ਕਸ਼ਮੀਰ ਆਉਣ ਦਾ ਸੱਦਾ ਬਿਨਾਂ ਸ਼ਰਤ ਮਨਜ਼ੂਰ, ਮੈਂ ਕਦੋਂ ਆ ਸਕਦਾ ਹਾਂ : ਰਾਹੁਲ

Wednesday, Aug 14, 2019 - 02:51 PM (IST)

ਕਸ਼ਮੀਰ ਆਉਣ ਦਾ ਸੱਦਾ ਬਿਨਾਂ ਸ਼ਰਤ ਮਨਜ਼ੂਰ, ਮੈਂ ਕਦੋਂ ਆ ਸਕਦਾ ਹਾਂ : ਰਾਹੁਲ

ਨਵੀਂ ਦਿੱਲੀ— ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਜੰਮੂ-ਕਸ਼ਮੀਰ ਜਾਣ ਦੀ ਆਪਣੀ ਮੰਗ ਬੁੱਧਵਾਰ ਨੂੰ ਫਿਰ ਦੋਹਰਾਈ ਅਤੇ ਰਾਜਪਾਲ ਸੱਤਿਆਪਾਲ ਮਲਿਕ ਤੋਂ ਪੁੱਛਿਆ ਕਿ ਉਹ ਕਦੋਂ ਆ ਸਕਦੇ ਹਨ। ਰਾਹੁਲ ਨੇ ਕਿਹਾ ਕਿ ਉਨ੍ਹਾਂ ਨੇ ਜੰਮੂ-ਕਸ਼ਮੀਰ ਆਉਣ ਅਤੇ ਲੋਕਾਂ ਨਾਲ ਮਿਲਣ ਦਾ ਮਲਿਕ ਦਾ ਸੱਦਾ ਬਿਨਾਂ ਕਿਸੇ ਸ਼ਰਤ ਦੇ ਸਵੀਕਾਰ ਕਰ ਲਿਆ ਹੈ। ਉਨ੍ਹਾਂ ਨੇ ਆਪਣੇ ਟਵੀਟ ਕਰਦੇ ਹੋਏ ਕਿਹਾ,''ਪ੍ਰਿਯ ਮਲਿਕ ਜੀ, ਮੈਂ ਆਪਣੇ ਟਵੀਟ 'ਤੇ ਤੁਹਾਡਾ ਜਵਾਬ ਦੇਖਿਆ। ਮੈਂ ਜੰਮੂ-ਕਸ਼ਮੀਰ ਆਉਣ ਅਤੇ ਲੋਕਾਂ ਨੂੰ ਮਿਲਣ ਦੇ ਤੁਹਾਡੇ ਸੱਦੇ ਨੂੰ ਬਿਨਾਂ ਕਿਸੇ ਸ਼ਰਤ ਦੇ ਸਵੀਕਾਰ ਕਰਦਾ ਹਾਂ। ਮੈਂ ਕਦੋਂ ਆ ਸਕਦਾ ਹਾਂ?''PunjabKesariਮਲਿਕ ਨੇ ਰਾਜ ਦਾ ਦੌਰਾ ਕਰਨ ਲਈ ਸ਼ਰਤਾਂ ਲਗਾਉਣ ਨੂੰ ਲੈ ਕੇ ਮੰਗਲਵਾਰ ਨੂੰ ਕਾਂਗਰਸ ਨੇਤਾ ਦੀ ਆਲੋਚਨਾ ਕੀਤੀ ਅਤੇ ਦੋਸ਼ ਲਗਾਇਆ ਕਿ ਗਾਂਧੀ ਵਿਰੋਧੀ ਨੇਤਾਵਾਂ ਦਾ ਵਫ਼ਦ ਲਿਆਉਣ ਦੀ ਮੰਗ ਕਰ ਕੇ ਅਸ਼ਾਂਤੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕਸ਼ਮੀਰ 'ਚ ਹਿੰਸਾ ਦੀਆਂ ਖਬਰਾਂ ਸੰਬੰਧੀ ਗਾਂਧੀ ਦੇ ਬਿਆਨ 'ਤੇ ਮਲਿਕ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਹ ਰਾਹੁਲ ਗਾਂਧੀ ਲਈ ਇਕ ਜਹਾਜ਼ ਭੇਜਾਂਗੇ ਤਾਂ ਕਿ ਉਹ ਘਾਟੀ ਦਾ ਦੌਰਾ ਕਰਨ ਅਤੇ ਜ਼ਮੀਨੀ ਹਕੀਕਤ ਜਾਣਨ। ਰਾਜਪਾਲ ਨੇ ਇਕ ਬਿਆਨ 'ਚ ਕਿਹਾ ਕਿ ਰਾਹੁਲ ਨੇ ਯਾਤਰਾ ਲਈ ਕਈ ਸ਼ਰਤਾਂ ਰੱਖੀਆਂ ਸਨ, ਜਿਨ੍ਹਾਂ 'ਚ ਨਜ਼ਰਬੰਦ ਮੁੱਖ ਧਾਰਾ ਦੇ ਨੇਤਾਵਾਂ ਨਾਲ ਮੁਲਾਕਾਤ ਵੀ ਸ਼ਾਮਲ ਹੈ। ਕਾਂਗਰਸ ਨੇ ਰਾਜ ਦਾ ਦੌਰਾ ਕਰਨ ਦੇ ਪ੍ਰਸਤਾਵ 'ਤੇ ਯੂ-ਟਰਨ ਲੈਣ ਲਈ ਰਾਜਪਾਲ 'ਤੇ ਪਲਟਵਾਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਗੱਲ 'ਤੇ ਕਾਇਮ ਰਹਿਣਾ ਚਾਹੀਦਾ।


author

DIsha

Content Editor

Related News