ਕਾਸ਼ੀ ਹਿੰਦੂ ਯੂਨੀਵਰਸਿਟੀ ਨੇ ‘ਹਿੰਦੂ ਧਰਮ’ ’ਚ ਪੀ. ਜੀ. ਸਿਲੇਬਸ ਕੀਤਾ ਸ਼ੁਰੂ

Friday, Jan 21, 2022 - 01:32 AM (IST)

ਕਾਸ਼ੀ ਹਿੰਦੂ ਯੂਨੀਵਰਸਿਟੀ ਨੇ ‘ਹਿੰਦੂ ਧਰਮ’ ’ਚ ਪੀ. ਜੀ. ਸਿਲੇਬਸ ਕੀਤਾ ਸ਼ੁਰੂ

ਵਾਰਾਣਸੀ– ਕਾਸ਼ੀ ਹਿੰਦੂ ਯੂਨੀਵਰਸਿਟੀ ਨੇ ‘ਹਿੰਦੂ ਧਰਮ’ ਵਿਚ ਪੋਸਟ ਗ੍ਰੈਜੁਏਟ (ਪੀ. ਜੀ.) ਸਿਲੇਬਸ ਦੀ ਸ਼ੁਰੂਆਤ ਕੀਤੀ ਹੈ। ਯੂਨੀਵਰਸਿਟੀ ਦੇ ਰੈਕਟਰ ਪ੍ਰੋਫੈਸਰ ਬੀ. ਕੇ. ਸ਼ੁਕਲਾ ਨੇ ਇਸ ਨਵੇਂ ਸਿਲੇਬਸ ਦਾ ਉਦਘਾਟਨ ਕਰਦੇ ਹੋਏ ਦੱਸਿਆ ਕਿ ਇਹ ਸਿਲੇਬਸ ਦੁਨੀਆ ਨੂੰ ਹਿੰਦੂ ਧਰਮ ਦੇ ਕਈ ਅਣਪਛਾਤੇ ਪਹਿਲੂਆਂ ਤੋਂ ਜਾਣੂ ਕਰਵਾਉਣ ਦੇ ਨਾਲ ਹੀ ਹਿੰਦੂ ਧਰਮ ਦੀਆਂ ਕਲਾਸਾਂ ਨੂੰ ਵਧ ਤੋਂ ਵਧ ਲੋਕਾਂ ਤੱਕ ਪਹੁੰਚਾਉਣ ਵਿਚ ਮਦਦ ਕਰੇਗਾ।

ਇਹ ਖ਼ਬਰ ਪੜ੍ਹੋ- ਅੰਡਰ-19 ਵਿਸ਼ਵ ਕੱਪ : ਵੱਡੀ ਜਿੱਤ ਦੇ ਨਾਲ ਕੁਆਰਟਰ ਫਾਈਨਲ 'ਚ ਪਹੁੰਚਿਆ ਭਾਰਤ


ਸ਼ੁਕਲਾ ਨੇ ਕਿਹਾ ਕਿ ਇਹ ਦੇਸ਼ ਭਰ ਵਿਚ ਪਹਿਲਾ ਅਜਿਹਾ ਸਿਲੇਬਸ ਹੋਵੇਗਾ। ਇਹ ਸਿਲੇਬਲ ‘ਭਾਰਤ ਅਧਿਐਨ ਕੇਂਦਰ’ ਦੇ ਕਲਾ ਫੈਕਲਟੀ ਦੇ ਦਰਸ਼ਨ ਸ਼ਾਸਤਰ ਅਤੇ ਧਰਮ ਵਿਭਾਗ, ਸੰਸਕ੍ਰਿਤ ਵਿਭਾਗ ਅਤੇ ਪ੍ਰਾਚੀਨ ਭਾਰਤੀ ਇਤਿਹਾਸ, ਸੰਸਕ੍ਰਿਤੀ ਅਤੇ ਪੁਰਾਤਤਵਿਕ ਵਿਭਾਗ ਦੇ ਸਹਿਯੋਗ ਨਾਲ ਚਲਾਇਆ ਜਾਵੇਗਾ। ਸਿਲੇਬਸ ਦੇ ਪਹਿਲੇ ਸੈਸ਼ਨ ਵਿਚ ਇਕ ਵਿਦੇਸ਼ੀ ਵਿਦਿਆਰਥੀ ਸਮੇਤ ਕੁਲ 45 ਵਿਦਿਆਰਥੀਆਂ ਨੇ ਦਾਖਲਾ ਲਿਆ ਹੈ। ਭਾਰਤ ਅਧਿਐਨ ਕੇਂਦਰ ਦੇ ਤਾਲਮੇਲ ਅਧਿਕਾਰੀ ਸਦਾਸ਼ਿਵ ਕੁਮਾਰ ਦਿਵੇਦੀ ਨੇ ਦੱਸਿਆ ਕਿ 2 ਸਾਲ ਦੇ ਇਸ ਸਿਲੇਬਸ ਵਿਚ 4 ਸਮੈਸਟਰ ਅਤੇ 16 ਪੇਪਰ ਹੋਣਗੇ।

ਇਹ ਖ਼ਬਰ ਪੜ੍ਹੋ- ਅੰਡਰ-19 ਵਿਸ਼ਵ ਕੱਪ : ਆਸਟਰੇਲੀਆ ਨੇ ਸਕਾਟਲੈਂਡ ਨੂੰ 7 ਵਿਕਟਾਂ ਨਾਲ ਹਰਾਇਆ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News