ਕਸ਼ਮੀਰੀ ਪੰਡਿਤ ਹੁਣ ਖੁਦ ਨੂੰ ਗੁਰੂ ਤੇਗ ਬਹਾਦੁਰ ਪੰਥੀ ਅਖਵਾਉਣਗੇ : ਸਪਰੂ

01/04/2018 1:19:17 PM

ਨਵੀਂ ਦਿੱਲੀ— ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਵੱਲੋਂ ਹਿੰਦੁਸਤਾਨ ਦੇ ਧਰਮ ਨਿਰਪੱਖ ਸਰੂਪ ਨੂੰ ਬਚਾਉਣ ਲਈ ਦਿੱਤੀ ਗਈ। ਸ਼ਹਾਦਤ ਨੂੰ ਨਮਸਤਕ ਹੁੰਦੇ ਹੋਏ ਕਸ਼ਮੀਰੀ ਪੰਡਿਤ ਹੁਣ ਆਪਣੇ ਆਪ ਨੂੰ ਗੁਰੂ ਤੇਗ ਬਹਾਦੁਰ ਪੰਥੀ ਕਹਿ ਕੇ ਸੰਬੋਧਨ ਕਰਨਗੇ। ਇਸ ਗੱਲ ਦਾ ਐਲਾਨ ਅੱਜ ਕਸ਼ਮੀਰੀ ਪੰਡਿਤਾਂ ਦੀ ਆਗੂ ਅਤੇ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਸਨਮਾਨ ਯਾਤਰਾ ਦੀ ਮੁੱਖ ਆਗੂ ਪ੍ਰੀਤੀ ਸਪਰੂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੰਮੂ-ਕਸ਼ਮੀਰ ਦੀ ਮੌਜ਼ੂਦਗੀ 'ਚ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ, ਕਸ਼ਮੀਰੀ ਪੰਡਿਤਾਂ ਦੇ ਆਗੂਆਂ ਨੇ ਦੱਸਿਆ ਕਿ ਦਿੱਲੀ ਅਤੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ 6 ਜਨਵਰੀ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਤੋਂ ਯਾਤਰਾ ਅਰੰਭ ਹੋ ਕੇ 7 ਜਨਵਰੀ ਨੂੰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਪੁੱਜੇਗੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਸ਼ਮੀਰੀ ਪੰਡਿਤਾਂ ਵਲੋਂ 6 ਜਨਵਰੀ ਨੂੰ ਦਿੱਲੀ ਦੇ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੱਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਨਮਾਨ ਯਾਤਰਾ ਸਜਾਈ ਜਾਵੇਗੀ। ਯਾਤਰਾ ਦੇ ਮਨੋਰਥ ਅਤੇ ਰੂਟ ਸਬੰਧੀ ਜਾਣਕਾਰੀ ਦਿੰਦੇ ਹੋਏ ਯਾਤਰਾ ਦੀ ਮੁੱਖ ਆਗੂ ਪ੍ਰੀਤੀ ਸਪਰੂ ਨੇ ਕਿਹਾ ਕਿ ਹੁਣ ਕਸ਼ਮੀਰੀ ਪੰਡਿਤ ਆਪਣੇ-ਆਪ ਨੂੰ ਗੁਰੂ ਤੇਗ ਬਹਾਦਰ ਪੰਥੀ ਕਹਿ ਕੇ ਸੰਬੋਧਿਤ ਕਰਨਗੇ। ਇਸ ਮੌਕੇ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਪਰਮਜੀਤ ਸਿੰਘ ਚੰਢੋਕ ਸਮੇਤ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ। ਜੀ.ਕੇ. ਨੇ ਕਿਹਾ ਕਿ ਗੁਰੂ ਸਾਹਿਬ ਨੇ ਮਨੁੱਖਤਾ ਦੀ ਰਾਖੀ ਲਈ ਸ਼ਹਾਦਤ ਦੇ ਕੇ ਹਿੰਦੁਸਤਾਨ 'ਚ ਧਰਮਾਂ ਦੀ ਹੋਂਦ ਨੂੰ ਬਚਾਇਆ ਸੀ। 342 ਸਾਲ ਬਾਅਦ ਵੀ ਕਸ਼ਮੀਰੀ ਪੰਡਿਤਾਂ ਵਲੋਂ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਲਈ ਚੁੱਕੇ ਜਾ ਰਹੇ ਕਦਮਾਂ ਦੀ ਸ਼ਲਾਘਾ ਕਰਦੇ ਹੋਏ ਜੰਮੂ-ਕਸ਼ਮੀਰ ਨੇ ਇਸ ਮਸਲੇ 'ਤੇ ਕਮੇਟੀ ਵਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।|ਕਰਨਲ ਤੇਜ਼ ਟਿੱਕੂ ਅਤੇ ਜਨਰਲ ਐੱਚ.ਕੇ. ਰਾਜਦਾਨ ਨੇ ਕਿਹਾ ਕਿ 1675 'ਚ ਜਿਵੇਂ ਕਸ਼ਮੀਰੀ ਪੰਡਿਤਾਂ ਨੂੰ ਧਾਰਮਿਕ ਅਸਹਿਣਸ਼ੀਲਤਾ ਦਾ ਸਾਹਮਣਾ ਔਰੰਗਜ਼ੇਬ ਦੇ ਰਾਜ 'ਚ ਕਰਨਾ ਪੈ ਰਿਹਾ ਸੀ, ਅੱਜ ਵੀ ਹਾਲਾਤ ਅਜਿਹੇ ਹੀ ਹਨ।|ਸਾਨੂੰ ਆਪਣੇ ਘਰਾਂ ਨੂੰ ਵਾਪਸ ਪਰਤਣ ਲਈ ਸੁਰੱਖਿਅਤ ਮਾਹੌਲ ਉਪਲੱਬਧ ਕਰਵਾਉਣ 'ਚ ਸਰਕਾਰਾਂ ਕਾਮਯਾਬ ਨਹੀਂ ਹੋ ਰਹੀਆਂ। ਜੰਮੀ-ਕਸ਼ਮੀਰ ਨੇ ਇਸ ਯਾਤਰਾ 'ਚ ਦਿੱਲੀ ਕਮੇਟੀ ਵਲੋਂ ਤਾਲਮੇਲ ਰੱਖਣ ਦੀ ਜ਼ਿੰਮੇਵਾਰੀ ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ ਨੂੰ ਦੇਣ ਦਾ ਐਲਾਨ ਕੀਤਾ |


Related News