16 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ 2 ਸਾਲ ਦਾ ਬੱਚਾ; ਬਚਾਅ ਮੁਹਿੰਮ ਜਾਰੀ, ਲੋਕ ਕਰ ਰਹੇ ਅਰਦਾਸਾਂ

Thursday, Apr 04, 2024 - 03:28 PM (IST)

16 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ 2 ਸਾਲ ਦਾ ਬੱਚਾ; ਬਚਾਅ ਮੁਹਿੰਮ ਜਾਰੀ, ਲੋਕ ਕਰ ਰਹੇ ਅਰਦਾਸਾਂ

ਵਿਜਯਾਪੁਰ- ਕਰਨਾਟਕ ਦੇ ਵਿਜਯਾਪੁਰ ਜ਼ਿਲ੍ਹੇ ਦੇ ਇੰਡੀ ਤਾਲੁਕਾ ਦੇ ਲਾਚਯਾਨ ਪਿੰਡ ਵਿਚ ਬੋਰਵੈੱਲ 'ਚ 2 ਸਾਲ ਦਾ ਬੱਚਾ ਡਿੱਗ ਗਿਆ। ਇਸ ਦੀ ਜਾਣਕਾਰੀ ਬੁੱਧਵਾਰ ਸ਼ਾਮ ਨੂੰ ਪੁਲਸ ਨੂੰ ਦਿੱਤੀ। ਦੋ ਸਾਲ ਦੇ ਬੱਚੇ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਪੁਲਸ ਮੁਤਾਬਕ ਸਥਿਤੀ ਦਾ ਵਿਸ਼ਲੇਸ਼ਣ ਕਰਨ ਲਈ ਬੋਰਵੈੱਲ ਵਿਚ ਕੈਮਰਾ ਪਾਇਆ ਗਿਆ ਹੈ, ਜਿਸ ਦੀ ਫੁਟੇਜ਼ ਵਿਚ ਸਾਤਵਿਕ ਸਤੀਸ਼ ਮੁਜਾਗੋਂਡ 16 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗਿਆ ਹੈ। ਪੁਲਸ ਮੁਤਾਬਕ ਬੱਚਾ ਆਪਣੇ ਘਰ ਕੋਲ ਖੇਡਣ ਲਈ ਬਾਹਰ ਨਿਕਲਿਆ ਸੀ ਅਤੇ ਉਦੋਂ ਉਹ ਇਸ ਬੋਰਵੈੱਲ ਵਿਚ ਡਿੱਗ ਗਿਆ। 

ਇਹ ਵੀ ਪੜ੍ਹੋ- ਦੋਸਤ ਨੂੰ 'ਅਪ੍ਰੈਲ ਫੂਲ' ਬਣਾਉਣ ਦੇ ਚੱਕਰ 'ਚ ਗਈ 18 ਸਾਲਾ ਵਿਦਿਆਰਥੀ ਦੀ ਜਾਨ

ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਕਿਸੇ ਨੇ ਬੱਚੇ ਦੀ ਰੋਣ ਦੀ ਆਵਾਜ਼ ਸੁਣੀ ਅਤੇ ਤੁਰੰਤ ਪਰਿਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਇਕ ਪਾਈਪਲਾਈਨ ਜ਼ਰੀਏ ਆਕਸੀਜਨ ਦੀ ਸਪਲਾਈ ਕੀਤੀ ਜਾ ਰਹੀ ਹੈ ਤਾਂ ਕਿ ਬੱਚਾ ਸਾਹ ਲੈ ਸਕੇ। ਪੁਲਸ ਮੁਤਾਬਕ ਬੁੱਧਵਾਰ ਸ਼ਾਮ ਤੋਂ ਹੀ ਬਚਾਅ ਕੰਮ ਪੂਰੀ ਰਫ਼ਤਾਰ ਨਾਲ ਜਾਰੀ ਹੈ। ਸਮਝਿਆ ਜਾਂਦਾ ਹੈ ਕਿ ਬੱਚਾ ਸਿਰ ਦੇ ਭਾਰ ਡਿੱਗਿਆ ਹੈ। ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਖੋਦਾਈ ਮਸ਼ੀਨ ਦਾ ਇਸਤੇਮਾਲ ਕਰ ਕੇ ਬੋਰਵੈੱਲ ਦੇ ਬਰਾਬਰ 21 ਫੁੱਟ ਡੂੰਘਾ ਟੋਇਆ ਖੋਦਿਆ ਗਿਆ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਬਚਾਅ ਮੁਹਿੰਮ ਬੁੱਧਵਾਰ ਸ਼ਾਮ ਸਾਢੇ 6 ਵਜੇ ਸ਼ੁਰੂ ਕੀਤੀ ਗਈ ਅਤੇ ਇਹ ਜਾਰੀ ਹੈ।  ਪੁਲਸ ਮੁਤਾਬਕ ਅਸੀਂ ਉਮੀਦ ਕਰਦੇ ਹਾਂ ਕਿ ਕੁਝ ਹੀ ਘੰਟਿਆਂ ਦੇ ਅੰਦਰ ਅਸੀਂ ਬੱਚੇ ਨੂੰ ਬਚਾ ਲਵਾਂਗੇ। ਆਕਸੀਜਨ ਤੋਂ ਲੈਸ ਇਕ ਟੀਮ ਮੌਕੇ 'ਤੇ ਤਾਇਨਾਤ ਹੈ। ਬੱਚੇ ਨੂੰ ਕੱਢਣ ਦੇ ਤੁਰੰਤ ਬਾਅਦ ਇੰਡੀ ਦੇ ਹਸਪਤਾਲ ਵਿਚ ਉਸ ਨੂੰ ਲੈ ਕੇ ਜਾਣ ਲਈ ਐਂਬੂਲੈਂਸ ਨੂੰ ਤਿਆਰ ਰੱਖਿਆ ਗਿਆ ਹੈ। ਅਧਿਕਾਰੀਆਂ ਮੁਤਾਬਕ ਜੇਕਰ ਲੋੜ ਪਈ ਤਾਂ ਬੱਚੇ ਨੂੰ ਉੱਚ ਮੈਡੀਕਲ ਦੇਖਭਾਲ ਕੇਂਦਰ ਵਿਚ ਟਰਾਂਸਫਰ ਕੀਤਾ ਜਾਵੇਗਾ। 

ਇਹ ਵੀ ਪੜ੍ਹੋ- 'ਆਪ' ਨੇਤਾ ਆਤਿਸ਼ੀ ਦਾ ਵੱਡਾ ਖ਼ੁਲਾਸਾ, ਮੈਨੂੰ ਭਾਜਪਾ 'ਚ ਸ਼ਾਮਲ ਹੋਣ ਦਾ ਮਿਲਿਆ ਆਫ਼ਰ

ਬੱਚੇ ਦੀ ਮਾਂ ਪੂਜਾ ਨੇ ਕਿਹਾ ਕਿ ਮੇਰੇ ਬੱਚੇ ਨੂੰ ਖਾਣਾ ਖਾਧੇ 12 ਘੰਟੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ। ਮੇਰਾ ਬੱਚਾ ਸੁਰੱਖਿਅਤ ਬਾਹਰ ਆ ਜਾਵੇ, ਇਹ ਹੀ ਕਾਫੀ ਹੈ। ਪੁਲਸ ਨੇ ਦੱਸਿਆ ਕਿ ਰਾਸ਼ਟਰੀ ਆਫ਼ਤ ਮੋਚਨ ਬਲ ਅਤੇ ਸੂਬਾ ਆਫ਼ਤ ਮੋਚਨ ਬਲ ਦੇ ਕਰਮੀ ਵੀ ਬਚਾਅ ਮੁਹਿੰਮ 'ਚ ਸ਼ਾਮਲ ਹਨ। ਪੁਲਸ ਮੁਤਾਬਕ ਬੱਚਾ ਆਪਣੇ ਘਰ ਕੋਲ ਖੇਡਣ ਲਈ ਨਿਕਲਿਆ ਸੀ ਪਰ ਬੋਰਵੈੱਲ ਵਿਚ ਡਿੱਗ ਗਿਆ। ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਕਿਸੇ ਨੇ ਬੱਚੇ ਦੇ ਰੋਣ ਦੀ ਆਵਾਜ਼ ਸੁਣੀ ਅਤੇ ਤੁਰੰਤ ਪਰਿਵਾਰ ਨੂੰ ਸੂਚਿਤ ਕੀਤਾ। ਮੌਕੇ 'ਤੇ ਆਲੇ-ਦੁਆਲੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਜੁੱਟੇ ਹੋਏ ਹਨ। ਬੱਚੇ ਨੂੰ ਸੁਰੱਖਿਅਤ ਬਚਾਅ ਲਈ ਸਾਰੇ ਲੋਕ ਅਰਦਾਸਾਂ ਕਰ ਰਹੇ ਹਨ।

ਇਹ ਵੀ ਪੜ੍ਹੋ-  ਤਿਹਾੜ ਜੇਲ੍ਹ 'ਚ ਬੰਦ ਕੇਜਰੀਵਾਲ ਦਾ ਤੇਜ਼ੀ ਨਾਲ ਘੱਟ ਰਿਹੈ ਵਜ਼ਨ, ਚਿੰਤਾ 'ਚ ਡਾਕਟਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News