karvachauth 2020: ਸਾਰਾ ਦਿਨ ਨਹੀਂ ਲੱਗੇਗੀ ਪਿਆਸ, ਸਰਘੀ 'ਚ ਖਾਓ ਇਹ ਚੀਜ਼ਾਂ

Tuesday, Nov 03, 2020 - 10:50 AM (IST)

karvachauth 2020: ਸਾਰਾ ਦਿਨ ਨਹੀਂ ਲੱਗੇਗੀ ਪਿਆਸ, ਸਰਘੀ 'ਚ ਖਾਓ ਇਹ ਚੀਜ਼ਾਂ

ਜਲੰਧਰ: ਕਰਵਾ ਚੌਥ ਦਾ ਤਿਉਹਾਰ ਇਸ ਮਹੀਨੇ ਦੀ 4 ਤਾਰੀਖ਼ ਨੂੰ ਭਾਵ ਕੱਲ੍ਹ ਨੂੰ ਮਨਾਇਆ ਜਾਵੇਗਾ। ਅਜਿਹੇ 'ਚ ਸਾਰੀਆਂ ਜਨਾਨੀਆਂ ਦਿਨ ਭਰ ਭੁੱਖੀਆਂ-ਪਿਆਸੀਆਂ ਰਹਿ ਕੇ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ। ਇਸ 'ਚ ਸਿਰਫ ਸਵੇਰੇ ਦੇ ਸਮੇਂ ਸਰਘੀ ਖਾਧੀ ਜਾਂਦੀ ਹੈ। ਅਜਿਹੇ 'ਚ ਭੁੱਖ ਤਾਂ ਹਮੇਸ਼ਾ ਜਨਾਨੀਆਂ ਬਰਦਾਸ਼ਤ ਕਰ ਲੈਂਦੀਆਂ ਹਨ ਪਰ ਪਾਣੀ ਦੇ ਬਿਨ੍ਹਾਂ ਰਹਿਣਾ ਥੋੜ੍ਹਾ ਮੁਸ਼ਕਿਲ ਹੋ ਸਕਦਾ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਕੁੱਝ ਅਜਿਹੀਆਂ ਚੀਜ਼ਾਂ ਬਾਰੇ 'ਚ ਦੱਸਦੇ ਹਾਂ ਜਿਸ ਨੂੰ ਖਾਣ ਨਾਲ ਤੁਹਾਨੂੰ ਦਿਨ ਭਰ ਪਿਆਸ ਨਹੀਂ ਲੱਗੇਗੀ। ਅਜਿਹੇ 'ਚ ਤੁਸੀਂ ਆਪਣਾ ਵਰਤ ਸਹੀ ਤਰੀਕੇ ਨਾਲ ਰੱਖ ਪਾਓਗੀ।
ਬ੍ਰੋਕਲੀ: ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਬ੍ਰੋਕਲੀ 'ਚ 89 ਫੀਸਦੀ ਪਾਣੀ ਮੌਜੂਦ ਹੁੰਦਾ ਹੈ। ਇਹ ਸਰੀਰ 'ਚ ਚੰਗੀ ਤਰ੍ਹਾਂ ਘੁੱਲਣ ਦੇ ਨਾਲ ਪਾਣੀ ਦੀ ਘਾਟ ਨੂੰ ਪੂਰਾ ਕਰਨ 'ਚ ਮਦਦ ਕਰਦੀ ਹੈ। ਨਿਯਮਿਤ ਤੌਰ ਨਾਲ ਇਸ ਦੀ ਸਬਜ਼ੀ, ਸੂਪ ਜਾਂ ਸਲਾਦ ਖਾਣਾ ਫ਼ਾਇਦੇਮੰਦ ਹੁੰਦਾ ਹੈ। ਲੰਬੇ ਸਮੇਂ ਤੱਕ ਪਿਆਸ ਦੀ ਪ੍ਰੇਸ਼ਾਨੀ ਦੂਰ ਹੋ ਕੇ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਨਾਲ ਹੀ ਦਿਨ ਭਰ ਐਨਰਜੈਟਿਕ ਮਹਿਸੂਸ ਹੁੰਦਾ ਹੈ।

PunjabKesari
ਸੇਬ: ਵਿਟਾਮਿਨ, ਫਾਈਬਰ, ਕੈਲਸ਼ੀਅਮ, ਐਂਟੀ-ਆਕਸੀਡੈਂਟ ਨਾਲ ਭਰਪੂਰ ਸੇਬ ਦੀ ਵਰਤੋਂ ਕਰਨ ਨਾਲ ਸਰੀਰ 'ਚ ਪਾਣੀ ਦੀ ਘਾਟ ਪੂਰੀ ਹੁੰਦੀ ਹੈ। ਇਸ 'ਚ ਕਰੀਬ 86 ਫੀਸਦੀ ਪਾਣੀ ਹੋਣ ਨਾਲ ਵਾਰ-ਵਾਰ ਪਿਆਸ ਲੱਗਣ ਦੀ ਪ੍ਰੇਸ਼ਾਨੀ ਤੋਂ ਬਚਿਆ ਜਾ ਸਕਦਾ ਹੈ। ਨਾਲ ਹੀ ਬੀਮਾਰੀਆਂ ਲੱਗਣ ਦਾ ਖਤਰਾ ਵੀ ਘੱਟ ਰਹਿੰਦਾ ਹੈ।

ਇਹ ਵੀ ਪੜੋ:ਬੱਚਿਆਂ ਲਈ ਮਿੰਟਾਂ 'ਚ ਤਿਆਰ ਕਰੋ ਇਟਾਲੀਅਨ ਰੈੱਡ ਸਾਸ ਪਾਸਤਾ


ਸਲਾਦ
ਵੱਖ-ਵੱਖ ਸਬਜ਼ੀਆਂ ਨਾਲ ਤਿਆਰ ਸਲਾਦ 'ਚ ਜ਼ਿਆਦਾ ਮਾਤਰਾ 'ਚ ਪਾਣੀ ਪਾਇਆ ਜਾਂਦਾ ਹੈ। ਅਜਿਹੇ 'ਚ ਇਸ ਦੀ ਵਰਤੋਂ ਕਰਨ ਨਾਲ ਲੰਬੇ ਸਮੇਂ ਤੱਕ ਭੁੱਖ ਅਤੇ ਪਿਆਸ ਲੱਗਣ ਦੀ ਪ੍ਰੇਸ਼ਾਨੀ ਤੋਂ ਬਚਿਆ ਜਾ ਸਕਦਾ ਹੈ। ਇਸ 'ਚ 95 ਫੀਸਦੀ ਪਾਣੀ ਹੋਣ ਨਾਲ ਸਰੀਰ 'ਚ ਪਾਣੀ ਦੀ ਮਾਤਰਾ ਸਹੀ ਰਹਿੰਦੀ ਹੈ। ਚਿਹਰੇ 'ਤੇ ਗਲੋਅ ਆਉਣ ਦੇ ਨਾਲ ਭਾਰ ਵੀ ਕੰਟਰੋਲ 'ਚ ਰਹਿੰਦਾ ਹੈ।

PunjabKesari
ਦਹੀਂ
ਪਾਣੀ ਦੀ ਕਮੀ ਪੂਰਾ ਕਰਨ ਲਈ ਦਹੀਂ ਸਭ ਤੋਂ ਉਚਿਤ ਸਰੋਤ ਹੈ। ਇਸ 'ਚ ਕਰੀਬ 85 ਫੀਸਦੀ ਪਾਣੀ ਹੋਣ ਨਾਲ ਸਰੀਰ 'ਚ ਇਸ ਦੀ ਕਮੀ ਨੂੰ ਪੂਰਾ ਕਰਨ 'ਚ ਮਦਦ ਮਿਲਦੀ ਹੈ। 

ਇਹ ਵੀ ਪੜੋ:ਖਿਚੜੀ ਖਾਣ ਦੇ ਸ਼ੌਕੀਨ ਹੁੰਦੇ ਹਨ ਭਾਰਤੀ, ਜਾਣੋ ਇਸ ਦੇ ਗੁਣਕਾਰੀ ਫ਼ਾਇਦਿਆਂ ਦੇ ਬਾਰੇ


ਪਾਲਕ
ਪਾਲਕ 'ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਸ ਨਾਲ ਤਿਆਰ ਸਬਜ਼ੀ, ਸੂਪ ਜਾਂ ਜੂਸ ਦੀ ਵਰਤੋਂ ਕਰਨ ਨਾਲ ਸਰੀਰ ਦਿਨ ਭਰ ਹਾਈਡ੍ਰੇਟ ਰਹਿਣ 'ਚ ਮਦਦ ਮਿਲਦੀ ਹੈ। ਨਾਲ ਹੀ ਇਮਿਊਨਿਟੀ ਸਟਰਾਂਗ ਹੋ ਕੇ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ।

PunjabKesari
ਨਾਰੀਅਲ ਪਾਣੀ
ਨਾਰੀਅਲ ਪਾਣੀ 'ਚ 95 ਫੀਸਦੀ ਪਾਣੀ ਹੁੰਦਾ ਹੈ। ਇਸ ਦੇ ਵਰਤੋਂ ਨਾਲ ਵਾਰ-ਵਾਰ ਪਿਆਸ ਲੱਗਣ ਦੀ ਪ੍ਰੇਸ਼ਾਨੀ ਦੂਰ ਰਹੇਗੀ। ਨਾਲ ਹੀ ਦਿਨ ਭਰ ਐਨਰਜੈਟਿਕ ਫੀਲ ਹੋਣ 'ਚ ਮਦਦ ਮਿਲੇਗੀ।

PunjabKesari
ਅੰਗੂਰ,ਅਨਾਨਾਸ ਅਤੇ ਸਟਾਰਬੇਰੀ
ਇਨ੍ਹਾਂ ਨੂੰ ਸਿੱਧਾ ਖਾਣ ਜਾਂ ਜੂਸ ਕੱਢ ਕੇ ਪੀਣ ਨਾਲ ਸਰੀਰ 'ਚ ਪਾਣੀ ਦੀ ਕਮੀ ਪੂਰੀ ਹੋਣ 'ਚ ਮਦਦ ਮਿਲਦੀ ਹੈ। ਨਾਲ ਹੀ ਸਰੀਰ ਡਿਟਾਕਸ ਹੋ ਕੇ ਸਰੀਰ 'ਚ ਮੌਜੂਦ ਗੰਦਗੀ ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ। 

PunjabKesari
ਨਿੰਬੂ-ਪਾਣੀ 
ਨਿੰਬੂ ਵਿਟਾਮਿਨ-ਸੀ ਅਤੇ ਹੋਰ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਅਜਿਹੇ 'ਚ ਨਿੰਬੂ-ਪਾਣੀ ਦੀ ਵਰਤੋਂ ਕਰਨ ਨਾਲ ਸਰੀਰ 'ਚ ਪਾਣੀ ਦੀ ਕਮੀ ਪੂਰੀ ਹੁੰਦੀ ਹੈ। ਦਿਨ ਭਰ ਸਰੀਰ ਹਾਈਡ੍ਰੇਟਿਡ ਰਹਿਣ 'ਚ ਮਦਦ ਮਿਲਦੀ ਹੈ।


author

Aarti dhillon

Content Editor

Related News