ਆਸ ਹੈ ਕਿ ਕਸ਼ਮੀਰ ''ਚ ਅੱਤਵਾਦੀ ਹਮਲੇ ਰੋਕਣ ਲਈ ਉੱਚਿਤ ਕਾਰਵਾਈ ਹੋਵੇਗੀ : ਕਾਂਗਰਸ

06/18/2019 11:41:28 AM

ਨਵੀਂ ਦਿੱਲੀ— ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਇਕ ਮੇਜਰ ਦੇ ਸ਼ਹੀਦ ਹੋਣ ਅਤੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਕਾਂਗਰਸ ਨੇ ਮੰਗਲਵਾਰ ਨੂੰ ਆਸ ਜ਼ਾਹਰ ਕੀਤੀ ਕਿ ਭਵਿੱਖ 'ਚ ਅਜਿਹੇ ਹਮਲਿਆਂ ਨੂੰ ਰੋਕਣ ਲਈ ਸਰਕਾਰ ਅਤੇ ਖੁਫੀਆ ਏਜੰਸੀਆਂ ਉੱਚਿਤ ਕਾਰਵਾਈ ਕਰਨਗੀਆਂ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰ ਕੇ ਕਿਹਾ,''ਅਨੰਤਨਾਗ 'ਚ ਅੱਤਵਾਦੀਆਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋਣ ਵਾਲੇ ਮੇਜਰ ਕੇਤਲ ਸ਼ਰਮਾ ਨੂੰ ਸਲਾਮ।'' ਉਨ੍ਹਾਂ ਨੇ ਪੁਲਵਾਮਾ 'ਚ ਫੌਜ ਦੇ ਟਰੱਕ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਦਾ ਜ਼ਿਕਰ ਕਰਦੇ ਹੋਏ ਕਿਹਾ,''ਆਸ ਕਰਦੇ ਹਾਂ ਕਿ ਸਰਕਾਰ ਅਤੇ ਖੁਫੀਆ ਏਜੰਸੀਆਂ ਭਵਿੱਖ 'ਚ ਇਸ ਤਰ੍ਹਾਂ ਦੇ ਹਮਲਿਆਂ 'ਤੇ ਰੋਕ ਲਗਾਉਣ ਲਈ ਉੱਚਿਤ ਕਾਰਵਾਈ ਕਰਨਗੀਆਂ।''PunjabKesariਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲੇ 'ਚ ਸੁਰੱਖਿਆ ਫੋਰਸਾਂ ਅਤੇ ਅੱਤਵਾਦੀਆਂ ਦਰਮਿਆਨ ਹੋਏ ਮੁਕਾਬਲੇ 'ਚ ਫੌਜ ਦੇ ਅਧਿਕਾਰੀ ਮੇਜਰ ਕੇਤਨ ਸ਼ਰਮਾ ਸ਼ਹੀਦ ਹੋ ਗਏ ਅਤੇ ਇਕ ਅੱਤਵਾਦੀ ਮਾਰਿਆ ਗਿਆ। ਮੁਕਾਬਲੇ 'ਚ ਇਕ ਹੋਰ ਅਧਿਕਾਰੀ ਅਤੇ 2 ਜਵਾਨ ਜ਼ਖਮੀ ਹੋ ਗਏ। ਪੁਲਵਾਮਾ 'ਚ ਅੱਤਵਾਦੀਆਂ ਨੇਫੌਜ ਦੇ ਟਰੱਕ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ, ਜਿਸ 'ਚ ਕਈ ਲੋਕ ਜ਼ਖਮੀ ਹੋ ਗਏ।


DIsha

Content Editor

Related News