ਕਟੜਾ-ਸ਼੍ਰੀਨਗਰ ਵੰਦੇ ਭਾਰਤ ਐਕਸਪ੍ਰੈੱਸ 'ਚ ਹੋਈ ਰਿਕਾਰਡ ਬੁਕਿੰਗ, 26 ਜੂਨ ਤੱਕ ਕੋਈ ਸੀਟ ਉਪਲੱਬਧ ਨਹੀਂ
Thursday, Jun 12, 2025 - 03:46 PM (IST)
 
            
            ਜੰਮੂ- ਜੰਮੂ ਕਸ਼ਮੀਰ 'ਚ ਸ਼੍ਰੀਨਗਰ ਨੂੰ ਬਾਕੀ ਦੇਸ਼ ਨਾਲ ਜੋੜਣ ਵਾਲੀ ਕਟੜਾ-ਸ਼੍ਰੀਨਗਰ ਵੰਦੇ ਭਾਰਤ ਐਕਸਪ੍ਰੈੱਸ 'ਚ ਪਿਛਲੇ 6 ਦਿਨਾਂ 'ਚ ਰਿਕਾਰਡ ਬੁਕਿੰਗ ਦਰਜ ਕੀਤੀ ਗਈ ਹੈ ਅਤੇ ਆਉਣ ਵਾਲੇ 2 ਹਫ਼ਤਿਆਂ ਲਈ ਸੀਟਾਂ ਵੀ ਐਡਵਾਂਸ ਬੁਕ ਹੋ ਗਈਆਂ ਹਨ। ਰੇਲਵੇ ਸੂਤਰਾਂ ਅਨੁਸਾਰ ਟਰੇਨ ਅਗਲੇ 2 ਹਫ਼ਤਿਆਂ ਲਈ ਪੂਰੀ ਤਰ੍ਹਾਂ ਭਰੀ ਹੋਈ ਹੈ। ਕਟੜਾ-ਸ਼੍ਰੀਨਗਰ-ਕਟੜਾ ਦੋਵੇਂ ਪਾਸਿਓਂ ਚੱਲਣ ਵਾਲੀਆਂ 2 ਵੰਦੇ ਭਾਰਤ ਐਕਸਪ੍ਰੈੱਸ ਟਰੇਨਾਂ 'ਚ 26 ਜੂਨ ਤੱਕ ਕੋਈ ਸੀਟ ਉਪਲੱਬਧ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਜੁਲਾਈ ਲਈ ਵੀ ਸੀਟਾਂ ਬੁੱਕ ਹੋ ਗਈਆਂ ਹਨ। 3 ਜੁਲਾਈ ਤੋਂ ਸ਼ੁਰੂ ਹੋ ਰਹੀ ਸਾਲਾਨਾ ਅਮਰਨਾਥ ਯਾਤਰਾ ਦੇ ਮੱਦੇਨਜ਼ਰ ਭਾਰੀ ਭੀੜ ਹੋਣ ਦੀ ਉਮੀਦ ਹੈ। ਸੈਲਾਨੀਆਂ ਅਤੇ ਤੀਰਥ ਯਾਤਰੀਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਸਥਾਨਕ ਲੋਕ ਵੀ ਇਸ ਟਰੇਨ ਤੋਂ ਯਾਤਰਾ ਕਰ ਰਹੇ ਹਨ। ਇਹ ਟਰੇਨ ਕਟੜਾ ਅਤੇ ਸ਼੍ਰੀਨਗਰ ਵਿਚਾਲੇ ਦੀ ਦੂਰੀ ਤਿੰਨ ਘੰਟਿਆਂ 'ਚ ਤੈਅ ਕਰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                            