ਕੌਸ਼ਾਂਬੀ ’ਚ ਦੋਹਰਾ ਕਤਲ, ਨਾਜਾਇਜ਼ ਸਬੰਧਾਂ ਦੇ ਸ਼ੱਕ ਹੇਠ ਮਾਂ-ਪੁੱਤ ਦੀ ਲਈ ਜਾਨ
Wednesday, Mar 12, 2025 - 01:02 AM (IST)

ਕੌਸ਼ਾਂਬੀ- ਯੂ.ਪੀ. ਦੇ ਕੌਸ਼ਾਂਬੀ ਤੋਂ ਦਿੱਲ ਹਿਲਾ ਦੇਣ ਵਾਲੀ ਇਕ ਘਟਨਾ ਸਾਹਮਣੇ ਆਈ ਹੈ । ਇੱਥੇ ਇਕ ਨੌਜਵਾਨ ਤੇ ਉਸ ਦੀ ਮਾਂ ਨੂੰ ਨਾਜਾਇਜ਼ ਸਬੰਧਾਂ ਦੇ ਸ਼ੱਕ ਹੇਠ ਕਤਲ ਕਰ ਦਿੱਤਾ ਗਿਆ।
ਇਸ ਸਬੰਧੀ ਪੁਲਸ ਨੇ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਪੁਲਸ ਦੇ ਵਧੀਕ ਸੁਪਰਡੈਂਟ ਰਾਜੇਸ਼ ਕੁਮਾਰ ਨੇ ਮੰਗਲਵਾਰ ਦੱਸਿਆ ਕਿ ਕਾਜੂ ਪਿੰਡ ਦੇ ਰਹਿਣ ਵਾਲੇ ਸੰਨੀ ਨੂੰ ਸ਼ੱਕ ਸੀ ਕਿ ਉਸੇ ਪਿੰਡ ਦੇ ਕੱਲੂ ਦੇ ਉਸ ਦੀ ਭੈਣ ਨਾਲ ਨਾਜਾਇਜ਼ ਸਬੰਧ ਹਨ।
ਇਸ ਰੰਜਿਸ਼ ਕਾਰਨ ਸੰਨੀ ਨੇ ਆਪਣੇ ਭਰਾ ਸ਼ਰਵਣ ਅਤੇ ਮਾਂ ਸ਼ਾਂਤੀ ਦੇਵੀ ਨਾਲ ਮਿਲ ਕੇ ਯੋਜਨਾ ਬਣਾਈ । ਸੰਨੀ ਦੇਰ ਰਾਤ ਕੱਲੂ ਦੇ ਘਰ ਪਹੁੰਚ ਗਿਆ। ਦੋਵਾਂ ਧਿਰਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਇਸ ਦੌਰਾਨ ਸੰਨੀ ਨੇ ਕੱਲੂ ’ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ। ਉਸ ਦੀ ਮਾਂ ਸਗੀਤਾ ਬਚਾਉਣ ਆਈ ਤਾਂ ਉਸ ਨੂੰ ਵੀ ਕੁਹਾੜੀ ਨਾਲ ਵੱਢ ਦਿੱਤਾ। ਪੁਲਸ ਨੇ ਇਕ ਮੁਲਜ਼ਮ ਸ਼ਰਵਣ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।