'ਕਸ਼ਮੀਰ ਮੁਕਤੀ', 'ਦਲਿਤ ਮੁਕਤੀ' ਦਾ ਪੋਸਟਰ, ਔਰਤ ਨੂੰ ਲਿਆ ਹਿਰਾਸਤ 'ਚ

Friday, Feb 21, 2020 - 04:48 PM (IST)

'ਕਸ਼ਮੀਰ ਮੁਕਤੀ', 'ਦਲਿਤ ਮੁਕਤੀ' ਦਾ ਪੋਸਟਰ, ਔਰਤ ਨੂੰ ਲਿਆ ਹਿਰਾਸਤ 'ਚ

ਬੈਂਗਲੁਰੂ— ਬੈਂਗਲੁਰੂ 'ਚ ਸ਼ੁੱਕਰਵਾਰ ਨੂੰ ਇਕ ਪ੍ਰੋਗਰਾਮ ਦੌਰਾਨ 'ਕਸ਼ਮੀਰ ਮੁਕਤੀ', 'ਦਲਿਤ ਮੁਕਤੀ' ਪੋਸਟਰ ਫੜੇ ਔਰਤ ਨੂੰ ਹਿਰਾਸਤ 'ਚ ਲਿਆ ਗਿਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਇਕ ਦਿਨ ਪਹਿਲਾਂ ਬੈਂਗਲੁਰੂ 'ਚ ਹੀ ਸੀ.ਏ.ਏ. ਵਿਰੁੱਧ ਪ੍ਰਦਰਸ਼ਨ ਦੌਰਾਨ ਇਕ ਔਰਤ ਨੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਸਨ, ਜਿਸ ਵਿਰੁੱਧ ਸ਼ੁੱਕਰਵਾਰ ਨੂੰ ਹਿੰਦੂ ਜਾਗਰਣ ਵੇਦਿਕੇ ਨੇ ਪ੍ਰਦਰਸ਼ਨ ਆਯੋਜਿਤ ਕੀਤਾ ਸੀ। ਇਸ ਦੌਰਾਨ 'ਕਸ਼ਮੀਰ ਮੁਕਤੀ', 'ਦਲਿਤ ਮੁਕਤੀ' ਨਾਅਰੇ ਲਿਖੇ ਪੋਸਟਰ ਹੱਥ 'ਚ ਫੜੇ ਪ੍ਰਦਰਸ਼ਨਕਾਰੀਆਂ ਦਰਮਿਆਨ ਬੈਠਕ ਔਰਤ ਦਿਖਾਈ ਦਿੱਸੀ। ਸ਼ਹਿਰ ਦੇ ਪੁਲਸ ਮੁਖੀ ਭਾਸਕਰ ਰਾਵ ਨੇ ਵੇਦਿਕੇ ਦੇ ਮੈਂਬਰਾਂ ਨੇ ਔਰਤ ਨੂੰ ਉੱਥੋਂ ਜਾਣ ਲਈ ਕਿਹਾ, ਜਿਸ ਤੋਂ ਬਾਅਦ ਉਸ ਨੂੰ ਉੱਥੋਂ ਹਟਾ ਦਿੱਤਾ ਗਿਆ। 

ਪੱਤਰਕਾਰਾਂ ਨੇ ਕਿਹਾ,''ਔਰਤ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਉਸ ਨੂੰ ਹਿਰਾਸਤ 'ਚ ਲਿਆ ਗਿਆ ਹੈ। ਅਸੀਂ ਉਸ ਬਾਰੇ ਜਾਣਕਾਰੀ ਜੁਟਾਵਾਂਗੇ ਕਿ ਉਹ ਕਿੱਥੇ ਰਹਿੰਦੀ ਹੈ ਅਤੇ ਉਸ ਦੇ ਪਿੱਛੇ ਕੌਣ ਹੈ।'' ਰਾਵ ਨੇ ਕਿਹਾ ਕਿ ਉਸ ਨੇ ਨਾਅਰੇਬਾਜ਼ੀ ਨਹੀਂ ਕੀਤੀ। ਉਸ ਦੇ ਹੱਥ 'ਚ ਜੋ ਪੋਸਟਰ ਸਨ, ਉਨ੍ਹਾਂ 'ਚ ਅੰਗਰੇਜ਼ੀ ਅਤੇ ਕੰਨੜ 'ਚ 'ਕਸ਼ਮੀਰ ਮੁਕਤੀ', 'ਦਲਿਤ ਮੁਕਤੀ' ਅਤੇ 'ਮੁਸਲਿਮ ਮੁਕਤੀ' ਨਾਅਰੇ ਲਿਖੇ ਸਨ। ਇਹ ਪੁੱਛੇ ਜਾਣ 'ਤੇ ਕਿ ਕੀ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਤਾਂ ਕਮਿਸ਼ਨਰ ਨੇ ਕਿਹਾ ਕਿ ਜਾਂਚ ਹੋਣ ਦਿਓ। ਉਨ੍ਹਾਂ ਨੇ ਕਿਹਾ,''ਇਹ ਕਹਿਣਾ ਜਲਦਬਾਜ਼ੀ ਹੋਵੇਗੀ, ਕਿਉਂਕਿ ਉਸ ਨੂੰ ਕੁਝ ਸਮੇਂ ਪਹਿਲਾਂ ਹੀ ਹਿਰਾਸਤ 'ਚ ਲਿਆ ਗਿਆ ਹੈ।''


author

DIsha

Content Editor

Related News