ਕਰਨਾਟਕ ਜ਼ਿਮਨੀ ਚੋਣਾਂ : ਯੇਦੀਯੁਰੱਪਾ ਦਾ ਚੱਲਿਆ ਜਾਦੂ, 15 'ਚੋਂ 12 ਸੀਟਾਂ 'ਤੇ ਖਿੜਿਆ 'ਕਮਲ'

12/09/2019 4:39:40 PM

ਬੈਂਗਲੁਰੂ— ਕਰਨਾਟਕ 'ਚ 15 ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ 'ਚ ਦੇ ਨਤੀਜੇ ਆ ਗਏ ਹਨ। ਭਾਜਪਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 12 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ। ਕਾਂਗਰਸ ਸਿਰਫ਼ 2 ਸੀਟਾਂ ਜਿੱਤ ਸਕੀ, ਜਦਕਿ ਇਕ ਸੀਟ 'ਤੇ ਆਜ਼ਾਦ ਉਮੀਦਵਾਰ ਨੇ ਕਬਜ਼ਾ ਕੀਤਾ। ਖਾਸ ਗੱਲ ਹੈ ਕਿ ਜਨਤਾ ਦਲ ਸੈਕਊਲਰ (ਜੇ.ਡੀ.ਐੱਸ.) ਦਾ ਖਾਤਾ ਨਹੀਂ ਖੁੱਲ੍ਹਿਆ। ਇਸ ਨਤੀਜੇ ਦੇ ਨਾਲ ਹੀ ਯੇਦੀਯੁਰੱਪਾ ਸਰਕਾਰ ਨੂੰ ਵਿਧਾਨ ਸਭਾ 'ਚ ਬਹੁਮਤ ਮਿਲ ਗਿਆ ਹੈ।

ਵੱਡੇ ਅੰਤਰ ਨਾਲ ਕੀਤੀ ਜਿੱਤ ਦਰਜ
ਭਾਜਪਾ ਨੇ ਅਥਾਨੀ, ਕਾਗਵਾੜ, ਗੋਕਕ, ਯੇਲਾਪੁਰ, ਹੀਰੇਕੇਰੂਰ, ਰਾਨੇਬੇਨੂੰਰ, ਵਿਜੇਨਗਰ, ਚਿੱਕਾਬੱਲਾਪੁਰ, ਕੇ.ਆਰ. ਪੁਰਾ, ਯਸ਼ਵੰਤਪੁਰਾ, ਮਹਾਲਕਸ਼ਮੀ ਲੇਆਊਟ ਅਤੇ ਕ੍ਰਿਸ਼ਨਾਰਾਜਾਪੇਟੇ ਸੀਟ 'ਤੇ ਜਿੱਤ ਦਰਜ ਕੀਤੀ। ਕਾਂਗਰਸ ਦੇ ਖਾਤੇ 'ਚ ਸ਼ਿਵਾਜੀਨਗਰ ਅਤੇ ਹੁਨਾਸੁਰੂ ਦੀ ਸੀਟ ਗਈ, ਜਦਕਿ ਹੋਸਾਕੋਟੇ ਤੋਂ ਆਜ਼ਾਦ ਉਮੀਦਵਾਰ ਸ਼ਰਥ ਕੁਮਾਰ ਬਚਚੇਗੌੜਾ ਨੇ ਜਿੱਤ ਦਰਜ ਕੀਤਾ। ਵਧ ਸੀਟਾਂ 'ਤੇ ਅਯੋਗ ਕਰਾਰ ਦਿੱਤੇ ਗਏ, ਵਿਧਾਇਕਾਂ ਨੇ ਵੱਡੇ ਅੰਤਰ ਨਾਲ ਜਿੱਤ ਦਰਜ ਕੀਤੀ।

ਭਾਜਪਾ ਕੋਲ ਬਹੁਮਤ ਤੋਂ 5 ਵਿਧਾਇਕ ਵਧ ਹਨ
ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਭਾਜਪਾ ਨੂੰ ਵਿਧਾਨ ਸਭਾ 'ਚ ਪੂਰਨ ਬਹੁਮਤ ਮਿਲ ਗਈ ਹੈ। ਵਿਧਾਨ ਸਭਾ ਦੇ ਅੰਕੜਿਆਂ 'ਤੇ ਨਜ਼ਰ ਪਾਈਏ ਤਾਂ 222 ਮੈਂਬਰੀ ਵਿਧਾਨ ਸਭਾ 'ਚ ਹੁਣ ਭਾਜਪਾ ਦੇ 117 ਵਿਧਾਇਕ ਹੋ ਗਏ ਹਨ। ਕਾਂਗਰਸ ਕੋਲ 68 ਅਤੇ ਜੇ.ਡੀ.ਐੱਸ. ਕੋਲ 34 ਵਿਧਾਇਕ ਹਨ। ਤਿੰਨ ਵਿਧਾਇਕ ਆਜ਼ਾਦ ਹਨ। ਬਹੁਮਤ ਲਈ 112 ਵਿਧਾਇਕਾਂ ਦੀ ਜ਼ਰੂਰਤ ਹੈ। ਭਾਜਪਾ ਕੋਲ ਬਹੁਮਤ ਤੋਂ 5 ਵਿਧਾਇਕ ਵਧ ਹਨ।

ਯੇਦੀਯੁਰੱਪਾ ਨੇ ਕੀਤੀ ਖੁਸ਼ੀ ਜ਼ਾਹਰ
ਇਸ 'ਤੇ ਜਿੱਤ 'ਤੇ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਨੇ ਕਿਹਾ ਕਿ ਜਿੱਤਣ ਵਾਲੇ 12 ਉਮੀਦਵਾਰਾਂ 'ਚੋਂ 11 ਨੂੰ ਕੈਬਨਿਟ ਮੰਤਰੀ ਬਣਾਇਆ ਜਾਵੇਗਾ। ਮੈਂ ਰਾਣੀਬੇਨੂੰਰ ਤੋਂ ਜਿੱਤੇ ਭਾਜਪਾ ਉਮੀਦਵਾਰ ਨਾਲ ਵਾਅਦਾ ਨਹੀਂ ਕੀਤਾ ਸੀ। 11 ਮੰਤਰੀ ਬਣਾਉਣ 'ਚ ਕੋਈ ਸਮੱਸਿਆ ਨਹੀਂ ਹੈ। ਮੈਂ ਅਗਲੇ 3-4 ਦਿਨਾਂ 'ਚ ਦਿੱਲੀ ਜਾਵਾਂਗਾ ਅਤੇ ਕੈਬਨਿਟ ਵਿਸਥਾਰ ਨੂੰ ਆਖਰੀ ਰੂਪ ਦੇਵਾਂਗਾ।

ਪੀ.ਐੱਮ. ਮੋਦੀ ਨੇ ਵੀ ਕੀਤੀ ਖੁਸ਼ੀ ਜ਼ਾਹਰ
ਕਰਨਾਟਕ ਦੇ ਨਤੀਜਿਆਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਖੁਸ਼ੀ ਜ਼ਾਹਰ ਕੀਤੀ। ਝਾਰਖੰਡ 'ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਦੇਸ਼ ਸਿਆਸੀ ਸਥਿਰਤਾ ਬਾਰੇ ਕੀ ਸੋਚਦਾ ਹੈ ਅਤੇ ਸਿਆਸੀ ਸਥਿਰਤਾ ਲਈ ਦੇਸ਼ ਭਾਜਪਾ 'ਤੇ ਕਿੰਨਾ ਭਰੋਸਾ ਕਰਦਾ ਹੈ, ਇਸ ਦਾ ਇਕ ਉਦਾਹਰਣ ਅੱਜ ਸਾਡੇ ਸਾਹਮਣੇ ਹੈ। ਕਰਨਾਟਕ 'ਚ ਭਾਜਪਾ ਜ਼ਿਆਦਾਤਰ ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਮੈਂ ਕਰਨਾਟਕ ਦੇ ਲੋਕਾਂ ਦੇ ਪ੍ਰਤੀ ਆਭਾਰ ਜ਼ਾਹਰ ਕਰਦਾ ਹਾਂ।


DIsha

Content Editor

Related News