ਕਾਂਗਰਸ ਸਰਕਾਰ ਦਾ ਵੱਡਾ ਫ਼ੈਸਲਾ, 5 ਕਿਲੋ ਚੌਲਾਂ ਦੇ ਬਦਲੇ ਦੇਵੇਗੀ ਪੈਸੇ
Wednesday, Jun 28, 2023 - 05:13 PM (IST)
ਬੈਂਗਲੁਰੂ (ਭਾਸ਼ਾ)- ਕਰਨਾਟਕ ਸਰਕਾਰ ਆਪਣੀ ਚੋਣ ਗਾਰੰਟੀ ਪੂਰੀ ਕਰਨ ਲਈ ਵੱਡੀ ਮਾਤਰਾ 'ਚ ਚੌਲ ਖਰੀਦਣ 'ਚ ਕਠਿਨਾਈ ਦਾ ਸਾਹਮਣਾ ਕਰ ਰਹੀ ਹੈ ਅਤੇ ਇਸ ਲਈ ਉਸ ਨੇ 'ਅੰਨ ਭਾਗਿਆ' ਯੋਜਨਾ ਦੇ ਅਧਈਨ ਵਾਧੂ 5 ਕਿਲੋਗ੍ਰਾਮ ਚੌਲ ਦੀ ਜਗ੍ਹਾ 34 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਲਾਭਪਾਤਰੀਆਂ ਨੂੰ ਪੈਸੇ ਦੇਣ ਦਾ ਫ਼ੈਸਲਾ ਕੀਤਾ ਹੈ। ਕਾਂਗਰਸ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਐਲਾਨ ਪੱਤਰ 'ਚ ਵਾਅਦਾ ਕੀਤਾ ਸੀ ਕਿ ਕੇਂਦਰ ਵਲੋਂ ਮੁਫ਼ਤ ਦਿੱਤੇ ਜਾ ਰਹੇ 5 ਕਿਲੋਗ੍ਰਾਮ ਚੌਲਾਂ ਤੋਂ ਇਲਾਵਾ ਵਾਧੂ 5 ਕਿਲੋਗ੍ਰਾਮ ਚੌਲ ਪ੍ਰਤੀ ਮਹੀਨੇ ਦਿੱਤੇ ਜਾਣਗੇ।
ਸੂਬਾ ਸਰਕਾਰ ਇਸ ਲਈ ਇਕ ਜੁਲਾਈ ਤੋਂ ਪੈਸੇ ਦੇਵੇਗੀ। ਕਰਨਾਟਕ ਦੇ ਖਾਧ ਅਤੇ ਨਾਗਰਿਕ ਸਪਲਾਈ ਮੰਤਰੀ ਦੇ ਐੱਚ. ਮੁਨਿਯੱਪਾ ਨੇ ਬੁੱਧਵਾਰ ਨੂੰ ਮੁੱਖ ਮੰਤਰੀ ਸਿੱਧਰਮਈਆ ਦੀ ਪ੍ਰਧਾਨਗੀ 'ਚ ਕੈਬਨਿਟ ਦੀ ਇਕ ਬੈਠਕ ਤੋਂ ਕਿਹਾ,''ਭਾਰਤੀ ਫੂਡ ਨਿਗਮ (ਐੱਫ.ਸੀ.ਆਈ.) ਦੀ ਮਾਨਕ ਦਰ 34 ਰੁਪਏ ਪ੍ਰਤੀ ਕਿਲੋਗ੍ਰਾਮ ਚੌਲ ਦੀ ਹੈ। ਅਸੀਂ ਚੌਲ ਖਰੀਦਣ ਦੀ ਕੋਸ਼ਿਸ਼ ਕੀਤੀ ਪਰ ਕੋਈ ਸੰਸਥਾ ਸਾਨੂੰਨ ਜ਼ਰੂਰੀ ਮਾਤਰਾ 'ਚ ਭੋਜਨ ਦੀ ਸਪਲਾਈ ਕਰਨ ਨਹੀਂ ਆਈ।'' ਉਨ੍ਹਾਂ ਕਿਹਾ,''ਅੰਨ ਭਾਗਿਆ ਯੋਜਨਾ ਸ਼ੁਰੂ ਕਰਨ ਦੀ ਤਾਰੀਖ਼ (ਇਕ ਜੁਲਾਈ) ਆ ਗਈ ਹੈ ਅਤੇ ਅਸੀਂ ਵਾਅਦਾ ਕੀਤਾ ਸੀ, ਇਸ ਲਈ ਕੈਬਨਿਟ ਦੀ ਬੈਠਕ 'ਚ ਮੁੱਖ ਮੰਤਰੀ ਸਿੱਧਰਮਈਆ, ਉੱਪ ਮੁੱਖ ਮੰਤਰੀ ਡੀ. ਕੇ. ਸ਼ਿਵ ਕੁਮਾਰ ਅਤੇ ਹੋਰ ਮੰਤਰੀ ਇਸ ਫ਼ੈਸਲੇ 'ਤੇ ਪਹੁੰਚੇ ਕਿ ਜਦੋਂ ਤੱਕ ਚੌਲਾਂ ਦੀ ਸਪਲਾਈ ਨਹੀਂ ਹੁੰਦੀ, ਅਸੀਂ ਬੀ.ਪੀ.ਐੱਲ. ਕਾਰਡ ਧਾਰਕਾਂ ਨੂੰ 34 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਪੈਸਾ ਦੇਵਾਂਗੇ, ਜੋ ਐੱਫ.ਸੀ.ਆਈ. ਦੀ ਦਰ ਹੈ।''