ਕਰਨਾਟਕ ਵਿਧਾਨ ਸਭਾ 'ਚ ਕੁਮਾਰਸੁਆਮੀ ਨੇ ਪਾਸ ਕੀਤਾ ਬਹੁਮਤ ਟੈਸਟ

05/25/2018 4:07:27 PM

ਬੈਂਗਲੁਰੂ— ਕਰਨਾਟਕ ਵਿਧਾਨ ਸਭਾ 'ਚ ਕਾਂਗਰਸ-ਜੇ. ਡੀ. ਐੱਸ. ਗਠਜੋੜ ਨੇ ਬਹੁਮਤ ਟੈਸਟ ਸਾਬਤ ਕਰ ਦਿੱਤਾ ਹੈ। ਕਾਂਗਰਸ-ਜੇ. ਡੀ. ਐੱਸ. ਗਠਜੋੜ ਨੂੰ 117 ਵੋਟਾਂ ਮਿਲੀਆਂ ਹਨ। 

ਸੀ. ਐੱਮ. ਦੇ ਰੂਪ 'ਚ ਜੇ. ਡੀ. ਐੱਸ. ਨੇਤਾ ਐੱਚ. ਡੀ. ਕੁਮਾਰਸੁਆਮੀ ਨੇ ਸਹੁੰ ਲਈ ਅਤੇ ਅੱਜ ਵਿਧਾਨ ਸਭਾ 'ਚ ਸ਼ਕਤੀ ਟੈਸਟ ਹੋਣਾ ਹੈ। ਗਠਜੋੜ ਕੋਲ ਵਿਧਾਇਕਾਂ ਦੀ ਕੁੱਲ ਸੰਖਿਆਂ 117 ਹੈ, ਜਿਸ 'ਚ ਕੁਮਾਰਸੁਆਮੀ ਦੀ ਪਾਰਟੀ ਦੇ 37 ਕਾਂਗਰਸ ਦੇ 78 ਅਤੇ ਦੋ ਹੋਰ ਦਲ ਦੇ ਵਿਧਾਇਕ ਹਨ। ਕੁਮਾਰਸੁਆਮੀ ਦਾ ਦਾਅਵਾ ਹੈ ਕਿ ਉਹ ਬੜੀ ਹੀ ਆਸਾਨੀ ਨਾਲ ਸਦਨ 'ਚ ਆਪਣਾ ਬਹੁਮਤ ਸਾਬਤ ਕਰਨਗੇ। ਆਂਕੜਿਆਂ ਤੋਂ ਵੀ ਸਾਬਿਤ ਹੁੰਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਕਰਨਾਟਕ ਵਿਧਾਨ ਸਭਾ ਦੀਆਂ 224 ਸੀਟਾਂ 'ਚੋਂ 222 'ਤੇ 12 ਮਈ ਨੂੰ ਚੋਣਾਂ ਹੋਈਆਂ ਸਨ ਅਤੇ 15 ਮਈ ਨੂੰ ਨਤੀਜੇ ਆਏ ਸਨ, ਜਿਸ 'ਚ ਬੀ. ੇਜੇ. ਪੀ. ਦੇ ਖਾਤੇ 'ਚ 104 ਸੀਟਾਂ ਗਈਆਂ ਸਨ। ਬੀ. ਜੇ. ਪੀ. ਸਭ ਤਂ ਵੱਡੀ ਪਾਰਟੀ ਬਣ ਕੇ ਉੱਭਰੀ, ਸਰਕਾਰ ਵੀ ਬਣੀ ਪਰ ਫਲੋਟ ਟੈਸਟ 'ਚ ਬੀ. ਜੇ. ਪੀ. ਨੂੰ ਕਰਾਰਾ ਝਟਕਾ ਲੱਗਾ।


Related News