ਕਰਨਾਟਕ ''ਚ ਮਿਡ-ਡੇ-ਮੀਲ ਖਾਣ ਨਾਲ ਬੀਮਾਰ ਹੋਏ 60 ਬੱਚੇ, ਹਸਪਤਾਲ ''ਚ ਭਰਤੀ
Wednesday, Nov 06, 2019 - 12:42 PM (IST)

ਕਰਨਾਟਕ—ਕਰਨਾਟਕ 'ਚ ਮਿਡ-ਡੇ-ਮੀਲ ਖਾਣ ਨਾਲ 60 ਤੋਂ ਜ਼ਿਆਦਾ ਬੱਚੇ ਬੀਮਾਰ ਹੋ ਗਏ ਹਨ, ਜਿਨ੍ਹਾਂ ਨੂੰ ਤਰੁੰਤ ਹਸਪਤਾਲ 'ਚ ਪਹੁੰਚਾਇਆ ਗਿਆ। ਮਿਲੀ ਜਾਣਕਾਰੀ ਮੁਤਾਬਕ ਕਰਨਾਟਕ ਦੇ ਚਿੱਤਰਦੁਰਗ ਦੇ ਇੱਕ ਪ੍ਰਾਇਮਰੀ ਸਕੂਲ 'ਚ ਬੱਚਿਆਂ ਨੂੰ ਮਿਡ-ਡੇਅ- ਮੀਲ ਦਿੱਤਾ ਗਿਆ, ਜਿਸ ਨੂੰ ਖਾਣ ਤੋਂ ਬਾਅਦ ਬੱਚਿਆਂ ਨੂੰ ਪੇਟ 'ਚ ਦਰਦ ਅਤੇ ਉਲਟੀਆਂ ਆਉਣ ਲੱਗ ਗਈਆਂ। ਬੁੱਧਵਾਰ ਤੱਕ 60 ਬੱਚਿਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਮਿਡ-ਡੇ-ਮੀਲ 125 ਬੱਚਿਆਂ ਨੂੰ ਦਿੱਤਾ ਗਿਆ ਸੀ ਫਿਲਹਾਲ ਖਾਣੇ ਦੇ ਸੈਂਪਲ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ।