ਕਤਰ-ਸਾਊਦੀ ਵਿਵਾਦ ਦੀ ਕੁੜਿੱਕੀ ''ਚ ਫਸੀ ਵਿਚਾਰੇ ਨਵਾਜ਼ ਸ਼ਰੀਫ ਦੀ ''ਗਿੱਚੀ''

06/08/2017 9:47:43 PM

ਨਵੀਂ ਦਿੱਲੀ/ਇਸਲਾਮਾਬਾਦ— ਕਤਰ ਤੇ ਸਾਊਦੀ ਅਰਬ ਦੀ ਜੰਗ ਨੇ ਤੂਲ ਫੜ ਲਈ ਹੈ। ਅਜਿਹੇ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਬੁਰੀ ਤਰ੍ਹਾਂ ਫਸ ਗਏ ਹਨ। ਟਰੰਪ ਦੇ ਇਸ਼ਾਰੇ 'ਤੇ ਸਾਊਦੀ ਅਰਬ ਦੀ ਅਗਵਾਈ 'ਚ ਕਤਰ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ। ਹੁਣ ਬੇਚਾਰੇ ਸ਼ਰੀਫ ਇਹ ਨਹੀਂ ਤੈਅ ਕਰ ਪਾ ਰਹੇ ਹਨ ਕਿ ਉਹ ਕਿਸ ਪਾਸੇ ਜਾਣ। ਉਨ੍ਹਾਂ ਲਈ ਹੁਣ ਇਕ ਪਾਸੇ ਖੂਹ ਹੈ ਤੇ ਦੂਜੇ ਪਾਸੇ ਖਾਈ।
ਨਵਾਜ਼ ਸ਼ਰੀਫ ਉਨ੍ਹਾਂ ਨੇਤਾਵਾਂ 'ਚੋਂ ਹਨ, ਜਿਨ੍ਹਾਂ ਦੇ ਦੋਵਾਂ ਦੇਸ਼ਾਂ ਨਾਲ ਸਬੰਧ ਹਨ। ਸਾਊਦੀ ਅਰਬ ਦੇ ਸ਼ਾਹੀ ਪਰਿਵਾਰ ਨੇ ਨਵਾਜ਼ ਸ਼ਰੀਫ ਨੂੰ ਉਸ ਵੇਲੇ ਜੀਵਨਦਾਨ ਦਿੱਤਾ ਸੀ, ਜਦੋਂ 1999 'ਚ ਪਰਵੇਜ਼ ਮੁਸ਼ਰੱਫ ਨੇ ਉਨ੍ਹਾਂ ਦੀ ਸਰਕਾਰ ਦੀ ਤਖਤਾ ਪਲਟ ਕਰ ਦਿੱਤਾ ਸੀ। ਉਦੋਂ ਪਾਕਿਸਤਾਨੀ ਫੋਜ ਦੀ ਨਵਾਜ਼ ਦੇ ਖੂਨ ਦੀ ਪਿਆਸੀ ਹੋ ਗਈ ਸੀ। ਉਸ ਵੇਲੇ ਕੋਈ ਵੀ ਨਵਾਜ਼ ਨੂੰ ਪਨਾਹ ਦੇਣ ਲਈ ਤਿਆਰ ਨਹੀਂ ਸੀ, ਤਾਂ ਸਾਊਦੀ ਅਰਬ ਨੇ ਉਨ੍ਹਾਂ ਨੂੰ ਪਨਾਹ ਦਿੱਤੀ ਸੀ। 
ਦੂਜੇ ਪਾਸੇ ਹੈ ਕਤਰ। ਇਸ ਦੇਸ਼ ਨਾਲ ਪਾਕਿਸਤਾਨ ਦੇ ਬੇਹੱਦ ਕਰੀਬੀ ਵਪਾਰਿਕ ਸਬੰਧ ਹਨ। ਪਾਕਿਸਤਾਨ ਨੇ ਪਿਛਲੇ ਸਾਲ ਕਤਰ ਨਾਲ ਐੱਲ.ਐੱਨ.ਜੀ. ਸਮਝੋਤਾ ਕੀਤਾ ਹੈ। ਇਸ ਦੇ ਤਹਿਤ ਕਤਰ 3.75 ਟਨ ਗੈਸ ਹਰ ਸਾਲ ਪਾਕਿਸਤਾਨ ਨੂੰ ਦੇਵੇਗਾ। ਇਸ ਦੇ ਇਲਾਵਾ 2000 ਮੈਗਾਵਾਟ ਬਿਜਲੀ ਨੈਸ਼ਨਲ ਗ੍ਰਿਡ ਨੂੰ ਦੇਣ ਦਾ ਕਰਾਰ ਵੀ ਦੋਵਾਂ ਦੇਸ਼ਾਂ ਦੇ ਵਿਚਕਾਰ ਹੋਇਆ ਹੈ। ਊਰਜਾ ਦੇ ਲਈ ਪਾਕਿਸਤਾਨ ਕਤਰ 'ਤੇ ਨਿਰਭਰ ਕਰਦਾ ਹੈ। 
ਜ਼ਿਕਰਯੋਗ ਹੈ ਕਿ ਪਨਾਮਾ ਗੇਟ ਮਾਮਲੇ 'ਚ ਵੀ ਨਵਾਜ਼ ਪਰਿਵਾਰ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ। ਇਸ ਮਾਮਲੇ ਨੂੰ ਲੈ ਕੇ ਪਾਕਿਸਤਾਨ ਦੀ ਸੁਪਰੀਮ ਕੋਰਟ 'ਚ ਸੁਣਵਾਈ ਚੱਲ ਰਹੀ ਹੈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਸਾਊਦੀ ਅਰਬ, ਮਿਸਰ ਸਮੇਤ ਕਈ ਖਾੜੀ ਦੇਸ਼ਾਂ ਨੇ ਕਤਰ ਨਾਲ ਕੂਟਨੀਤਿਕ ਰਿਸ਼ਤੇ ਖਤਮ ਕਰ ਦਿੱਤੇ ਹਨ। ਇਸ ਦੇ ਨਾਲ ਹੀ ਕਈ ਦੇਸ਼ਾਂ ਨੇ ਕਤਰ ਦੇ ਜਹਾਜ਼ਾਂ 'ਤੇ ਆਪਣੀ ਹਵਾਈ ਸੀਮਾ 'ਚ ਪ੍ਰਵੇਸ਼ ਕਰਨ 'ਤੇ ਵੀ ਰੋਕ ਲਗਾ ਦਿੱਤੀ ਹੈ। ਅਮਰੀਕਾ ਦੇ ਇਸ਼ਾਰੇ 'ਤੇ ਕਤਰ ਦੇ ਖਿਲਾਫ ਇਹ ਮੁਹਿੰਮ ਚਲਾਈ ਗਈ ਹੈ।


Related News