8ਵੀਂ ਜਮਾਤ ਦੇ ਵਿਦਿਆਰਥੀ ਮਯੰਕ ਨੇ ‘ਕੌਨ ਬਨੇਗਾ ਕਰੋੜਪਤੀ’ਤੋਂ ਜਿੱਤੇ 1 ਕਰੋੜ
Wednesday, Nov 29, 2023 - 11:41 AM (IST)
ਨਵੀਂ ਦਿੱਲੀ - ਕਹਿੰਦੇ ਹਨ ਕਿ ਗਿਆਨ ਦੀ ਕੋਈ ਉਮਰ ਨਹੀਂ ਹੁੰਦੀ। ‘ਕੌਨ ਬਨੇਗਾ ਕਰੋੜਪਤੀ’ ਵਿਚ 12 ਸਾਲ ਦੇ ਮਯੰਕ ਨੇ ਇਸ ਗੱਲ ਨੂੰ ਸਾਬਿਤ ਕਰ ਦਿਖਾਇਆ ਹੈ। ਅਮਿਤਾਭ ਬੱਚਨ ਦੇ ਸਾਹਮਣੇ ਹੌਟਸੀਟ ’ਤੇ ਬੈਠੇ ਮਯੰਕ ਨੇ ਆਪਣੀਆਂ ਤੇਜ਼-ਤਰਾਰ ਗੱਲਾਂ ਅਤੇ ਜਵਾਬ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਹਫ਼ਤੇ ‘ਕੌਨ ਬਨੇਗਾ ਕਰੋੜਪਤੀ ਜੂਨੀਅਰਸ’ ਆਯੋਜਿਤ ਕੀਤਾ ਜਾ ਰਿਹਾ ਹੈ।
ਇਸ ਵਿਚ 18 ਸਾਲ ਤੋਂ ਘੱਟ ਉਮਰ ਦੇ ਬੱਚੇ ਹੌਟਸੀਟ ’ਤੇ ਹੋਸਟ ਅਮਿਤਾਭ ਬੱਚਨ ਵਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦੇ ਹਨ। ਇਸ ਵਿਚ ਹਰਿਆਣਾ ਦੇ ਮਹੇਂਦਰਗੜ੍ਹ ਜ਼ਿਲ੍ਹੇ ਦਾ ਰਹਿਣ ਵਾਲਾ 8ਵੀਂ ਜਮਾਤ ਦਾ ਵਿਦਿਆਰਥੀ ਮਯੰਕ ਪਹੁੰਚਿਆ ਸੀ। ਫਾਸਟੈਸਟ ਫਿੰਗਰ ਟੈਸਟ ਵਿਚ ਸਭ ਤੋਂ ਤੇਜ਼ ਰਫਤਾਰ ਨਾਲ ਜਵਾਬ ਦੇਣ ਤੋਂ ਬਾਅਦ ਉਸ ਨੂੰ ਗੇਮ ਖੇਡਣ ਦਾ ਮੌਕਾ ਮਿਲਿਆ। ਬਿੱਗ ਬੀ ਵਲੋਂ ਪੁੱਛੇ ਗਏ ਸਵਾਲਾਂ ਦੇ ਸਹੀ ਜਵਾਬ ਦੇ ਕੇ ਮਯੰਕ ਨੇ ਇਕ ਕਰੋੜ ਦੀ ਰਕਮ ਜਿੱਤ ਲਈ ਹੈ। ਉਸ ਦੀ ਪ੍ਰਾਪਤੀ ’ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪਰਿਵਾਰ ਨੂੰ ਫੋਨ ’ਤੇ ਵਧਾਈ ਦਿੱਤੀ।
ਇਕ ਕਰੋੜ ਦੀ ਰਕਮ ਜਿੱਤ ਕੇ ਮਯੰਕ ‘ਕੇ. ਬੀ. ਸੀ.-150’ ਦਾ ਸਭ ਤੋਂ ਛੋਟੀ ਉਮਰ ਦਾ ਕਰੋੜਪਤੀ ਬਣ ਗਿਆ ਹੈ। ਇੰਨਾ ਹੀ ਨਹੀਂ, 7 ਕਰੋੜ ਦੇ ਸਵਾਲ ਤੱਕ ਪਹੁੰਚਣ ਵਾਲਾ ਵੀ ਉਹ ਇਸ ਸੀਜ਼ਨ ਦਾ ਸਭ ਤੋਂ ਛੋਟੀ ਉਮਰ ਦਾ ਕੰਟੈਸਟੈਂਟ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8