ਕਰਨਾਟਕ ਸਰਕਾਰ ਨੇ ਲਿੰਗਾਇਤ ਭਾਈਚਾਰੇ ਨੂੰ ਦਿੱਤਾ ਘੱਟ ਗਿਣਤੀ ਧਰਮ ਦਾ ਦਰਜਾ

03/23/2018 8:19:37 PM

ਨੈਸ਼ਨਲ ਡੈਸਕ— ਕਰਨਾਟਕ ਸਰਕਾਰ ਨੇ ਲਿੰਗਾਇਤ ਭਾਈਚਾਰੇ ਦੇ ਲੋਕਾਂ ਨੂੰ ਘੱਟ ਗਿਣਤੀ ਧਰਮ ਦਾ ਦਰਜਾ ਦਿੱਤਾ ਹੈ, ਹੁਣ ਤਕ ਸਿਰਫ ਕੈਬਨਿਟ ਨੇ ਲਿੰਗਾਇਤ ਨੂੰ ਵੱਖਰੇ ਧਰਮ ਦਾ ਦਰਜਾ ਦਿੱਤਾ ਸੀ।
ਕੈਬਨਿਟ ਤੋਂ ਪਹਿਲਾਂ ਮਿਲ ਚੁਕੀ ਹੈ ਮਨਜ਼ੂਰੀ
ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਲਿੰਗਾਇਤ ਭਾਈਚਾਰੇ ਨੂੰ ਇਕ ਵੱਖਰੇ ਧਰਮ ਦਾ ਦਰਜਾ ਦੇਣ ਦੀ ਸਿਫਾਰਸ਼ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਲਿੰਗਾਇਤ ਭਾਈਚਾਰਾ ਲੰਮੇ ਸਮੇਂ ਤੋਂ ਇਹ ਮੰਗ ਕਰ ਰਿਹਾ ਸੀ ਕਿ ਉਨ੍ਹਾਂ ਨੂੰ ਹਿੰਦੂ ਧਰਮ ਤੋਂ ਅਲੱਗ ਐਲਾਨ ਕੀਤਾ ਜਾਵੇ। ਇਸ ਮੰਗ ਨੂੰ ਲੈ ਕੇ ਸੂਬਾ ਸਰਕਾਰ ਨੇ ਹਾਈਕੋਰਟ ਦੇ ਰਿਟਾਇਰਡ ਜੱਜ ਨਾਗਾਮੋਹਨ ਦਾਸ ਦੀ ਪ੍ਰਧਾਨਗੀ ਹੇਠ ਇਕ ਕਮੇਟੀ ਦਾ ਗਠਨ ਕੀਤਾ ਸੀ। ਇਸ ਕਮੇਟੀ ਨੂੰ ਲਿੰਗਾਇਤ ਭਾਈਚਾਰੇ ਲਈ ਵੱਖਰੇ ਧਰਮ ਨਾਲ ਘੱਟ ਗਿਣਤੀ ਦਾ ਦਰਜਾ ਦੇਣ ਦੀ ਸਿਫਾਰਸ਼ ਕੀਤੀ ਸੀ, ਜਿਸ ਨੂੰ ਸਿੱਧਰਮਈਆ ਕੈਬਨਿਟ ਵਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ।
ਲਿੰਗਾਇਤ ਭਾਈਚਾਰੇ ਨੂੰ ਵੱਖਰੇ ਧਰਮ ਦਾ ਦਰਜਾ ਦੇਣ ਦੀ ਸਿਫਾਰਿਸ਼ 'ਤੇ ਮਨਜ਼ੂਰੀ ਦੇਣ ਤੋਂ ਬਾਅਦ ਹੁਣ ਕਰਨਾਟਕ ਸਰਕਾਰ ਦੇ ਸਾਹਮਣੈ ਇਕ ਹੋਰ ਭਾਈਚਾਰੇ ਨੇ ਆਪਣੀ ਮੰਗ ਰੱਖੀ ਹੈ। ਸੂਬੇ ਦੇ ਕੋਡਵਾ ਭਾਈਚਾਰੇ ਨੇ ਘੱਟ ਗਿਣਤੀ ਦਰਜਾ ਦਿੱਤੇ ਜਾਣ ਦੀ ਮੰਗ ਸਰਕਾਰ ਸਾਹਮਣੇ ਰੱਖ ਹੈ। ਕੋਡਵਾ ਭਾਈਚਾਰੇ ਨੂੰ ਕੁਰਗ ਵੀ ਕਿਹਾ ਜਾਂਦਾ ਹੈ।

 


Related News