ਜੰਮੂ : ਕਸ਼ਮੀਰੀ ਪੰਡਿਤਾਂ ਨੇ ਲਹਿਰਾਇਆ ''ਫ੍ਰੀ ਕਸ਼ਮੀਰ ਫ੍ਰਾਮ ਇਸਲਾਮਿਕ ਟੈਰੇਰਿਜ਼ਮ'' ਦਾ ਪੋਸਟਰ

01/10/2020 7:03:36 PM

ਸ਼੍ਰੀਨਗਰ — ਜ਼ਮੀਨੀ ਹਾਲਾਤ ਦਾ ਜਾਇਜ਼ਾ ਲੈਣ ਲਈ 15 ਦੇਸ਼ਾਂ ਦੇ ਡਿਪਲੋਮੈਟ ਜੰਮੂ ਕਸ਼ਮੀਰ ਪਹੁੰਚੇ ਹੋਏ ਹਨ। ਆਪਣੇ ਦੌਰੇ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਇਹ ਡਿਪਲੋਮੈਟ ਜੰਮੂ ਦੇ ਜਗਤੀ ਪ੍ਰਵਾਸੀ ਟਾਉਨਸ਼ਿਪ ਪਹੁੰਚੇ। ਹੁਣ ਡਿਪਲੋਮੈਟ ਟਾਉਨਸ਼ਿਪ ਵੱਲ ਜਾ ਰਹੇ ਸੀ, ਉਦੋਂ ਹੀ ਦੋ ਕਸ਼ਮੀਰੀ ਪੰਡਿਤ ਫ੍ਰੀ ਕਸ਼ਮੀਰ ਫ੍ਰਾਮ ਇਸਲਾਮਿਕ ਟੈਰੇਰਿਜ਼ਮ ਦਾ ਪੋਸਟਰ ਫੜ੍ਹੇ ਹੋਏ ਨਜ਼ਰ ਆਏ।
ਵੀਰਵਾਰ ਨੂੰ ਵਿਦੇਸ਼ੀ ਡਿਪਲੋਮੈਟਾਂ ਦਾ ਵਫਦ ਸ਼੍ਰੀਨਦਰ ਪਹੁੰਚਿਆ, ਜਿਥੋ ਉਨ੍ਹਾਂ ਨੂੰ ਫੌਜ ਦੇ 15 ਕੋਰ ਮੁੱਖ ਦਫਤਰ ਲਿਜਾਇਆ ਗਿਆ, ਜਿਥੇ ਉਨ੍ਹਾਂ ਨੇ ਫੌਜ ਦੇ ਚੋਟੀ ਦੇ ਕਮਾਂਡਰਾਂ ਵੱਲੋਂ ਕਸ਼ਮੀਰ 'ਚ ਸੁਰੱਖਿਆ ਸਥਿਤੀ ਬਾਰੇ ਜਾਣਕਾਰੀ ਦਿੱਤੀ ਗਈ। ਵਿਦੇਸ਼ੀ ਡਿਪਲੋਮੈਟਾਂ ਦੇ ਵਫਦ ਨੇ ਸਿਵਲ ਸੋਸਾਇਟੀ ਦੇ ਮੈਂਬਰਾਂ ਅਤੇ ਸਥਾਨਕ ਮੀਡੀਆ ਨਾਲ ਵੀ ਮੁਲਾਕਾਤ ਕੀਤੀ।
ਭਾਰਤ ਸਰਕਾਰ ਨੇ ਇਨ੍ਹਾਂ ਵਿਦੇਸ਼ੀ ਡਿਪਲੋਮੈਟਾਂ ਨੂੰ ਕਸ਼ਮੀਰ ਦੇ ਜ਼ਮੀਨੀ ਹਾਲਾਤ ਦਾ ਜਾਇਜ਼ਾ ਲੈਣ ਲਈ ਭੇਜਣ ਦੀ ਵਿਵਸਥਾ ਕੀਤੀ ਹੈ। ਯੁਰੋਪੀ ਸੰਘ ਦੇ ਡਿਪਲੋਮੈਟ ਇਸ ਬਾਰ ਵਫਦ 'ਚ ਸ਼ਾਮਲ ਨਹੀਂ ਹੋਏ। ਵੀਰਵਾਰ ਨੂੰ ਵਿਦੇਸ਼ ਮੰਤਰਾਲਾ ਦੇ ਬੁਲਾਰਾ ਰਵੀਸ਼ ਕੁਮਾਰ ਨੇ ਦੱਸਿਆ ਸੀ ਕਿ ਯੁਰੋਪੀ ਸੰਘ ਦੇ ਡਿਪਲੋਮੈਟਾਂ ਨੇ ਇਸ ਵਿਦੇਸ਼ੀ ਵਫਦ ਦੇ ਬਣਨ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਯੁਰੋਪੀ ਸੰਘ ਨੇ ਵਿਦੇਸ਼ੀ ਡਿਪਲੋਮੈਟਾਂ ਦੇ ਵਫਦ ਨੂੰ ਕਸ਼ਮੀਰ ਭੇਜਣ ਦਾ ਸਵਾਗਤ ਕੀਤਾ ਹੈ।


Inder Prajapati

Content Editor

Related News