ਕਠੂਆ ਸਮੂਹਿਕ ਜਬਰ-ਜ਼ਨਾਹ ਮਾਮਲੇ 'ਚ ਪਾਕਿ ਦਾ ਹੱਥ : ਭਾਜਪਾ ਪ੍ਰਧਾਨ

Friday, Apr 13, 2018 - 01:47 PM (IST)

ਕਠੂਆ ਸਮੂਹਿਕ ਜਬਰ-ਜ਼ਨਾਹ ਮਾਮਲੇ 'ਚ ਪਾਕਿ ਦਾ ਹੱਥ : ਭਾਜਪਾ ਪ੍ਰਧਾਨ

ਨਵੀਂ ਦਿੱਲੀ- ਜੰਮੂ-ਕਸ਼ਮੀਰ ਦੇ ਕਠੂਆ 'ਚ ਬੱਚੀ ਨਾਲ ਸਮੂਹਿਕ ਜਬਰ-ਜ਼ਨਾਹ ਮਾਮਲੇ 'ਚ ਸੂਬੇ ਦੇ ਭਾਜਪਾ ਪ੍ਰਧਾਨ ਨੰਦ ਕੁਮਾਰ ਸਿੰਘ ਨੇ ਵੀ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਠੂਆ ਸਮੂਹਿਕ ਜਬਰ-ਜ਼ਨਾਹ ਮਾਮਲੇ ਨੂੰ ਲੈ ਕੇ ਬੇਤੁਕਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਠੂਆ ਗੈਂਗਰੇਪ ਕੇਸ 'ਚ ਪਾਕਿਸਤਾਨ ਦਾ ਹੱਥ ਹੈ।
ਦੱਸ ਦਈਏ ਕਿ ਨੰਦ ਕੁਮਾਰ ਸਿੰਘ ਚੌਹਾਨ ਮੱਧ ਪ੍ਰੇਦਸ਼ ਦੇ ਖੰਡਵਾ ਤੋਂ ਸੰਸਦ ਮੈਂਬਰ ਹਨ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਹਨ। ਉਨ੍ਹਾਂ ਕਿਹਾ ਕਿ ਕਸ਼ਮੀਰ 'ਚ ਜੋ ਕੁਝ ਹੋਇਆ, ਉਸ 'ਚ ਪਾਕਿਸਤਾਨ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ 'ਚ ਤਾਂ 1 ਫੀਸਦੀ ਵੀ ਹਿੰਦੂ ਨਹੀਂ ਹਨ, ਉਥੇ ਤਾਂ ਹਿੰਦੂ ਮੂੰਹ ਵੀ ਨਹੀਂ ਖੋਲ ਸਕਦਾ, ਉਹ ਕੀ ਨਾਅਰੇ ਲਗਾਉਣਗੇ?
ਕਸ਼ਮੀਰ 'ਚ ਸਾਡੀ ਇਕ ਬੱਚੀ ਨਾਲ ਸਮੂਹਿਕ ਜਬਰ-ਜ਼ਨਾਹ ਹੋਇਆ ਅਤੇ ਜੇਕਰ ਉਥੇ ਸ਼੍ਰੀ ਰਾਮ ਦੇ ਨਾਅਰੇ ਲੱਗੇ ਤਾਂ ਉਹ ਪਾਕਿਸਤਾਨ ਦੇ ਏਜੰਟਾਂ ਨੇ ਲਗਾਏ ਹੋਣਗੇ ਤਾਂ ਜੋ ਸਾਡੇ 'ਚ ਭੇਦਭਾਵ ਹੋ ਸਕੇ। 


Related News