ਕਾਸ਼ੀ ਵਿਸ਼ਵਨਾਥ ਮੰਦਰ ਦੇ ਗਰਭ ਗ੍ਰਹਿ ’ਚ ਸ਼ਰਧਾਲੂਆਂ ਦੇ ਦਾਖਲੇ ’ਤੇ ਸਥਾਈ ਰੋਕ

Sunday, Aug 18, 2019 - 10:00 AM (IST)

ਕਾਸ਼ੀ ਵਿਸ਼ਵਨਾਥ ਮੰਦਰ ਦੇ ਗਰਭ ਗ੍ਰਹਿ ’ਚ ਸ਼ਰਧਾਲੂਆਂ ਦੇ ਦਾਖਲੇ ’ਤੇ ਸਥਾਈ ਰੋਕ

ਵਾਰਾਨਸੀ-ਉੱਤਰ ਪ੍ਰਦੇਸ਼ ਦੇ ਵਾਰਾਨਸੀ ਵਿਖੇ ਸ਼ਰਧਾਲੂਆਂ ਦੇ ਦਾਖਲੇ ’ਤੇ ਸਥਾਈ ਰੋਕ ਲਾ ਦਿੱਤੀ ਗਈ ਹੈ। ਹੁਣ ਸ਼ਰਧਾਲੂ ਗਰਭ ਗ੍ਰਹਿ ਦੇ ਦਰਵਾਜ਼ੇ ਤੋਂ ਹੀ ਜਲ ਅਭਿਸ਼ੇਕ ਕਰ ਸਕਣਗੇ। ਵਿਸ਼ਵਨਾਥ ਮੰਦਰ ਦੇ ਕਾਰਜਪਾਲਕ ਅਧਿਕਾਰੀ ਵਿਸ਼ਾਲ ਸਿੰਘ ਨੇ ਦੱਸਿਆ ਕਿ ਅਸਲ 'ਚ ਸਾਉਣ ਦੇ ਮਹੀਨੇ 'ਚ ਸ਼ਰਧਾਲੂਆਂ ਦੀ ਭਾਰੀ ਭੀੜ ਨੂੰ ਵੇਖਦਿਆਂ ਆਰਜ਼ੀ ਤੌਰ ’ਤੇ ਇਸ ਵਾਰ ਗਰਭ ਗ੍ਰਹਿ ਦੇ ਦਰਵਾਜ਼ੇ ਤੋਂ ਹੀ ਜਲ ਅਭਿਸ਼ੇਕ ਦੀ ਵਿਵਸਥਾ ਕੀਤੀ ਗਈ ਸੀ।

ਇਸ ਫੈਸਲੇ ਕਾਰਣ ਪੂਰੇ ਸਾਉਣ ਦੇ ਮਹੀਨੇ 'ਚ ਵਧੀਆ ਨਤੀਜੇ ਮਿਲੇ। ਸ਼ਰਧਾਲੂਆਂ ਨੇ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਆਸਾਨੀ ਨਾਲ ਜਲ ਅਭਿਸ਼ੇਕ ਕੀਤਾ। ਪ੍ਰਸ਼ਾਸਨ ਨੂੰ ਵੀ ਭੀੜ ਕਾਰਣ ਵਧੇਰੇ ਪ੍ਰੇਸ਼ਾਨੀ ਨਹੀਂ ਹੋਈ। ਵਿਸ਼ਾਲ ਸਿੰਘ ਨੇ ਦੱਸਿਆ ਕਿ ਹੁਣ ਮੰਦਰ ਦੇ ਪ੍ਰਸ਼ਾਸਨ ਨੇ ਤੈਅ ਕੀਤਾ ਹੈ ਕਿ ਇਸ ਆਰਜ਼ੀ ਵਿਵਸਥਾ ਨੂੰ ਸਥਾਈ ਕਰ ਦਿੱਤਾ ਜਾਏ।


author

Iqbalkaur

Content Editor

Related News