ਕਰਨਾਟਕ ''ਚ ਸਥਾਪਤ ਹੋਵੇਗੀ ਹਨੂੰਮਾਨ ਜੀ ਦੀ 215 ਮੀਟਰ ਉੱਚੀ ਮੂਰਤੀ, ਇੰਨੇ ਕਰੋੜ ਰੁਪਏ ਹੋਣਗੇ ਖਰਚ

Tuesday, Nov 17, 2020 - 12:30 PM (IST)

ਕਰਨਾਟਕ- ਪੰਪਾਪੁਰ-ਕਿਸ਼ਿਕਧਾ (ਕਰਨਾਟਕ) 'ਚ ਹਨੂੰਮਾਨ ਜੀ ਦੀ 215 ਮੀਟਰ ਉੱਚੀ ਮੂਰਤੀ ਸਥਾਨਕ ਕੀਤੀ ਜਾਵੇਗੀ। ਇਸ ਦੇ ਨਾਲ ਹਨੂੰਮਾਨ ਜੀ ਦੇ ਸ਼ਾਨਦਾਰ ਮੰਦਰ ਦਾ ਨਿਰਮਾਣ ਵੀ ਪ੍ਰਸਾਤਿਵ ਹੈ। ਇਹ ਯੋਜਨਾ ਹਨੁਮਤ ਦਿ ਜਨਮਭੂਮੀ ਤੀਰਥ ਖੇਤਰ ਟਰੱਸਟ ਦੀ ਹੈ। ਟਰੱਸਟ ਦੇ ਚੇਅਰਮੈਨ ਸਵਾਮੀ ਗੋਵਿੰਦ ਆਨੰਦ ਸਰਸਵਤੀ ਨੇ ਪ੍ਰਸਤਾਵਿਤ ਯੋਜਨਾ ਬਾਰੇ ਮੀਡੀਆ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਨ੍ਹਾਂ ਨੇ ਰਾਮਲਲਾ ਦੇ ਮੁੱਖ ਪੁਜਾਰੀ ਆਚਾਰੀਆ ਸਤੇਂਦਰਦਾਸ ਦੇ ਘਰ ਮੀਡੀਆ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਹਨੂੰਮਾਨ ਜੀ ਦੀ ਵਿਸ਼ਾਲ ਮੂਰਤੀ ਅਤੇ ਸ਼ਾਨਦਾਰ ਮੰਦਰ ਲਈ ਹਨੁਮਤ ਦਿ ਜਨਮਭੂਮੀ ਤੀਰਥ ਖੇਤਰ ਟਰੱਸਟ ਵਲੋਂ ਦੇਸ਼ ਭਰ 'ਚ ਰੱਥ ਯਾਤਰਾ ਕੱਢ ਕੇ ਚੰਦਾ ਇਕੱਠਾ ਕੀਤਾ ਜਾਵੇਗਾ।

PunjabKesari

ਇਹ ਵੀ ਪੜ੍ਹੋ : 3 ਮਹੀਨੇ ਦੀ ਬੱਚੀ ਨੂੰ ਕੱਪੜੇ 'ਚ ਲਪੇਟ ਆਸ਼ਰਮ ਬਾਹਰ ਛੱਡਿਆ, ਕੋਲ ਖੇਡ ਰਹੇ ਬੱਚਿਆਂ ਵੇਖਦਿਆਂ ਸਾਰ ਪਾਇਆ ਰੌਲ਼ਾ

ਸਵਾਮੀ ਗੋਵਿੰਦ ਆਨੰਦ ਅਨੁਸਾਰ 215 ਮੀਟਰ ਉੱਚੀ ਪ੍ਰਸਾਤਿਵ ਮੂਰਤੀ ਦੀ ਅਨੁਮਾਨਤ ਲਾਗਤ 1200 ਕਰੋੜ ਰੁਪਏ ਦੱਸੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਹਨੁਮਤ ਦਿ ਜਨਮਭੂਮੀ ਤੀਰਥ ਖੇਤਰ ਟਰੱਸਟ ਰਾਮਮੰਦਰ ਨਿਰਮਾਣ ਲਈ ਗਠਿਤ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੂੰ 80 ਫੁੱਟ ਉੱਚਾ ਸ਼ਾਨਦਾਰ ਰੱਥ ਦਾਨ ਕਰੇਗਾ। ਇਹ ਰੱਥ 2 ਸਾਲਾਂ 'ਚ ਤਿਆਰ ਹੋਵੇਗਾ ਅਤੇ ਇਸ ਦੀ ਅਨੁਮਾਨਤ ਲਾਗਤ 2 ਕਰੋੜ ਰੁਪਏ ਹੋਵੇਗੀ।

ਇਹ ਵੀ ਪੜ੍ਹੋ : ਵੱਡੀ ਕਾਰਵਾਈ ਕਰਨ ਦੀ ਤਾਕ 'ਚ ਸਨ ਜੈਸ਼-ਏ-ਮੁਹੰਮਦ ਦੇ 2 ਅੱਤਵਾਦੀ, ਹਥਿਆਰਾਂ ਸਮੇਤ ਪੁਲਸ ਨੇ ਦਬੋਚੇ


DIsha

Content Editor

Related News