ਕਰਨਾਟਕ ਹਿਜਾਬ ਵਿਵਾਦ ’ਚ ਪਾਕਿਸਤਾਨ ਦੀ ਐਂਟਰੀ, ਭਾਰਤੀ ਦੂਤਘਰ ਦੇ ਇੰਚਾਰਜ ਨੂੰ ਕੀਤਾ ਤਲਬ

Thursday, Feb 10, 2022 - 12:23 PM (IST)

ਕਰਨਾਟਕ ਹਿਜਾਬ ਵਿਵਾਦ ’ਚ ਪਾਕਿਸਤਾਨ ਦੀ ਐਂਟਰੀ, ਭਾਰਤੀ ਦੂਤਘਰ ਦੇ ਇੰਚਾਰਜ ਨੂੰ ਕੀਤਾ ਤਲਬ

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਨੇ ਭਾਰਤ ਦੇ ਦੂਤਘਰ ਦੇ ਇੰਚਾਰਜ (ਚਾਰਜ ਡੀ ਅਫੇਅਰਜ਼) ਨੂੰ ਵਿਦੇਸ਼ ਮੰਤਰਾਲੇ ਵਿਚ ਤਲਬ ਕੀਤਾ ਅਤੇ ਕਰਨਾਟਕ ਵਿਚ ਮੁਸਲਿਮ ਵਿਦਿਆਰਥਣਾਂ ਦੇ ਹਿਜਾਬ ਪਹਿਨਣ ’ਤੇ ਪਾਬੰਦੀ ਨੂੰ ਲੈ ਕੇ ਸਰਕਾਰ ਦੀ ਗੰਭੀਰ ਚਿੰਤਾ ਤੋਂ ਜਾਣੂ ਕਰਵਾਇਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਨੇ ਬੁੱਧਵਾਰ ਦੇਰ ਰਾਤ ਇਕ ਬਿਆਨ ਵਿਚ ਕਿਹਾ ਕਿ ਭਾਰਤੀ ਡਿਪਲੋਮੈਟ ਨੂੰ ਭਾਰਤ ਵਿਚ ਮੁਸਲਮਾਨਾਂ ਵਿਰੁੱਧ ਕਥਿਤ ਧਾਰਮਿਕ ਅਸਹਿਣਸ਼ੀਲਤਾ, ਨਕਾਰਾਤਮਕ ਰੂੜ੍ਹੀਵਾਦ, ਕਲੰਕ ਅਤੇ ਵਿਤਕਰੇ ਨੂੰ ਲੈ ਕੇ ਪਾਕਿਸਤਾਨ ਦੀ ਡੂੰਘੀ ਚਿੰਤਾ ਤੋਂ ਜਾਣੂ ਕਰਵਾਇਆ ਗਿਆ।

ਇਹ ਵੀ ਪੜ੍ਹੋ: ਸਿੰਗਾਪੁਰ 'ਚ ਅੰਗ ਦਾਨ ਕਰਕੇ ਮਾਸੂਮ ਬੱਚੀ ਦੀ ਜਾਨ ਬਚਾਉਣ ਵਾਲੇ ਭਾਰਤੀ ਨੂੰ ਵੱਡਾ ਸਨਮਾਨ

ਬਿਆਨ ਅਨੁਸਾਰ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਭਾਰਤ ਸਰਕਾਰ ਨੂੰ ਕਰਨਾਟਕ ਵਿਚ ਔਰਤਾਂ ਵਿਰੁੱਧ ਅੱਤਿਆਚਾਰ ਦੇ ਦੋਸ਼ੀਆਂ ਨੂੰ ਜਵਾਬਦੇਹ ਠਹਿਰਾਉਣਾ ਚਾਹੀਦਾ ਹੈ ਅਤੇ ਮੁਸਲਿਮ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ। ਪਾਕਿਸਤਾਨ ਦੇ ਕਈ ਮੰਤਰੀਆਂ ਵੱਲੋਂ ਕਰਨਾਟਕ ਵਿਚ ਚੱਲ ਰਹੇ ਹਿਜਾਬ ਵਿਵਾਦ ’ਤੇ ਚਿੰਤਾ ਪ੍ਰਗਟਾਏ ਜਾਣ ਤੋਂ ਬਾਅਦ ਵਿਦੇਸ਼ ਮੰਤਰਾਲਾ ਨੇ ਇਹ ਬਿਆਨ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ: ਪੁੱਤਰ ਦੀ ਲਾਲਸਾ ਰੱਖਣ ਵਾਲੀ ਗਰਭਵਤੀ ਔਰਤ ਦੇ ਸਿਰ ’ਚ ਤਾਂਤਰਿਕ ਨੇ ਠੋਕੀ ਕਿੱਲ

ਜ਼ਿਕਰਯੋਗ ਹੈ ਕਿ ਜਨਵਰੀ ਵਿਚ ਉਡੁਪੀ ਦੇ ਇਕ ਸਰਕਾਰੀ ‘ਪ੍ਰੀ-ਯੂਨੀਵਰਸਿਟੀ ਕਾਲਜ’ ਵਿਚ 6 ਵਿਦਿਆਰਥਣਾਂ ਨੂੰ ਨਿਰਧਾਰਤ ‘ਡਰੈਸ ਕੋਡ’ ਦੀ ਉਲੰਘਣਾ ਕਰਦੇ ਹੋਏ ਹਿਜਾਬ ਪਾ ਕੇ ਕਲਾਸਾਂ ਵਿਚ ਆਉਣ ’ਤੇ ਉਨ੍ਹਾਂ ਨੂੰ ਕੰਪਲੈਕਸ ਤੋਂ ਬਾਹਰ ਜਾਣ ਨੂੰ ਕਿਹਾ ਗਿਆ, ਜਿਸ ਨਾਲ ਇਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਅਤੇ ਰਾਜ ਭਰ ਵਿਚ ਪ੍ਰਦਰਸ਼ਨ ਹੋਏ। ਇਸ ਦੇ ਜਵਾਬ ਵਿਚ ਹਿੰਦੂ ਵਿਦਿਆਰਥੀਆਂ ਨੇ ਵੀ ਭਗਵੇ ਸ਼ਾਲ ਲੈ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ: ਅਮਰੀਕਾ ’ਚ 7 ਹਾਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਕਰਵਾਏ ਗਏ ਖਾਲ੍ਹੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


author

cherry

Content Editor

Related News