ਕਰਤਾਰਪੁਰ ਲਾਂਘੇ 'ਤੇ ਪਾਕਿਸਤਾਨ ਦੀ ਬਦਹਾਲੀ ਦਾ ਅਸਰ, ਭਾਰਤ ਕਰ ਰਿਹੈ ਇਹ ਮੰਗ

Sunday, Jun 23, 2019 - 04:44 PM (IST)

ਨਵੀਂ ਦਿੱਲੀ— ਕਰਤਾਰਪੁਰ ਲਾਂਘਾ ਖੋਲ੍ਹਣ ਲੈ ਕੇ ਭਾਰਤ ਸਰਕਾਰ ਅਤੇ ਪਾਕਿਸਤਾਨ ਵਿਚਾਲੇ ਕੁਝ ਗੱਲਾਂ ਨੂੰ ਲੈ ਕੇ ਉਲਝਣ ਦੀ ਸਥਿਤੀ ਬਣੀ ਹੋਈ ਹੈ। ਕੁਝ ਸ਼ਰਤਾਂ ਹਨ, ਜਿਸ ਨੂੰ ਮੰਨਣ ਲਈ ਪਾਕਿਸਤਾਨ ਰਾਜ਼ੀ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਇਮਰਾਨ ਖਾਨ ਨੂੰ ਚਿੱਠੀ ਤਕ ਲਿਖੀ ਗਈ ਹੈ। ਚਿੱਠੀ ਵਿਚ ਜਿੱਥੇ ਮੋਦੀ ਨੇ ਲਾਂਘਾ ਛੇਤੀ ਖੋਲ੍ਹਣ ਦੀ ਗੱਲ ਆਖੀ ਹੈ, ਉੱਥੇ ਹੀ ਸਿਰਸਾ ਨੇ ਸ਼ਰਧਾਲੂਆਂ ਦਾ ਕੋਟਾ ਵਧਾਉਣ ਦੀ ਮੰਗ ਰੱਖੀ ਹੈ। ਪਰ ਪਾਕਿਸਤਾਨ ਦੀ ਆਰਥਿਕ ਬਦਹਾਲੀ ਦਾ ਅਸਰ ਕਰਤਾਰਪੁਰ ਲਾਂਘੇ 'ਤੇ ਪੈਂਦਾ ਨਜ਼ਰ ਆ ਰਿਹਾ ਹੈ। ਪਾਕਿਸਤਾਨ ਆਪਣੇ ਵੱਲ ਸਿਰਫ ਦੋ ਲੋਨ ਦੀ ਸੜਕ ਹੀ ਬਣਾ ਰਿਹਾ ਹੈ। ਬਸ ਇੰਨਾ ਹੀ ਨਹੀਂ ਉਹ ਰੋਜ਼ਾਨਾ 700 ਤੋਂ ਵਧ ਸ਼ਰਧਾਲੂਆਂ ਨੂੰ ਮਨਜ਼ੂਰੀ ਦੇਣ ਲਈ ਵੀ ਤਿਆਰ ਨਹੀਂ ਹੈ। ਓਧਰ ਭਾਰਤ ਆਪਣੇ ਵੱਲ ਸਰਵਿਸ ਲੇਨ ਨਾਲ 6 ਲੇਨ ਦਾ ਹਾਈਵੇਅ ਬਣਾ ਰਿਹਾ ਹੈ ਅਤੇ ਰੋਜ਼ਾਨਾ 10,000 ਸ਼ਰਧਾਲੂਆਂ ਨੂੰ ਸੇਵਾਵਾਂ ਉਪਲੱਬਧ ਕਰਾਉਣ ਲਈ ਏਅਰਪੋਰਟ ਦੀਆਂ ਸਹੂਲਤਾਂ ਨਾਲ ਲੈੱਸ ਟਰਮੀਨਲ ਤਿਆਰ ਕਰ ਰਿਹਾ ਹੈ। ਪਾਕਿਸਤਾਨ ਦੇ ਹਾਲਾਤ ਅਜਿਹੇ ਹਨ ਕਿ ਉਹ ਰਾਵੀ ਨਦੀ ਦੇ ਡੁਬ ਖੇਤਰ ਵਿਚ ਪੁਲ ਬਣਾਉਣ ਲਈ ਵੀ ਕੰਨੀਂ ਕਤਰਾ ਰਿਹਾ ਹੈ।
Image result for kartarpur corridor

ਭਾਰਤ ਕਰ ਰਿਹੈ ਪੁਲ ਬਣਾਉਣ ਦੀ ਮੰਗ—
ਕਰਤਾਰਪੁਰ ਲਾਂਘੇ ਦੀਆਂ ਤਿਆਰੀਆਂ ਨਾਲ ਜੁੜੇ ਸੂਤਰਾਂ ਮੁਤਾਬਕ ਭਾਰਤ 'ਚ ਲਾਂਘੇ ਨਾਲ ਜੁੜਿਆ ਕੰਮ ਤੇਜ਼ੀ ਨਾਲ ਹੋ ਰਿਹਾ ਹੈ ਅਤੇ ਲੱਗਭਗ 45 ਫੀਸਦੀ ਕੰਮ ਪੂਰਾ ਹੋ ਗਿਆ ਹੈ। ਉਨ੍ਹਾਂ ਮੁਤਾਬਕ ਹਾਈਵੇਅ ਦਾ ਕੰਮ 30 ਸਤੰਬਰ ਤਕ ਅਤੇ ਸ਼ਰਧਾਲੂਆਂ ਲਈ ਬਣੇ ਰਹੇ ਟਰਮੀਲਨ ਦਾ ਕੰਮ 30 ਅਕਤੂਬਰ ਤਕ ਪੂਰਾ ਕਰ ਲਿਆ ਜਾਵੇਗਾ। ਰਾਵੀ ਨਦੀ ਦੇ ਡੁਬ ਖੇਤਰ ਵਿਚ ਭਾਰਤ ਪੁਲ ਬਣਾ ਰਿਹਾ ਹੈ ਅਤੇ ਪਾਕਿਸਤਾਨ ਨੂੰ ਵੀ ਆਪਣੇ ਵੱਲ ਪੁਲ ਬਣਾਉਣ ਲਈ ਕਹਿ ਰਿਹਾ ਹੈ ਪਰ ਪਾਕਿਸਤਾਨ ਇਸ ਲਈ ਤਿਆਰ ਨਹੀਂ ਹੈ। ਪਾਕਿਸਤਾਨ ਡੁਬ ਖੇਤਰ ਵਿਚ ਥੋੜ੍ਹੀ ਉੱਚਾਈ ਦੀ ਸੜਕ ਬਣਾ ਰਿਹਾ ਹੈ, ਜੋ ਪਾਣੀ ਵਧਣ ਦੀ ਸਥਿਤੀ ਵਿਚ ਬੰਦ ਹੋ ਜਾਵੇਗੀ। ਇੰਨਾ ਹੀ ਨਹੀਂ, ਪਾਕਿਸਤਾਨ ਵੱਲ ਸੜਕ ਬਣਨ ਕਾਰਨ ਰਾਵੀ ਨਦੀ ਦੇ ਡੁਬ ਖੇਤਰ ਵਿਚ ਪਾਣੀ ਦਾ ਵਹਾਅ ਵੀ ਰੁੱਕੇਗਾ। ਭਾਰਤ ਵਲੋਂ ਢਲਾਣ ਹੋਣ ਕਾਰਨ ਇਸ ਨਾਲ ਆਲੇ-ਦੁਆਲ ਦੀਆਂ ਫਸਲਾਂ ਨੂੰ ਨੁਕਸਾਨ ਪੁੱਜਣ ਦਾ ਡਰ ਹੈ ਪਰ ਭਾਰਤ ਨੇ ਫੈਸਲਾ ਕੀਤਾ ਹੈ ਕਿ ਉਹ ਆਪਣੇ ਵਲੋਂ ਪੁਲ ਬਣਾਏਗਾ, ਤਾਂ ਕਿ ਪਾਕਿਸਤਾਨ 'ਤੇ ਭਵਿੱਖ ਵਿਚ ਆਪਣੇ ਵਲੋਂ ਪੁਲ ਬਣਾਉਣ ਦਾ ਦਬਾਅ ਬਣਿਆ ਰਹੇ।
Image result for kartarpur corridor

ਸ਼ਰਧਾਲੂਆਂ ਦੀਆਂ ਸਹੂਲਤਾਂ 'ਚ ਪਾਕਿ ਕਰ ਰਿਹੈ ਕਟੌਤੀ—
ਬੀਤੇ ਸਾਲ 30 ਨਵੰਬਰ ਨੂੰ ਜਦੋਂ ਪਾਕਿਸਤਾਨ ਦੇ ਪੀ. ਐੱਮ. ਇਮਰਾਨ ਖਾਨ ਨੇ ਲਾਂਘਾ ਖੋਲ੍ਹਣ 'ਤੇ ਹਾਮੀ ਭਰੀ ਸੀ ਤਾਂ ਸ਼ਰਧਾਲੂਆਂ ਨੂੰ ਮੁਫ਼ਤ ਅਤੇ ਵੀਜ਼ਾ ਫਰੀ ਐਂਟਰੀ ਦੇ ਨਾਲ-ਨਾਲ ਸਾਰੀਆਂ ਸਹੂਲਤਾਂ ਦੀ ਗੱਲ ਕੀਤੀ ਸੀ ਪਰ ਹਕੀਕਤ 'ਚ ਇਸ ਦਾ ਉਲਟ ਹੋ ਰਿਹਾ ਹੈ। ਪਾਕਿਸਤਾਨ ਨਾ ਸਿਰਫ ਸ਼ਰਧਾਲੂਆਂ ਦੀਆਂ ਸਹੂਲਤਾਂ 'ਚ ਕਟੌਤੀ ਕਰ ਰਿਹਾ ਹੈ ਸਗੋਂ ਵੀਜ਼ਾ ਦੀ ਥਾਂ ਜਿਸ ਪਰਮਿਟ ਦਾ ਪ੍ਰਸਤਾਵ ਰੱਖਿਆ ਹੈ, ਉਸ 'ਚ ਵੀਜ਼ਾ ਤੋਂ ਵੀ ਵਧ ਜਾਣਕਾਰੀਆਂ ਮੰਗੀਆਂ ਗਈਆਂ ਹਨ। ਇਹ ਹੀ ਨਹੀਂ, ਇਸ ਪਰਮਿਟ ਲਈ ਸ਼ਰਧਾਲੂਆਂ ਤੋਂ ਫੀਸ ਵਸੂਲਣ ਦੀ ਵੀ ਤਿਆਰੀ ਹੈ।


Tanu

Content Editor

Related News