ਜਲਦ ਖੁੱਲ੍ਹ ਰਿਹਾ ਕਸ਼ਮੀਰ ਦਾ Tulip Garden, ਇਸ ਵਾਰ ਮਿਲਣਗੀਆਂ ਪਹਿਲਾਂ ਨਾਲੋਂ ਜ਼ਿਆਦਾ ਸਹੂਲਤਾਂ
Friday, Feb 28, 2025 - 01:28 PM (IST)

ਜੰਮੂ- ਕਸ਼ਮੀਰ ਘਾਟੀ ਦੇ ਟਿਊਲਿਪ ਗਾਰਡਨ 'ਚ ਇਕ ਵਾਰ ਫਿਰ ਜਨੰਤ ਦਾ ਨਜ਼ਾਰਾ ਦੇਖਣ ਨੂੰ ਮਿਲੇਗਾ ਕਿਉਂਕਿ ਏਸ਼ੀਆ ਦਾ ਸਭ ਤੋਂ ਵੱਡਾ ਟਿਊਲਿਪ ਗਾਰਡਨ 15 ਮਾਰਚ ਨੂੰ ਖੁੱਲ੍ਹ ਜਾਵੇਗਾ। ਇਸ ਸਾਲ ਸੈਲਾਨੀਆਂ ਨੂੰ 1.7 ਮਿਲੀਅਨ ਟਿਊਲਿਪ ਬਲਬ ਦੇਖਣ ਨੂੰ ਮਿਲਣਗੇ। ਬਾਗਬਾਨੀ ਵਿਭਾਗ ਕਸ਼ਮੀਰ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਏਸ਼ੀਆ ਦੇ ਸਭ ਤੋਂ ਵੱਡੇ ਟਿਊਲਿਪ ਗਾਰਡਨ 'ਚ ਆਉਣ ਵਾਲੇ ਸੈਲਾਨੀਆਂ ਦੀ ਭਾਰੀ ਭੀੜ ਨੂੰ ਪੂਰਾ ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਫਿਲਹਾਲ 100 ਮਾਲੀ ਅਤੇ ਦਿਹਾੜੀਦਾਰ ਕਾਮੇ ਸਾਰੀਆਂ ਪ੍ਰਕਿਰਿਆਵਾਂ ਨੂੰ ਪੂਰਾ ਕਰਨ ਅਤੇ ਬਾਗ਼ ਨੂੰ ਜਨਤਾ ਲਈ ਤਿਆਰ ਕਰਨ ਲਈ ਅਣਥੱਕ ਮਿਹਨਤ ਕਰ ਰਹੇ ਹਨ ਪਰ ਮੌਸਮ ਦੇ ਕਾਰਨ ਕਈ ਵਾਰ ਕੰਮ 'ਚ ਰੁਕਾਵਟ ਆ ਰਹੀ ਹੈ।
ਇਹ ਵੀ ਪੜ੍ਹੋ : ਡਿਪੂ ਤੋਂ ਲਈ ਕਣਕ ਨੇ ਲੋਕ ਕਰ ਦਿੱਤੇ ਗੰਜੇ!
ਡਲ ਝੀਲ ਅਤੇ ਜ਼ਬਰਵਾਨ ਪਹਾੜੀਆਂ ਦੇ ਵਿਚਕਾਰ ਸਥਿਤ ਮਸ਼ਹੂਰ ਇੰਦਰਾ ਗਾਂਧੀ ਮੈਮੋਰੀਅਲ ਟਿਊਲਿਪ ਗਾਰਡਨ 'ਚ ਇਸ ਸਾਲ ਨੀਦਰਲੈਂਡ ਤੋਂ ਆਯਾਤ ਕੀਤੀਆਂ 2 ਹੋਰ ਕਿਸਮਾਂ ਸ਼ਾਮਲ ਹੋਣਗੀਆਂ। ਨੀਦਰਲੈਂਡਜ਼ ਤੋਂ 2 ਹੋਰ ਕਿਸਮਾਂ ਦੇ ਆਯਾਤ ਦੇ ਕਾਰਨ ਬਾਗ਼ 'ਚ 75 ਕਿਸਮਾਂ ਦੇ 1.7 ਮਿਲੀਅਨ ਟਿਊਲਿਪ ਬਲਬ ਖਿੜਣਗੇ। ਇਸ ਸਾਲ ਕਿਸਮਾਂ ਦੀ ਗਿਣਤੀ 73 ਤੋਂ ਵਧਾ ਕੇ 75 ਕਰ ਦਿੱਤੀ ਗਈ ਹੈ। ਲੋਕ ਟਿਊਲਿਪ ਗਾਰਡਨ 'ਚ ਈ-ਟਿਕਟਾਂ ਦਾ ਲਾਭ ਉਠਾ ਸਕਦੇ ਹਨ। ਇਸ ਵਾਰ ਭਾਰੀ ਭੀੜ ਦੀ ਸੰਭਾਵਨਾ ਨੂੰ ਧਿਆਨ 'ਚ ਰੱਖਦੇ ਹੋਏ, ਪ੍ਰਸ਼ਾਸਨ ਨੇ ਈ-ਟਿਕਟ ਦੀ ਸਹੂਲਤ ਸ਼ੁਰੂ ਕੀਤੀ ਹੈ। ਇਸ ਤੋਂ ਇਲਾਵਾ ਵਾਹਨਾਂ ਲਈ ਪਾਰਕਿੰਗ ਆਦਿ ਸਹੂਲਤਾਂ 'ਚ ਵੀ ਵਧਾਇਆ ਗਿਆ ਹੈ।
ਇਹ ਵੀ ਪੜ੍ਹੋ : 10ਵੀਂ ਦੇ ਪੇਪਰ ਦੇਣ ਗਈ ਵਿਦਿਆਰਥਣ ਨੇ ਦਿੱਤਾ ਬੱਚੇ ਨੂੰ ਜਨਮ
ਟਿਊਲਿਪ ਗਾਰਡਨ ਨੇ 2023 'ਚ ਏਸ਼ੀਆ ਦੇ ਸਭ ਤੋਂ ਵੱਡੇ ਬਾਗ਼ ਵਜੋਂ ਵਰਲਡ ਬੁੱਕ ਆਫ਼ ਰਿਕਾਰਡਜ਼ (ਲੰਡਨ) 'ਚ ਸਥਾਨ ਪ੍ਰਾਪਤ ਕੀਤਾ ਹੈ। ਪਿਛਲੇ ਸਾਲ 2024 'ਚ ਪਾਰਕ 'ਚ ਸੈਰ-ਸਪਾਟੇ 'ਚ ਅਸਾਧਾਰਨ ਵਾਧਾ ਹੋਇਆ। ਸਿਰਫ਼ 30 ਦਿਨਾਂ 'ਚ 4.45 ਲੱਖ ਸੈਲਾਨੀ ਇਸ ਦੇ ਜੀਵੰਤ ਫੁੱਲਾਂ ਨੂੰ ਦੇਖਣ ਲਈ ਆਏ, ਜਿਨ੍ਹਾਂ 'ਚੋਂ ਲਗਭਗ 2,000 ਵਿਦੇਸ਼ੀ ਸਨ। ਸਾਲ 2023 'ਚ ਸੈਲਾਨੀਆਂ ਦੀ ਆਮਦ 'ਚ ਕਾਫ਼ੀ ਵਾਧਾ ਹੋਇਆ, ਜਿਸ 'ਚ ਘਰੇਲੂ ਅਤੇ ਸਥਾਨਕ ਸੈਲਾਨੀਆਂ ਸਮੇਤ 3.70 ਲੱਖ ਤੋਂ ਵੱਧ ਸੈਲਾਨੀ ਟਿਊਲਿਪ ਗਾਰਡਨ ਆਏ। ਟਿਊਲਿਪ ਗਾਰਡਨ ਦੇ ਇੰਚਾਰਜ ਜਾਵਿਦ ਮਸੂਦ ਨੇ ਕਿਹਾ ਕਿ ਪਿਛਲੇ ਸਾਲ ਸੈਲਾਨੀਆਂ ਦੀ ਰਿਕਾਰਡ ਤੋੜ ਭੀੜ ਨੂੰ ਦੇਖਦੇ ਹੋਏ, ਅਸੀਂ ਇਸ ਸਾਲ ਵੀ ਵੱਡੀ ਗਿਣਤੀ 'ਚ ਸੈਲਾਨੀਆਂ ਦੀ ਉਮੀਦ ਕਰ ਰਹੇ ਹਾਂ। ਅਸੀਂ ਇਸ ਸਾਲ ਵੀ ਰਿਕਾਰਡ ਗਿਣਤੀ 'ਚ ਸੈਲਾਨੀਆਂ ਨੂੰ ਸ਼ਾਮਲ ਕਰਨ ਲਈ ਤਿਆਰ ਹਾਂ। ਤਿਆਰੀਆਂ ਪੂਰੇ ਜ਼ੋਰਾਂ 'ਤੇ ਹਨ ਅਤੇ ਬਾਗ਼ 15 ਮਾਰਚ ਤੋਂ ਬਾਅਦ ਕਿਸੇ ਵੀ ਸਮੇਂ ਖੋਲ੍ਹਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8