ਕਰਨਾਟਕ ਸਰਕਾਰ ਨੇ ਕਿਹਾ- ਜੈਨ ਮੁਨੀ ਦੀ ਹੱਤਿਆ ਦੀ ਸੀ. ਬੀ. ਆਈ. ਜਾਂਚ ਨਹੀਂ ਕਰਾਵਾਂਵਾਂਗੇ

Tuesday, Jul 11, 2023 - 06:02 PM (IST)

ਕਰਨਾਟਕ ਸਰਕਾਰ ਨੇ ਕਿਹਾ- ਜੈਨ ਮੁਨੀ ਦੀ ਹੱਤਿਆ ਦੀ ਸੀ. ਬੀ. ਆਈ. ਜਾਂਚ ਨਹੀਂ ਕਰਾਵਾਂਵਾਂਗੇ

ਹੁਬਲੀ (ਭਾਸ਼ਾ) - ਕਰਨਾਟਕ ਦੇ ਗ੍ਰਹਿ ਮੰਤਰੀ ਜੀ. ਪਰਮੇਸ਼ਵਰ ਨੇ ਬੇਲਗਾਵੀ ਜ਼ਿਲੇ ’ਚ ਹੋਈ ਜੈਨ ਮੁਨੀ ਦੀ ਹੱਤਿਆ ਦੇ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪਣ ਤੋਂ ਸੋਮਵਾਰ ਨੂੰ ਮਨ੍ਹਾ ਕਰ ਦਿੱਤਾ। ਨਾਲ ਹੀ ਉਨ੍ਹਾਂ ਮਾਮਲੇ ਦੀ ਜਾਂਚ ਅਤੇ ਹੁਣ ਤੱਕ ਕੀਤੀਆਂ ਗਈਆਂ ਗ੍ਰਿਫਤਾਰੀਆਂ ਨੂੰ ਲੈ ਕੇ ਪੁਲਸ ਦੀ ਸ਼ਲਾਘਾ ਕੀਤੀ। ਚਿੱਕੋਡੀ ਤਾਲੁਕ ਦੇ ਹਿਰੇਕੋਡੀ ਪਿੰਡ ’ਚ ਨੰਦ ਪਰਬਤ ਆਸ਼ਰਮ ਦੇ ਕਾਮਕੁਮਾਰ ਨੰਦੀ ਮਹਾਰਾਜ ਦੀ ਹੱਤਿਆ ਕਰ ਕੇ ਲਾਸ਼ ਨੂੰ ਰਾਇਬਾਗ ਤਾਲੁਕ ਦੇ ਖਟਕਭਾਵੀ ਪਿੰਡ ’ਚ ਬੋਰਵੈੱਲ ਦੇ ਇਕ ਖੱਡੇ ’ਚ ਸੁੱਟ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : RBI ਦੇ ਫੈਸਲੇ ਨਾਲ ਕ੍ਰੈਡਿਟ/ਡੈਬਿਟ ਕਾਰਡ ਬਾਜ਼ਾਰ ’ਚ ਖਤਮ ਹੋਵੇਗੀ ਵੀਜ਼ਾ ਅਤੇ ਮਾਸਟਰ ਕਾਰਡ ਦੀ ਬਾਦਸ਼ਾਹਤ

ਪਮੇਸ਼ਵਰ ਨੇ ਕਿਹਾ, ‘‘ਅਜਿਹੇ ਮਾਮਲਿਆਂ ’ਚ ਕੋਈ ਵੀ ਰਾਜਨੀਤੀ ਜਾਂ ਭੇਦਭਾਵ ਨਹੀਂ ਕਰੇਗਾ। ਘਟਨਾ ਦਾ ਪਤਾ ਲੱਗਣ ’ਤੇ ਪੁਲਸ ਨੇ ਤੁਰੰਤ ਸ਼ਿਕਾਇਤ ਦਰਜ ਕੀਤੀ ਅਤੇ ਕਾਰਵਾਈ ਕਰਦੇ ਹੋਏ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਦੱਸਿਆ ਕਿ ਉਹ ਹੁਬਲੀ ’ਚ ਘਟਨਾ ਦੇ ਵਿਰੋਧ ’ਚ ਧਰਨੇ ’ਤੇ ਬੈਠੇ ਜੈਨ ਸੰਤ ਵਰੁਰੁ ਗੁਣਾਧਰ ਨੰਦੀ ਮਹਾਰਾਜ ਨੂੰ ਮਿਲਣ ਗਏ ਸਨ ਅਤੇ ਗੱਲਬਾਤ ਕੀਤੀ। ਉਨ੍ਹਾਂ ਨੇ ਸੰਤ ਦੀਆਂ ਸਾਰੀਆਂ ਮੰਗਾਂ ਸੁਣੀਆਂ ਅਤੇ ਭਰੋਸਾ ਦਿੱਤਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਦੁਬਾਰਾ ਨਾ ਹੋਣ, ਇਸ ਦੇ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਪੁਲਸ ਵਿਭਾਗ ਪੂਰੀ ਤਰ੍ਹਾਂ ਕਾਬਿਲ ਹੈ। ਅਜੇ ਜਾਂਚ ਚੱਲ ਰਹੀ ਹੈ। ਮੈਨੂੰ ਨਹੀਂ ਲੱਗਦਾ ਕਿ ਅਜੇ ਇਹ ਮਾਮਲਾ ਸੀ. ਬੀ. ਆਈ. ਨੂੰ ਸੌਂਪਣ ਦੀ ਜ਼ਰੂਰਤ ਹੈ।

ਇਹ ਵੀ ਪੜ੍ਹੋ : ਜੇਕਰ ਬਰਸਾਤ ਦੇ ਪਾਣੀ 'ਚ ਡੁੱਬ ਜਾਵੇ ਤੁਹਾਡਾ ਵਾਹਨ, ਤਾਂ ਬੀਮਾ ਕਵਰ ਲੈਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News