ਕਸ਼ਮੀਰ ਦੇ 'ਰੇਸ਼ਮ' ਨੂੰ ਮਿਲਿਆ ਵਿਸ਼ਵ ਬੈਂਕ ਦਾ ਪਿਆਰ, ਹੁਣ ਚਮਕੇਗਾ ਰੇਸ਼ਮ ਦਾ ਵਪਾਰ
Thursday, Sep 10, 2020 - 02:12 PM (IST)
ਸ਼੍ਰੀਨਗਰ- ਕਸ਼ਮੀਰ ਦੇ ਰੇਸ਼ਮ ਉਦਯੋਗ ਵੱਲ ਵਿਸ਼ਵ ਬੈਂਕ ਦਾ ਰੁਝਾਨ ਹੋ ਗਿਆ ਹੈ। ਵਿਸ਼ਵ ਬੈਂਕ ਨੇ ਰੇਸ਼ਮ ਦੇ ਵਪਾਰ ਲਈ ਫੰਡ ਦਿੱਤੇ ਹਨ ਅਤੇ ਇਸ ਤੋਂ ਕਸ਼ਮੀਰ 'ਚ ਰੇਸ਼ਮ ਦੇ ਉਦਯੋਗ ਨੂੰ ਨਵੀਂ ਪਛਾਣ ਮਿਲੇਗੀ। ਸਰਕਾਰ ਨੂੰ ਉਮੀਦ ਹੈ ਕਿ ਇਸ ਨਾਲ ਰੁਜ਼ਗਾਰ ਦੀਆਂ ਸੰਭਾਵਨਾਂ ਬਣਨਗੀਆਂ। ਨਵੀਂ ਮਸ਼ੀਨਰੀ ਆਉਣ ਨਾਲ ਹੀ ਉਦਯੋਗਾਂ ਤੋਂ ਰੇਸ਼ਮ ਦੇ ਉਤਪਾਦਨ ਦੀ ਸਮਰੱਥਾ ਵਧੇਗੀ। ਰੇਸ਼ਮ ਦੀ ਫੈਕਟਰੀ ਦੇ ਮੈਨੇਜਰ ਜ਼ਮੀਰ ਅਨੁਸਾਰ ਇਸ ਤੋਂ ਕਸ਼ਮੀਰ ਦੇ ਲੋਕਾਂ ਨੂੰ ਕੰਮ ਮਿਲੇਗਾ ਅਤੇ ਅਸੀਂ ਬਜ਼ਾਰ ਦੀਆਂ ਉਮੀਦਾਂ 'ਤੇ ਵੀ ਖਰੇ ਉਤਰ ਸਕਾਂਗੇ।
ਉਨ੍ਹਾਂ ਨੇ ਕਿਹਾ ਕਿ 2014 ਦੀ ਹੜ੍ਹ 'ਚ ਰੇਸ਼ਮ ਦੇ ਉਦਯੋਗ ਨੂੰ ਨੁਕਸਾਨ ਹੋਇਆ ਸੀ। ਬਹੁਤ ਸਾਰੀਆਂ ਇਮਾਰਤਾਂ ਢਹਿ ਗਈਆਂ ਸਨ ਅਤੇ 50 ਫ਼ੀਸਦੀ ਤੋਂ ਵੱਧ ਮਸ਼ੀਨਰੀ ਖਰਾਬ ਹੋ ਗਈ ਸੀ। ਕਾਮੇ ਘਰ ਬੈਠਣ ਨੂੰ ਮਜ਼ਬੂਰ ਹੋ ਗਏ ਸਨ। ਉਨ੍ਹਾਂ ਨੇ ਕਿਹਾ ਕਿ ਇਸ ਉਦਯੋਗ ਤੋਂ ਕਰੀਬ 23 ਹਜ਼ਾਰ ਪਰਿਵਾਰਾਂ ਦਾ ਘਰ ਚੱਲਦਾ ਹੈ। ਉਨ੍ਹਾਂ ਨੇ ਦੱਸਿਆ ਕਿ ਕਸ਼ਮੀਰ 'ਚ ਕਈ ਲੋਕ ਇਸ ਕੰਮ ਨਾਲ ਜੁੜੇ ਹਨ। ਉਹ ਘਰ 'ਤੇ ਕੱਚਾ ਮਾਲ ਤਿਆਰ ਕਰਦੇ ਹਨ ਅਤੇ ਫਿਰ ਇਸ ਨੂੰ ਫੈਕਟਰੀਆਂ ਨੂੰ ਵੇਚ ਦਿੰਦੇ ਹਨ।
ਉਨ੍ਹਾਂ ਨੇ ਕਿਹਾ ਕਿ ਨਵੀਆਂ ਮਸ਼ੀਨਾਂ ਆਉਣ ਨਾਲ ਉਮੀਦਾਂ ਜਾਗਣਗੀਆਂ। ਉਤਪਾਦਨ ਵਧੇਗਾ। ਪਹਿਲੇ ਅਸੀਂ ਪੁਰਾਣੀਆਂ ਮਸ਼ੀਨਾਂ ਦੀ ਮੁਰੰਮਤ ਕਰ ਕੇ ਹੀ ਕੰਮ ਕਰ ਰਹੇ ਸਨ। ਬਸ਼ੀਰ ਅਹਿਮਦ ਨੇ ਕਿਹਾ ਕਿ ਅਸੀਂ ਇੰਤਜ਼ਾਰ ਕਰ ਰਹੇ ਹਨ ਕਿ ਕਦੋਂ ਇਮਾਰਤ ਤਿਆਰ ਹੋਵੇ ਅਤੇ ਕੰਮ ਸ਼ੁਰੂ ਹੋਵੇ। ਇਸ ਪ੍ਰਾਜੈਕਟ 'ਤੇ ਈਰਾ ਦੇ ਮਾਧਿਅਮ ਨਾਲ ਵਰਲਡ ਬੈਂਕ ਨੇ ਪੈਸਾ ਲਗਾਇਆ ਹੈ ਅਤੇ ਇਸ 'ਤੇ ਕਰੀਬ 12.30 ਕਰੋੜ ਰੁਪਏ ਦਾ ਖਰਚ ਆਏਗਾ। ਸਰਕਾਰ ਵੀ ਸ਼ਹਿਤੂਤ ਦੀ ਪੈਦਾਵਾਰ 'ਤੇ ਧਿਆਨ ਦੇ ਰਹੀ ਹੈ ਤਾਂ ਕਿ ਸਿਲਕ ਦੇ ਕੀੜੇ ਪੈਦਾ ਕੀਤੇ ਜਾ ਸਕਣ ਅਤੇ ਸਿਲਕ ਉਦਯੋਗ ਨੂੰ ਉਤਸ਼ਾਹ ਮਿਲੇ।