ਹਾਈਵੇਅ ’ਤੇ ਖੜ੍ਹੇ ਟਰੱਕਾਂ ’ਚ ਪਏ ਸੜ ਰਹੇ ਹਜ਼ਾਰਾਂ ਟਨ ਕਸ਼ਮੀਰੀ ਸੇਬ

Saturday, Oct 01, 2022 - 01:03 PM (IST)

ਹਾਈਵੇਅ ’ਤੇ ਖੜ੍ਹੇ ਟਰੱਕਾਂ ’ਚ ਪਏ ਸੜ ਰਹੇ ਹਜ਼ਾਰਾਂ ਟਨ ਕਸ਼ਮੀਰੀ ਸੇਬ

ਸ਼੍ਰੀਨਗਰ- ਕਸ਼ਮੀਰ ’ਚ ਸ਼੍ਰੀਨਗਰ-ਜੰਮੂ ਹਾਈਵੇਅ ’ਤੇ ਮੁਰੰਮਤ ਕੰਮ ਦੇ ਚੱਲਦੇ ਟਰੱਕਾਂ ’ਚ ਪਏ ਕਈ ਹਜ਼ਾਰਾਂ ਟਨ ਸੇਬ ਖਰਾਬ ਹੋ ਰਹੇ ਹਨ। ਸਥਾਨਕ ਕਿਸਾਨਾਂ ਅਤੇ ਸੰਘ ਦੇ ਨੇਤਾ ਇਸ ਸਥਿਤੀ ਤੋਂ ਨਾਰਾਜ਼ ਹਨ। ਕਸ਼ਮੀਰ ਦੇ ਹਾਈਵੇਅ ’ਤੇ ਚੱਲ ਰਹੇ ਮੁਰੰਮਤ ਕੰਮ ਦੇ ਚੱਲਦੇ ਸਥਾਨਕ ਸੇਬਾਂ ਨਾਲ ਲੱਦੇ ਸੈਂਕੜੇ ਟਰੱਕ ਸੜਕਾਂ ’ਤੇ ਫਸ ਗਏ ਹਨ। ਬਾਗਬਾਨ ਇਸ ਨੂੰ ਇਕ ਤਰ੍ਹਾਂ ਦੀ ਲੁੱਟ ਦੱਸ ਰਹੇ ਹਨ। ਬਾਗਬਾਨ ਸੇਬਾਂ ਨੂੰ ਮੰਡੀ ’ਚ ਲੈ ਕੇ ਜਾਣ ਦੀ ਬਜਾਏ ਕੋਲਡ ਸਟੋਰੇਜ਼ ਵਾਲਿਆਂ ਨੂੰ ਵੇਚਣ ਲਈ ਮਜ਼ਬੂਰ ਹਨ। ਹਾਈਵੇਅ ’ਤੇ 2-3 ਦਿਨ ਟਰੱਕ ਖੜ੍ਹੇ ਰਹਿਣ ਕਾਰਨ ਸੇਬ ਸੜਨ ਲੱਗਦਾ ਹੈ। ਇਸ ਦੀਆਂ ਕੀਮਤਾਂ ਤੇਜ਼ੀ ਨਾਲ ਡਿੱਗਣ ਲੱਗਦੀਆਂ ਹਨ।

ਦੱਸ ਦੇਈਏ ਕਿ ਭਾਰਤ ਦੇ ਇਸ ਖੇਤਰ ਦੇ ਲੋਕਾਂ ਲਈ ਫਲਾਂ ਦੀ ਖੇਤੀ ਰੋਜ਼ੀ-ਰੋਟੀ ਦਾ ਇਕ ਮਹੱਤਵਪੂਰਨ ਸਰੋਤ ਹੈ। ਇੱਥੇ ਕਰੀਬ 30 ਲੱਖ ਲੋਕ ਫਲਾਂ ਦੀ ਖੇਤੀ ਨਾਲ ਜੁੜੇ ਹਨ। ਆਵਾਜਾਈ ਦੇ ਮਾੜੇ ਪ੍ਰਬੰਧ ਤੋਂ ਕਿਸਾਨ ਨਾਰਾਜ਼ ਹਨ। ਕਸ਼ਮੀਰ ਤੋਂ ਸੀਜ਼ਨ ’ਚ ਰੋਜ਼ ਹਜ਼ਾਰਾਂ ਟਨ ਸੇਬ ਨਿਕਲਦੇ ਹਨ। ਹਾਈਵੇਅ ’ਤੇ ਕਈ ਦਿਨਾਂ ਤੱਕ ਟਰੱਕਾਂ ਦੇ ਫਸੇ ਰਹਿਣ ਕਾਰਨ ਸੇਬਾਂ ਦੀਆਂ ਕੀਮਤਾਂ ਆਪਣੇ-ਆਪ ਹੀ ਡਿੱਗ ਜਾਂਦੀਆਂ ਹਨ। ਪ੍ਰਸ਼ਾਸਨ ਦਾ ਤਰਕ ਹੈ ਕਿ ਹਾਈਵੇਅ ਨੂੰ ਜ਼ਮੀਨ ਖਿਸਕਣ ਅਤੇ ਨਿਰਮਾਣ ਕੰਮ ਕਾਰਨ ਬੰਦ ਕਰਨਾ ਪੈਂਦਾ ਹੈ। 

ਓਧਰ ਸ਼੍ਰੀਨਗਰ ਦੇ ਇਕ ਬਾਗਬਾਨ ਨੇ ਦੱਸਿਆ ਕਿ ਇਕ ਵੱਡੇ ਟਰੱਕ ’ਚ ਸੇਬ ਦੀ 1200 ਪੇਟੀਆਂ ਆਉਂਦੀਆਂ ਹਨ। ਹਰ ਪੇਟੀ ’ਚ ਘੱਟੋ-ਘੱਟ 20 ਕਿਲੋ ਸੇਬ ਹੁੰਦੇ ਹਨ। ਤਿੰਨ ਦਿਨ ਸੇਬ ਫਸਿਆ ਰਹੇ ਤਾਂ ਹਰ ਪੇਟੀ ’ਤੇ 300 ਤੋਂ 400 ਰੁਪਏ ਦਾ ਨੁਕਸਾਨ ਹੋ ਰਿਹਾ ਹੈ।


author

Tanu

Content Editor

Related News