ਕਸ਼ਮੀਰ ਪੁਲਸ ਨੇ ਕੀਤੀ ਪੁਲਸ ਕਰਮੀ ਦੇ ਕਤਲ 'ਚ ਸ਼ਾਮਲ ਅੱਤਵਾਦੀਆਂ ਦੀ ਪਛਾਣ
Thursday, May 26, 2022 - 04:04 PM (IST)
ਸ਼੍ਰੀਨਗਰ (ਵਾਰਤਾ)- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਪੁਲਸ ਨੇ 2 ਸਥਾਨਕ ਅੱਤਵਾਦੀਆਂ ਦੀ ਪਛਾਣ ਕਰ ਲਈ ਹੈ, ਜੋ ਕਥਿਤ ਤੌਰ 'ਤੇ ਸ਼੍ਰੀਨਗਰ 'ਚ ਇਕ ਪੁਲਸ ਕਰਮੀ ਦੇ ਕਤਲ ਅਤੇ ਉਸ ਦੀ 9 ਸਾਲਾ ਧੀ ਨੂੰ ਜ਼ਖ਼ਮੀ ਕਰਨ ਦੇ ਦੋਸ਼ੀ ਹਨ। ਸ਼੍ਰੀਨਗਰ ਦੇ ਬਾਹਰੀ ਇਲਾਕੇ ਸੌਰਾ 'ਚ ਮੰਗਲਵਾਰ ਦੁਪਹਿਰ ਬਾਅਦ ਕਾਂਸਟੇਬਲ ਸਈਫੁੱਲਾਹ ਕਾਦਰੀ ਦੀ ਉਨ੍ਹਾਂ ਦੇ ਘਰ ਦੇ ਬਾਹਰ ਅੱਤਵਾਦੀਆਂ ਨੇ ਹੱਤਿਆ ਕਰ ਦਿੱਤੀ ਸੀ ਅਤੇ ਇਸ ਹਮਲੇ 'ਚ ਉਨ੍ਹਾਂ ਦੀ ਧੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ ਸੀ। ਪੁਲਸ ਨੇ ਦੱਸਿਆ ਕਿ ਹਮਲੇ ਸਮੇਂ ਕਾਦਰੀ ਛੁੱਟੀ 'ਤੇ ਸੀ।
ਇਹ ਵੀ ਪੜ੍ਹੋ : ਸ਼੍ਰੀਨਗਰ 'ਚ ਅੱਤਵਾਦੀਆਂ ਨੇ ਕਾਂਸਟੇਬਲ ਦਾ ਗੋਲੀ ਮਾਰ ਕੀਤਾ ਕਤਲ, 7 ਸਾਲਾ ਧੀ ਜ਼ਖ਼ਮੀ
ਉਨ੍ਹਾਂ ਦੱਸਿਆ ਕਿ ਹਮਲਾ ਲਸ਼ਕਰ-ਏ-ਤੋਇਬਾ ਨਾਲ ਜੁੜੇ ਅੱਤਵਾਦੀ ਸਮੂਹ ਦਿ ਰੇਸਿਸਟੈਂਸ ਫਰੰਟ ਵਲੋਂ ਕੀਤਾ ਗਿਆ ਸੀ। ਪੁਲਸ ਜਨਰਲ ਇੰਸਪੈਕਟਰ ਵਿਜੇ ਕੁਮਾਰ ਨੇ ਕਿਹਾ,''ਇਸ ਘਟਨਾ 'ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ (ਟੀ.ਆਰ.ਐੱਫ.) ਦੇ 2 ਸਥਾਨਕ ਅੱਤਵਾਦੀ ਸ਼ਾਮਲ ਸਨ।'' ਇਨ੍ਹਾਂ ਅੱਤਵਾਦੀਆਂ ਦੀ ਪਛਾਣ ਗਾਂਦਰਬਲ ਦੇ ਆਦਿਲ ਅਤੇ ਬਡਗਾਮ ਦੇ ਆਕਿਬ ਦੇ ਰੂਪ 'ਚ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਕਸ਼ਮੀਰ ਘਾਟੀ 'ਚ 8 ਪੁਲਸ ਕਰਮੀ ਮਾਰੇ ਗਏ ਸਨ, ਜਿਨ੍ਹਾਂ 'ਚੋਂ ਜ਼ਿਆਦਾਤਰ ਲੋਕਾਂ ਦਾ ਨਿਸ਼ਾਨਾ ਬਣਾ ਕੇ ਕਤਲ ਕੀਤਾ ਗਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ