ਕਸ਼ਮੀਰ ਮੁੱਦੇ 'ਤੇ ਭਾਰਤ ਦੀ ਤੁਰਕੀ ਨੂੰ ਨਸੀਹਤ- ਸਾਡੇ ਅੰਦਰੂਨੀ ਮਾਮਲੇ 'ਚ ਦਖਲਅੰਦਾਜ਼ੀ ਨਾ ਕਰੋ

08/13/2020 1:12:06 PM

ਨਵੀਂ ਦਿੱਲੀ- ਕਸ਼ਮੀਰ 'ਤੇ ਤੁਰਕੀ ਦੇ ਬਿਆਨ ਦਾ ਭਾਰਤ ਨੇ ਸਖਤ ਜਵਾਬ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਤੁਰਕੀ ਪਹਿਲਾਂ ਜ਼ਮੀਨੀ ਸਥਿਤੀ ਦੀ ਉੱਚਿਤ ਸਮਝ ਹਾਸਲ ਕਰੇ। ਉਸ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਦਖਲੰਦਾਜ਼ੀ ਕਰਨ ਤੋਂ ਬਚਣਾ ਚਾਹੀਦਾ। ਦੱਸਣਯੋਗ ਹੈ ਕਿ ਤੁਰਕੀ ਨੇ ਹਾਲ ਹੀ 'ਚ ਕਿਹਾ ਸੀ ਕਿ ਕਸ਼ਮੀਰ ਤੋਂ ਧਾਰਾ 370 ਰੱਦ ਕਰਨ ਨਾਲ ਖੇਤਰ 'ਚ ਸ਼ਾਂਤੀ 'ਚ ਯੋਗਦਾਨ ਨਹੀਂ ਹੋਇਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ ਕਿ ਇਹ ਗਲਤ ਹੈ, ਪੱਖਪਾਤੀ ਅਤੇ ਅਣਉੱਚਿਤ ਹੈ। ਅਸੀਂ ਤੁਰਕੀ ਦੀ ਸਰਕਾਰ ਨੂੰ ਅਪੀਲ ਕਰਾਂਗੇ ਕਿ ਉਹ ਜ਼ਮੀਨੀ ਸਥਿਤੀ ਦੀ ਉੱਚਿਤ ਸਮਝ ਹਾਸਲ ਕਰਨ। ਤੁਰਕੀ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਤੋਂ ਬਚਣਾ ਚਾਹੀਦਾ।

ਕਸ਼ਮੀਰ ਤੋਂ ਧਾਰਾ 370 ਹਟਣ ਦਾ ਇਕ ਸਾਲ ਪੂਰਾ ਹੋਣ 'ਤੇ ਤੁਰਕੀ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਭਾਰਤੀ ਸੰਵਿਧਾਨ ਦੀ ਧਾਰਾ (370) ਨੂੰ ਖਤਮ ਕਰਨ ਦੇ ਬਾਅਦ ਤੋਂ ਖੇਤਰ 'ਚ ਸਥਿਤੀ ਅਤੇ ਜਟਿਲ ਹੋ ਗਈ ਹੈ। 370 ਦੇ ਹਟਣ ਨਾਲ ਉੱਥੇ ਸ਼ਾਂਤੀ ਨਹੀਂ ਆਈ ਹੈ। ਦੱਸਣਯੋਗ ਹੈ ਕਿ ਤੁਰਕੀ ਕਸ਼ਮੀਰ ਨੂੰ ਲੈ ਕੇ ਪਾਕਿਸਤਾਨ ਦੇ ਸਮਰਥਨ 'ਚ ਬਿਆਨ ਦਿੰਦਾ ਰਹਿੰਦਾ ਹੈ। ਹਾਲ ਹੀ 'ਚ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਬ ਏਦਰੋਗਾਨ ਨੇ ਪਾਕਿਸਤਾਨੀ ਹਮਅਹੁਦੇਦਾਰ ਆਰਿਫ਼ ਅਲਵੀ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਗੱਲ ਕੀਤੀ ਸੀ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਦੇਸ਼ ਕਸ਼ਮੀਰ ਦੇ ਮੁੱਦੇ 'ਤੇ ਪਾਕਿਸਤਾਨ ਨਾਲ ਖੜ੍ਹਾ ਹੈ। ਤੁਰਕੀ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਨੂੰ ਇਸ ਤਰ੍ਹਾਂ ਦਾ ਭਰੋਸਾ ਦੇ ਚੁੱਕਿਆ ਹੈ। 

ਪਿਛਲੇ ਸਾਲ 5 ਅਗਸਤ ਨੂੰ ਕੇਂਦਰ ਦੀ ਮੋਦੀ ਸਰਕਾਰ ਨੂੰ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾਉਣ ਦਾ ਫੈਸਲਾ ਲਿਆ ਸੀ। ਭਾਰਤ ਦੇ ਇਸ ਫੈਸਲੇ ਦਾ ਪਾਕਿਸਤਾਨ ਨੇ ਜੰਮ ਕੇ ਵਿਰੋਧ ਕੀਤਾ ਸੀ। ਪਾਕਿਸਤਾਨ ਨੇ ਦੁਨੀਆ ਦੇ ਕਈ ਦੇਸ਼ਾਂ ਦੇ ਸਾਹਮਣੇ ਗੁਹਾਰ ਵੀ ਲਗਾਈ ਸੀ ਪਰ ਕਿਤੋਂ ਵੀ ਉਸ ਨੂੰ ਮਦਦ ਨਹੀਂ ਮਿਲੀ। ਪਾਕਿਸਤਾਨ ਨੇ ਸਵੀਕਾਰ ਵੀ ਕੀਤਾ ਕਿ ਉਹ ਕਸ਼ਮੀਰ ਦੇ ਮੁੱਦੇ 'ਤੇ ਵੱਖ-ਵੱਖ ਪੈ ਚੁੱਕਿਆ ਹੈ। ਦੁਨੀਆ ਤੋਂ ਮਦਦ ਨਹੀਂ ਮਿਲਣ ਤੋਂ ਬਾਅਦ ਬੌਖਲਾਹਟ 'ਚ ਉਸ ਨੇ ਇਸੇ ਹਫ਼ਤੇ ਵਿਵਾਦਿਤ ਨਕਸ਼ਾ ਜਾਰੀ ਕੀਤਾ, ਜਿਸ 'ਚ ਭਾਰਤ ਦੇ ਕਸ਼ਮੀਰ, ਸਿਆਚਿਨ, ਲੱਦਾਖ ਅਤੇ ਜੂਨਾਗੜ੍ਹ ਨੂੰ ਉਸ ਨੇ ਆਪਣਾ ਦੱਸਿਆ।


DIsha

Content Editor

Related News