ਕਸ਼ਮੀਰ 'ਚ ਅੱਤਵਾਦੀਆਂ ਨੇ ਭਾਜਪਾ ਪੰਚ ਨੂੰ ਅਗਵਾ ਕਰ ਕੀਤਾ ਕਤਲ

08/24/2020 4:01:58 PM

ਸ਼੍ਰੀਨਗਰ- ਦੱਖਣੀ ਕਸ਼ਮੀਰ 'ਚ ਅੱਤਵਾਦੀਆਂ ਨੇ ਕਥਿਤ ਤੌਰ 'ਤੇ ਭਾਜਪਾ ਦੇ ਇਕ ਪੰਚ ਨੂੰ ਅਗਵਾ ਕਰ ਕੇ ਉਸ ਦਾ ਕਤਲ ਕਰ ਦਿੱਤਾ। ਅੱਤਵਾਦੀਆਂ ਨੇ ਸੋਮਵਾਰ ਨੂੰ ਇਸ ਸਿਲਸਿਲੇ 'ਚ ਇਕ ਆਡੀਓ ਸੰਦੇਸ਼ ਜਾਰੀ ਕੀਤਾ ਹੈ। ਇਹ ਦੂਜਾ ਮੌਕਾ ਹੈ, ਜਦੋਂ ਅੱਤਵਾਦੀਆਂ ਨੇ ਕਸ਼ਮੀਰ 'ਚ ਅਗਵਾ ਕਰਨ ਤੋਂ ਬਾਅਦ ਇਕ ਵਿਅਕਤੀ ਦਾ ਕਤਲ ਕਰਨ ਦਾ ਦਾਅਵਾ ਕਰਦੇ ਹੋਏ ਆਡੀਓ ਕਲਿੱਪ ਜਾਰੀ ਕੀਤਾ ਹੈ। ਇਸੇ ਤਰ੍ਹਾਂ ਦਾ ਇਕ ਹੋਰ ਆਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ, ਜਿਸ 'ਚ ਅੱਤਵਾਦੀਆਂ ਨੇ 2 ਅਗਸਤ ਨੂੰ ਸ਼ੋਪੀਆਂ 'ਚ ਪ੍ਰਾਦੇਸ਼ਿਕ ਫੌਜ ਦੇ ਇਕ ਰਾਈਫਲਮੈਨ ਨੂੰ ਅਗਵਾ ਕਰ ਕੇ ਉਸ ਦਾ ਕਤਲ ਕਰਨ ਦਾ ਦਾਅਵਾ ਕੀਤਾ ਸੀ। ਦੋਹਾਂ ਸੰਦੇਸ਼ਾਂ 'ਚ ਹਾਲਾਂਕਿ ਅੱਤਵਾਦੀਆਂ ਨੇ ਕਿਹਾ ਕਿ ਪੰਚ ਅਤੇ ਰਾਈਫਲਮੈਨ ਸ਼ਾਕਿਰ ਮੰਜਰ ਦੀਆਂ ਲਾਸ਼ਾਂ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਨਹੀਂ ਸੌਂਪੀਆਂ ਜਾ ਸਕਦੀਆਂ। ਆਡੀਓ ਕਲਿੱਪ ਦੀ ਪ੍ਰਮਾਣਿਕਤਾ ਦੀ ਹਾਲੇ ਪੁਸ਼ਟੀ ਨਹੀਂ ਹੋਈ ਹੈ, ਜਦੋਂ ਕਿ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।

ਭਾਜਪਾ ਦੇ ਇਕ ਸੀਨੀਅਰ ਨੇਤਾ ਅਨੁਸਾਰ ਪੰਚ ਦਾ ਪਾਰਟੀ ਨਾਲ ਸੰਬੰਧਤ ਹੋਣ ਨੂੰ ਲੈ ਕੇ ਸਪੱਸ਼ਟ ਰੂਪ ਨਾਲ ਕੁਝ ਨਹੀਂ ਕਿਹਾ ਜਾ ਸਕਦਾ। ਦੱਖਣੀ ਕਸ਼ਮੀਰ ਖਾਨਮੋਹ ਇਲਾਕੇ ਦਾ ਇਕ ਪੰਚ ਕੁਝ ਦਿਨ ਪਹਿਲਾਂ ਕਿਸੇ ਕੰਮ ਦੇ ਮੱਦੇਨਜ਼ਰ ਦੱਖਣ ਕਸ਼ਮੀਰ ਦੇ ਸ਼ੋਪੀਆਂ ਗਿਆ ਸੀ। ਹਾਲਾਂਕਿ ਪਿਛਲੇ 2 ਦਿਨਾਂ ਤੋਂ ਸ਼ੋਪੀਆਂ ਦੇ ਚੌਰਾ ਇਲਾਕੇ ਤੋਂ ਉਸ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ। ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕੀਤੀ ਗਈ ਅਤੇ ਵੱਡੇ ਪੈਮਾਨੇ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ ਸੀ। 

ਰਾਸ਼ਟਰੀ ਉੱਪ ਪ੍ਰਧਾਨ ਅਤੇ ਬੰਗਾਲ ਭਾਜਪਾ ਯੂਥ ਮੋਰਚਾ ਇੰਚਾਰਜ ਪੱਛਣੀ ਏਜ਼ਾਜ ਹੁਸੈਨ ਨੇ ਟਵੀਟ ਕਰ ਕੇ ਕਿਹਾ,''ਇਕ ਹੋਰ ਪਰਿਵਾਰ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਹੈ। ਸਵਾਲ ਇਹ ਨਹੀਂ ਕਿ ਉਹ ਕਿਸ ਪਾਰਟੀ ਨਾਲ ਸੰਬੰਧਤ ਸਨ ਪਰ ਕਸ਼ਮੀਰ 'ਚ ਲੋਕਤੰਤਰ ਬਹਾਲੀ ਲਈ ਉਹ ਦੇਸ਼ ਨਾਲ ਖੜ੍ਹੇ ਸਨ। ਸਾਡੇ ਗੁਆਂਢ 'ਚ ਰਹਿਣ ਵਾਲਾ ਇਕ ਪੰਚ ਲਾਪਤਾ ਹੋਇਆ ਅਤੇ ਹੁਣ ਉਸ ਦੇ ਕਥਿਤ ਤੌਰ 'ਤੇ ਸ਼ਹੀਦ ਹੋਣ ਦੀ ਖਬਰ ਆ ਰਹੀ ਹੈ। ਅੱਤਵਾਦੀਆਂ ਨੇ ਉਸ ਦੀ ਲਾਸ਼ ਨੂੰ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਹੈ।'' ਅੱਤਵਾਦੀਆਂ ਨੇ ਕਸ਼ਮੀਰ ਘਾਟੀ 'ਚ ਪਿਛਲੇ ਕੁਝ ਮਹੀਨਿਆਂ ਤੋਂ ਭਾਜਪਾ ਦੇ ਸਥਾਪਕ ਨੇਤਾਵਾਂ ਤੋਂ ਇਲਾਵਾ ਇਕ ਦਰਜਨ ਤੋਂ ਵੱਧ ਪੰਚਾਂ ਅਤੇ ਸਰਪੰਚਾਂ ਦਾ ਕਤਲ ਕਰ ਦਿੱਤਾ ਹੈ। ਜੰਮੂ ਅਤੇ ਕਸ਼ਮੀਰ ਦੇ ਨਵੇਂ ਚੁਣੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਪੰਚਾਂ ਅਤੇ ਸਰਪੰਚਾਂ ਦੇ ਪ੍ਰਤੀਨਿਧੀਆਂ ਨਾਲ ਬੈਠਕ ਦੌਰਾਨ ਘਾਟੀ ਦੇ ਸਾਰੇ ਸਥਾਨਕ ਬਾਡੀ ਪ੍ਰਤੀਨਿਧੀਆਂ ਨੂੰ ਉੱਚਿਤ ਸੁਰੱਖਿਆ ਦਾ ਭਰੋਸਾ ਦਿੱਤਾ ਹੈ।


DIsha

Content Editor

Related News