ਗੰਦਗੀ ਤੋਂ ਪਰੇਸ਼ਾਨ ਸਨ ਸ਼ਹਿਰਵਾਸੀ, ਸਫ਼ਾਈ ਕਰਨ ਖੁਦ ਹੀ ਨਾਲੇ ''ਚ ਉਤਰ ਗਏ ਭਾਜਪਾ ਕੌਂਸਲਰ

Thursday, Jun 25, 2020 - 06:13 PM (IST)

ਗੰਦਗੀ ਤੋਂ ਪਰੇਸ਼ਾਨ ਸਨ ਸ਼ਹਿਰਵਾਸੀ, ਸਫ਼ਾਈ ਕਰਨ ਖੁਦ ਹੀ ਨਾਲੇ ''ਚ ਉਤਰ ਗਏ ਭਾਜਪਾ ਕੌਂਸਲਰ

ਮੈਂਗਲੁਰੂ- ਕਰਨਾਟਕ ਦੇ ਮੈਂਗਲੁਰੂ ਦਾ ਇਕ ਵੀਡੀਓ ਚਰਚਾ ਦਾ ਵਿਸ਼ਆ ਬਣਿਆ ਹੋਇਆ ਹੈ। ਇੱਥੇ ਪਾਣੀ ਨਾਲ ਭਰੀਆਂ ਸੜਕਾਂ ਨੂੰ ਸਾਫ਼ ਕਰਨ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਕੌਂਸਲਰ ਨੇ ਜੋ ਕਰ ਕੇ ਦਿਖਾਇਆ, ਉਹ ਕਾਬਲੇ ਤਾਰੀਫ਼ ਹੈ। ਹਰ ਕੋਈ ਉਨ੍ਹਾਂ ਦੇ ਇਸ ਹੌਂਸਲੇ ਦੀ ਤਾਰੀਫ਼ ਕਰ ਰਿਹਾ ਹੈ। ਦਰਅਸਲ ਸ਼ਹਿਰ ਦਾ ਇਕ ਨਾਲਾ ਓਵਰਫਲੋ ਹੋ ਗਿਆ ਸੀ, ਜਿਸ ਕਾਰਨ ਸੜਕਾਂ 'ਤੇ ਪਾਣੀ ਭਰ ਗਿਆ। ਲੋਕਾਂ ਨੂੰ ਆ ਰਹੀ ਪਰੇਸ਼ਾਨੀ ਨੂੰ ਦੇਖਦੇ ਹੋਏ ਕੌਂਸਲਰ ਮਨੋਹਰ ਸ਼ੈੱਟੀ ਨੇ ਇਸ ਨੂੰ ਜਲਦ ਤੋਂ ਜਲਦ ਸਾਫ਼ ਕਰਵਾਉਣ ਲਈ ਕਿਹਾ ਪਰ ਮਜ਼ਦੂਰਾਂ ਨੇ ਇਹ ਕਹਿੰਦੇ ਹੋਏ ਮਨ੍ਹਾ ਕਰ ਦਿੱਤਾ ਕਿ ਮਾਨਸੂਨ ਦੇ ਮੌਸਮ 'ਚ ਸੀਵਰ ਦੇ ਅੰਦਰ ਜਾਣਾ ਖਤਰਨਾਕ ਹੈ। ਅਜਿਹੇ 'ਚ ਸ਼ੈੱਟੀ ਨੇ ਖੁਦ ਹੀ ਨਾਲੇ ਦੇ ਅੰਦਰ ਜਾ ਕੇ ਸਫ਼ਾਈ ਕਰਨ ਦਾ ਫੈਸਲਾ ਲਿਆ।

PunjabKesariਭਾਜਪਾ ਕੌਂਸਲਰ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ 'ਚ ਉਹ ਨਾਲੇ ਦੇ ਅੰਦਰ ਜਾਂਦੇ ਹੋਏ ਦਿਖਾਈ ਦੇ ਰਹੇ ਹਨ। ਸ਼ੈੱਟੀ ਨੇ ਦੱਸਿਆ,''ਮੈਨੂੰ ਸੀਵਰ ਦੇ ਅੰਦਰ ਜਾਂਦੇ ਦੇਖ ਮੇਰੀ ਪਾਰਟੀ ਦੇ ਚਾਰ ਹੋਰ ਵਰਕਰ ਵੀ ਅੰਦਰ ਆ ਗਏ। ਸਾਨੂੰ ਸਫ਼ਾਈ ਕਰਦੇ ਹੋਏ ਲਗਭਗ ਅੱਧਾ ਦਿਨ ਲੱਗ ਗਿਆ ਪਰ ਅੰਦਰ ਫਸਿਆ ਸਾਰਾ ਕੂੜਾ ਸਾਫ਼ ਹੋ ਗਿਆ।'' ਸ਼ੈੱਟੀ ਕਾਦਰੀ ਦੱਖਣੀ ਸੀਟ ਦੇ ਕਾਰਪੋਰੇਟਰ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਸਿਰਫ਼ ਗਰੀਬ ਲੋਕਾਂ 'ਤੇ ਸੀਵਰ ਦੀ ਸਫ਼ਾਈ ਲਈ ਦਬਾਅ ਨਹੀਂ ਪਾ ਸਕਦੇ ਹਾਂ। ਜੇਕਰ ਕੁਝ ਗੜਬੜ੍ਹ ਹੋਇਆ ਤਾਂ ਕੌਣ ਜ਼ਿੰਮੇਵਾਰੀ ਲਵੇਗਾ? ਇਸ ਕਾਰਨ ਇਹ ਸਭ ਕੁਝ ਮੈਂ ਖੁਦ ਹੀ ਕੀਤਾ। ਸ਼ੈੱਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਜੰਮ ਕੇ ਵਾਇਰਲ ਹੋ ਰਹੀਆਂ ਹਨ, ਜਿਸ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ।


author

DIsha

Content Editor

Related News