ਕਠੂਆ ਰੇਪ ਕੇਸ: ਜੁਵੇਨਾਈਲ ਕੋਰਟ 'ਚ ਸੁਣਵਾਈ ਨੂੰ ਲੈ ਕੇ ਦੋਸ਼ੀ ਨੇ ਦਾਇਰ ਕੀਤੀ ਪਟੀਸ਼ਨ

Tuesday, Jul 10, 2018 - 02:29 PM (IST)

ਕਠੂਆ ਰੇਪ ਕੇਸ: ਜੁਵੇਨਾਈਲ ਕੋਰਟ 'ਚ ਸੁਣਵਾਈ ਨੂੰ ਲੈ ਕੇ ਦੋਸ਼ੀ ਨੇ ਦਾਇਰ ਕੀਤੀ ਪਟੀਸ਼ਨ

ਜੰਮੂ ਕਸ਼ਮੀਰ—   ਜੰਮੂ ਕਸ਼ਮੀਰ ਦੇ ਕਠੂਆ ਰੇਪ ਮਾਮਲੇ 'ਚ ਇਕ ਦੋਸ਼ੀ ਨੇ ਮਾਮਲੇ ਦੀ ਸੁਣਵਾਈ ਜੁਵੇਨਾਈਲ ਕੋਰਟ 'ਚ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ-ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਮੰਗਲਵਾਰ ਨੂੰ ਜਸਟਿਸ ਅਵਿਨਾਸ਼ ਜਿੰਗਨ ਦੀ ਕੋਰਟ 'ਚ ਮਾਮਲੇ ਦੀ ਸੁਣਵਾਈ ਹੋਈ ਹੈ। ਇਸ ਦੌਰਾਨ ਜੰਮੂ-ਕਸ਼ਮੀਰ ਸਰਕਾਰ ਵੱਲੋਂ ਕੋਈ ਪੇਸ਼ ਨਹੀਂ ਹੋਇਆ। ਜਿਸ ਕਾਰਨ ਮਾਮਲੇ ਦੀ ਤਰੀਕ ਮੁਅੱਤਲ ਕਰ ਦਿੱਤੀ ਗਈ। ਹੁਣ ਇਸ ਮਾਮਲੇ 'ਤੇ 13 ਅਗਸਤ ਨੂੰ ਸੁਣਵਾਈ ਹੋਵੇਗੀ। 
ਇਸ ਤੋਂ ਪਹਿਲਾਂ ਪਠਾਨਕੋਟ ਜ਼ਿਲਾ ਅਤੇ ਸੈਸ਼ਨ ਕੋਰਟ ਨੇ ਕਠੂਆ ਗੈਂਗਰੇਪ ਅਤੇ ਕਤਲ ਮਾਮਲੇ 'ਚ ਇਕ ਦੋਸ਼ੀ ਦੀ ਮੈਡੀਕਲ ਰਿਪੋਰਟ ਨੂੰ ਸਵੀਕਾਰ ਕਰ ਲਿਆ ਸੀ। ਜਿਸ ਨੇ ਖੁਦ ਦੇ ਕਿਸ਼ੋਰ ਹੋਣ ਦਾ ਦਾਅਵਾ ਕੀਤਾ ਸੀ। ਜੇ.ਕੇ ਚੋਪੜਾ ਨੇ ਕਿਹਾ ਸੀ ਕਿ ਰਿਪੋਰਟ 'ਚ ਉਸ ਦੀ ਉਮਰ 20 ਸਾਲ ਤੋਂ ਜ਼ਿਆਦਾ ਹੈ, ਅਜਿਹੇ 'ਚ ਨਾਬਾਲਗ 'ਤੇ ਬਾਲਗ ਦੀ ਤਰ੍ਹਾਂ ਕੇਸ ਚੱਲੇਗਾ।


Related News