ਅਨੁਰਾਗ ਠਾਕੁਰ ਦੇ ਸਮਰਥਨ ''ਚ ਆਏ ਕਰਨਾਟਕ ਦੇ ਮੰਤਰੀ

Wednesday, Jan 29, 2020 - 02:08 PM (IST)

ਅਨੁਰਾਗ ਠਾਕੁਰ ਦੇ ਸਮਰਥਨ ''ਚ ਆਏ ਕਰਨਾਟਕ ਦੇ ਮੰਤਰੀ

ਬੈਂਗਲੁਰੂ—ਦਿੱਲੀ ਦੀ ਇਕ ਰੈਲੀ 'ਚ ਸੀ.ਏ.ਏ ਵਿਰੋਧੀ ਪ੍ਰਦਰਸ਼ਨਕਾਰੀਆਂ ਖਿਲਾਫ ਕਥਿਤ ਤੌਰ 'ਤੇ ਉਕਸਾਉਣ ਵਾਲੇ ਨਾਅਰਿਆਂ ਲਈ ਸਖਤ ਆਲੋਚਨਾ ਦਾ ਸਾਹਮਣਾ ਕਰ ਰਹੇ ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਦੇ ਸਮਰਥਨ 'ਚ ਕਰਨਾਟਕ ਦੇ ਸੈਰ-ਸਪਾਟਾ ਮੰਤਰੀ ਸੀ.ਟੀ. ਰਵੀ ਆਏ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰ ਵਿਰੋਧੀਆਂ ਨੂੰ ਬਿਰਆਨੀ ਨਹੀਂ ਬਲਕਿ ਬੰਦੂਕ ਦੀਆਂ ਗੋਲੀਆਂ ਮਿਲਣੀਆਂ ਚਾਹੀਦੀਆਂ। ਰਵੀ ਨੇ ਕੇਂਦਰੀ ਮੰਤਰੀ ਦੇ ਸਮਰਥਨ 'ਚ ਟਵੀਟ ਕੀਤਾ। ਦੱਸ ਦੇਈਏ ਕਿ ਅਨੁਰਾਗ ਠਾਕੁਰ ਨੇ 2 ਦਿਨ ਪਹਿਲਾਂ ਦਿੱਲੀ 'ਚ ਇਕ ਚੋਣ ਰੈਲੀ 'ਚ ਸੀ.ਏ.ਏ ਵਿਰੋਧੀ ਪ੍ਰਦਰਸ਼ਨਕਾਰੀਆਂ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਲੋਕਾਂ ਨੂੰ ਕਥਿਤ ਤੌਰ 'ਤੇ ਇਕ ਨਾਅਰਾ ਲਗਾਉਣ ਲਈ ਉਕਸਾਇਆ ਸੀ।

ਰਵੀ ਨੇ ਟਵੀਟ ਕੀਤਾ, ''ਜੋ ਗੱਦਾਰਾਂ ਖਿਲਾਫ ਬਿਆਨ ਲਈ ਕੇਂਦਰੀ ਸੂਬਾ ਮੰਤਰੀ ਅਨੁਰਾਗ ਠਾਕੁਰ 'ਤੇ ਨਿਸ਼ਾਨਾ ਵਿੰਨ ਰਹੇ ਹਨ, ਇਹ ਉਹ ਲੋਕ ਹਨ ਜਿਨ੍ਹਾਂ ਨੇ ਅੱਤਵਾਦੀ ਅਜਮਲ ਕਸਾਬ ਅਤੇ ਯਾਕੂਬ ਮੇਮਨ ਦੀ ਫਾਂਸੀ ਦਾ ਵਿਰੋਧ ਕੀਤਾ, ਟੁਕੜੇ-ਟੁਕੜੇ ਗਿਰੋਹ ਦਾ ਸਮਰਥਨ ਕੀਤਾ। ਸੀ.ਏ.ਏ ਖਿਲਾਫ ਝੂਠ ਫੈਲਾਇਆ। ਰਾਸ਼ਟਰ ਵਿਰੋਧੀਆਂ ਨੂੰ ਗੋਲੀ ਮਿਲਣੀ ਚਾਹੀਦੀ ਹੈ ਨਾ ਕਿ ਬਿਰਆਨੀ। ਮੈਂ ਅਨੁਰਾਗ ਠਾਕੁਰ ਦੇ ਨਾਲ ਹਾਂ।'' ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਨੇ ਉਕਸਾਉਣ ਵਾਲੇ ਨਾਅਰੇ ਦੇ ਲਈ ਅਨੁਰਾਗ ਠਾਕੁਰ ਨੂੰ ਮੰਗਲਵਾਰ ਹੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ।


author

Iqbalkaur

Content Editor

Related News