ਕਸ਼ਮੀਰ : LOC ਨਾਲ ਲੱਗਦੇ ਕਈ ਇਲਾਕਿਆਂ 'ਚ ਆਇਆ ਬਰਫੀਲਾ ਤੂਫਾਨ, ਕਈ ਜਵਾਨ ਲਾਪਤਾ

Tuesday, Dec 03, 2019 - 11:00 PM (IST)

ਕਸ਼ਮੀਰ : LOC ਨਾਲ ਲੱਗਦੇ ਕਈ ਇਲਾਕਿਆਂ 'ਚ ਆਇਆ ਬਰਫੀਲਾ ਤੂਫਾਨ, ਕਈ ਜਵਾਨ ਲਾਪਤਾ

ਸ਼੍ਰੀਨਗਰ — ਉੱਤਰੀ ਕਸ਼ਮੀਰ ਦੇ ਕਈ ਇਲਾਕਿਆਂ 'ਚ ਮੰਗਲਵਾਰ ਨੂੰ ਆਏ ਬਰਫੀਲੇ ਤੂਫਾਨ 'ਚ ਕਈ ਜਵਾਨਾਂ ਦੇ ਲਾਪਤਾ ਹੋਣ ਦੀ ਸੂਚਨਾ ਹੈ। ਕਸ਼ਮੀਰ ਦੇ ਕੁਪਵਾੜਾ ਅਤੇ ਬਾਂਦੀਪੋਰਾ ਜ਼ਿਲੇ ਬਰਫ ਦੇ ਤੋਦੇ ਡਿੱਗਣ ਦੀਆਂ ਵੱਖ-ਵੱਖ ਘਟਨਾਵਾਂ 'ਚ ਕਈ ਜਵਾਨਾਂ ਦੇ ਲਾਪਤਾ ਹੋਣ ਦੀ ਜਾਣਕਾਰੀ ਮਿਲੀ ਹੈ। ਲਾਪਤਾ ਜਵਾਨਾਂ ਦੀ ਤਲਾਸ਼ ਚ ਫੌਜ ਦੀ ਏ.ਆਰ.ਟੀ. ਨੂੰ ਲਗਾਇਆ ਗਿਆ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਬਰਫ ਦੇ ਤੋਦੇ ਡਿੱਗਣ ਦੀਆਂ ਦੋ ਘਟਨਾਵਾਂ ਬਾਂਦੀਪੋਰਾ ਦੇ ਗੁਰੇਜ ਸੈਕਟਰ ਅਤੇ ਕੁਪਵਾੜਾ ਜ਼ਿਲੇ ਦੇ ਕਰਨਾਹ ਸੈਕਟਰ 'ਚ ਹੋਈ ਹੈ। ਇਹ ਦੋਵੇਂ ਇਲਾਕੇ ਉੱਤਰੀ ਕਸ਼ਮੀਰ ਦੇ ਅਧੀਨ ਆਉਂਦੇ ਹਨ। 18 ਹਜ਼ਾਰ ਫੁੱਟ ਤੋਂ ਜ਼ਿਆਦਾ ਦੀ ਉਚਾਈ 'ਤੇ ਹੋਈ ਬਰਫਬਾਰੀ 'ਚ 4 ਜਵਾਨਾਂ ਦੇ ਲਾਪਤਾ ਹੋਣ ਦੀ ਗੱਲ ਕਹੀ ਜਾ ਰਹੀ ਹੈ। ਜਵਾਨਾਂ ਦੀ ਤਲਾਸ਼ ਲਈ ਫੌਜ ਨੇ  ਏ.ਆਰ.ਟੀ. ਅਤੇ ਹੈਲੀਕਾਪਟਰ ਨੂੰ ਲਗਾਇਆ ਹੈ। ਹਾਲਾਂਕਿ ਹੁਣ ਤਕ ਫੌਜ ਨੇ ਇਸ ਪੂਰੇ ਆਪਰੇਸ਼ਨ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਇਸ ਤੋਂ ਪਹਿਲਾਂ 18 ਨਵੰਬਰ ਨੂੰ ਵੀ ਸਿਆਚਿਨ ਗਲੇਸ਼ੀਅਰ 'ਚ ਆਏ ਭਿਆਨਕ ਬਰਫੀਲੇ ਤੂਫਾਨ ਕਾਰਨ ਭਾਰਤੀ ਫੌਜ ਦੇ 4 ਜਵਾਨ ਸ਼ਹੀਦ ਹੋ ਗਏ ਸਨ।


author

Inder Prajapati

Content Editor

Related News