾਕਾਰਾਤਮਕ ਨਤੀਜੇ ਮਿਲਣ ਦੀ ਉਮੀਦ ਕਰ ਰਹੇ ਹਨ।
ਸ਼ੂਗਰ ਦੇ ਮਰੀਜ਼ਾਂ ਨੂੰ ਕੇਟੋਨ ਮੋਨੋਐਸਟਰ ਡ੍ਰਿੰਕ ਨਾਲ ਲਾਭ
ਯੂ. ਬੀ. ਸੀ. ਓਕੇਗਨ ਦੁਆਰਾ ਕੀਤੀ ਗਈ ਸਟੱਡੀ ਵਿਚ ਸਾਹਮਣੇ ਆਇਆ ਹੈ ਕਿ ਜਿਹੜੇ ਲੋਕ ਸ਼ੂਗਰ ਦੇ ਮਰੀਜ਼ ਹਨ, ਉਨ੍ਹਾਂ ਨੂੰ ਕੋਟੇਨ ਮੋਨੋਐਸਟਰ ਡ੍ਰਿੰਕ ਨਾਲ ਕਾਫੀ ਫਾਇਦਾ ਹੋ ਸਕਦਾ ਹੈ। ਯੂ. ਬੀ. ਸੀ. ਓਕੇਗਨ ਦੇ ਐਸੋਸੀਏਟ ਪ੍ਰੋਫੈਸਰ ਅਤੇ ਇਸ ਖੋਜ ਦੀ ਲੀਡਰ ਆਰਥਰ ਜੋਨਾਥਨ ਲਿਟਲੇ ਦੇ ਅਨੁਸਾਰ ਕੋਟੇਨ ਸਪਲੀਮੈਂਟਸ, ਬੀਮਾਰੀ ਨੂੰ ਘੱਟ ਕਰਨ ਵਿਚ ਸਿੱਧੇ ਤੌਰ ’ਤੇ ਰਿਜ਼ਲਟ ਭਾਵੇਂ ਨਾ ਦੇਣ ਪਰ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਦੇ ਕੰਮ ’ਚ ਇਹ ਟੂਲ ਦੀ ਤਰ੍ਹਾਂ ਰੋਲ ਪਲੇਅ ਕਰਦੀ ਹੈ।


author

Sunny Mehra

Content Editor

Related News