''KBC'' ''ਚ 3.20 ਲੱਖ ਰੁਪਏ ਜਿੱਤਣ ਵਾਲੇ ਕਾਂਸਟੇਬਲ ਨੂੰ ਐੱਸ. ਪੀ. ਨੇ ਕੀਤਾ ਸਨਮਾਨਤ

11/02/2019 2:17:53 PM

ਮਥੁਰਾ (ਭਾਸ਼ਾ)— ਮਸ਼ਹੂਰ ਰਿਐਲਿਟੀ ਸ਼ੋਅ 'ਕੌਣ ਬਣੇਗਾ ਕਰੋੜਪਤੀ' ਵਿਚ 10 ਸਵਾਲਾਂ ਦਾ ਸਹੀ ਜਵਾਬ ਦੇ ਕੇ 3.20 ਲੱਖ ਰੁਪਏ ਜਿੱਤਣ ਵਾਲੇ ਕਾਂਸਟੇਬਲ ਨਰਿੰਦਰ ਸਿੰਘ ਯਾਦਵ ਨੂੰ ਐੱਸ. ਪੀ. ਸ਼ਲਭ ਮਾਥੁਰ ਨੇ 'ਪ੍ਰਸ਼ੰਸਾ ਪੱਤਰ' ਦੇ ਕੇ ਸਨਮਾਨਤ ਕੀਤਾ। ਮਾਥੁਰ ਨੇ ਦੱਸਿਆ ਕਿ ਨਰਿੰਦਰ ਸਿੰਘ ਨੇ ਕੁੱਲ 3.20 ਲੱਖ ਰੁਪਏ ਜਿੱਤੇ ਹਨ। 

PunjabKesari

ਉਨ੍ਹਾਂ ਦੱਸਿਆ ਕਿ ਨਰਿੰਦਰ ਦੇ ਪਰਿਵਾਰ ਦੇ ਕੁੱਲ 18 ਮੈਂਬਰ ਫੌਜ ਵਿਚ ਰਹੇ ਹਨ ਅਤੇ ਇਸ ਸਮੇਂ ਵੀ ਆਪਣੀਆਂ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਦੇ ਪਿਤਾ ਵੀ ਫੌਜ ਦੇ ਸੇਵਾ ਮੁਕਤ ਕੈਪਟਨ ਹਨ। ਮਾਥੁਰ ਨੇ ਦੱਸਿਆ ਕਿ ਨਰਿੰਦਰ ਸਿੰਘ ਦੀ ਸਾਲ 2011 'ਚ ਫੌਜ ਲਈ ਚੋਣ ਹੋ ਗਈ ਸੀ ਪਰ ਉਨ੍ਹਾਂ ਨੇ ਪੁਲਸ ਦੀ ਨੌਕਰੀ ਨੂੰ ਤਰਜੀਹ ਦਿੱਤੀ। ਵਿਭਾਗ ਦੇ ਹੋਰ ਅਧਿਕਾਰੀਆਂ ਨੇ ਵੀ ਯਾਦਵ ਨੂੰ ਇਸ ਸ਼ੋਅ 'ਚ 3.20 ਲੱਖ ਰੁਪਏ ਜਿੱਤਣ 'ਤੇ ਵਧਾਈ ਦਿੱਤੀ।


Tanu

Content Editor

Related News