...ਜਦੋਂ ਖੇਤਾਂ 'ਚ ਹੋਈ ਜਹਾਜ਼ ਦੀ ਲੈਂਡਿੰਗ, ਦੇਖਣ ਲਈ ਲੱਗੀ ਲੋਕਾਂ ਦੀ ਭੀੜ
Monday, Feb 17, 2020 - 05:57 PM (IST)

ਅਨੰਤਪੁਰ— ਕਰਨਾਟਕ ਦੇ ਅਨੰਤਪੁਰ ਦੇ ਇਕ ਖੇਤ 'ਚ ਏਅਰਕ੍ਰਾਫਟ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਚਾਰ ਸੀਟਾਂ ਵਾਲਾ ਇਹ ਜਹਾਜ਼ ਬੇਲਾਰੀ ਤੋਂ ਬੈਂਗਲੁਰੂ ਵੱਲ ਜਾ ਰਿਹਾ ਸੀ ਪਰ ਤਕਨੀਕੀ ਸਮੱਸਿਆ ਕਾਰਨ ਇਸ ਨੂੰ ਇਕ ਖੇਤ 'ਚ ਹੀ ਸੁਰੱਖਿਅਤ ਉਤਾਰਿਆ ਗਿਆ। ਖੇਤ 'ਚ ਏਅਰਕ੍ਰਾਫਟ ਨੂੰ ਦੇਖਣ ਲਈ ਲੋਕਾਂ ਦੀ ਭੀੜ ਲੱਗ ਗਈ। ਪੇਂਡੂ ਇਲਾਕੇ 'ਚ ਏਅਰਕ੍ਰਾਫਟ ਦੀ ਅਚਾਨਕ ਲੈਂਡਿੰਗ ਲੋਕਾਂ ਲਈ ਚਰਚਾ ਦਾ ਵਿਸ਼ਾ ਬਣ ਗਈ। ਖੇਤ 'ਚ ਉਤਰਿਆ ਜਹਾਜ਼ ਪਿੰਡ ਵਾਸੀਆਂ ਲਈ ਕਿਸੇ ਅਜੂਬੇ ਤੋਂ ਘੱਟ ਨਹੀਂ ਹੈ। ਇਸ ਲਈ ਪਿੰਡ ਵਾਲੇ ਜਹਾਜ਼ ਕੋਲ ਖੜ੍ਹੇ ਹੋ ਕੇ ਉਸ ਨੂੰ ਦੇਖਣ ਲੱਗੇ ਅਤੇ ਤਸਵੀਰਾਂ ਖਿੱਚਣ ਲੱਗੇ।
ਕਲਿਆਣਦੁਰਗ ਗ੍ਰਾਮੀਣ ਪੁਲਸ ਇੰਸਪੈਕਟਰ ਸੁਰੇਸ਼ ਬਾਬੂ ਨੇ ਦੱਸਿਆ,''ਸਿੰਗਲ ਇੰਜਣ ਏਅਰਕ੍ਰਾਫਟ ਸਿਰਸ ਐੱਸ.ਆਰ. 22 (ਵੀਟੀ-ਵੀਡੀਐੱਨ) ਨੇ ਜਿੰਦਲ ਸਟੀਲ ਲਿਮਟਿਡ ਦੇ 2 ਕਰਮਚਾਰੀਆਂ ਨੂੰ ਬੈਂਗਲੁਰੂ ਲਿਜਾਉਣ ਲਈ ਬੇਲਾਰੀ ਤੋਂ ਉਡਾਣ ਭਰੀ ਸੀ।'' ਇੰਸਪੈਕਟਰ ਨੇ ਅੱਗੇ ਦੱਸਿਆ,''ਜਹਾਜ਼ ਹਵਾ 'ਚ ਹੀ ਸੀ, ਜਦੋਂ ਪਾਇਲਟ ਨੂੰ ਕੁਝ ਤਕਨੀਕੀ ਸਮੱਸਿਆ ਪਤਾ ਲੱਗੀ। ਪਾਇਲਟ ਨੇ ਬਿਨਾਂ ਸਮਾਂ ਗਵਾਉਂਦੇ ਹਏ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕੀਤੀ।'' ਜਹਾਜ਼ ਮੌਜੂਦ ਪਾਇਲਟ ਸਮੇਤ ਤਿੰਨੋਂ ਲੋਕ ਸੁਰੱਖਿਅਤ ਹਨ। ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਨਾਲ ਪਾਇਲਟ ਦੀ ਸਮਝਦਾਰੀ ਦੀ ਕਾਫ਼ੀ ਤਾਰੀਫ਼ ਹੋ ਰਹੀ ਹੈ।