ਕਰਨਾਟਕ : ਉੱਪਰੋਂ ਲੰਘੀ 30 ਡੱਬਿਆਂ ਵਾਲੀ ਮਾਲਗੱਡੀ, ਟਰੈਕ ''ਤੇ ਲੇਟਿਆ ਰਿਹਾ ਕਿਸਾਨ

07/20/2019 3:13:52 PM

ਬਾਗਲਕੋਟ— ਕਹਿੰਦੇ ਨੇ ਜਿਸ 'ਤੇ ਰੱਬ ਦਾ ਹੱਥ ਹੋਵੇ, ਉਸ ਦਾ ਵਾਲ ਵੀ ਵੀਂਗਾ ਨਹੀਂ ਹੋ ਸਕਦਾ ਹੈ। ਕਈ ਵਾਰ ਵੱਡੇ-ਵੱਡੇ ਹਾਦਸੇ ਹੋ ਜਾਂਦੇ ਹਨ ਪਰ ਜਿਸ ਨੂੰ ਰੱਬ ਨੇ ਬਚਾਉਣਾ ਹੋਵੇ, ਉਹ ਬਚ ਹੀ ਨਿਕਲਦਾ ਹੈ। ਕਰਨਾਟਕ ਵਿਚ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਤੋਂ ਹਰ ਕੋਈ ਹੈਰਾਨ ਹੈ। ਦਰਅਸਲ ਬਾਗਲਕੋਟ ਰੇਲਵੇ ਸਟੇਸ਼ਨ 'ਤੇ ਇਕ ਕਿਸਾਨ ਦੇ ਉੱਪਰੋਂ 30 ਡਿੱਬਿਆਂ ਵਾਲੀ ਮਾਲਗੱਡੀ ਨਿਕਲ ਗਈ ਪਰ ਉਸ ਨੂੰ ਇਕ ਰਗੜ ਤਕ ਨਹੀਂ ਲੱਗੀ। ਇਹ ਗੱਲ ਸੱਚ ਹੁੰਦੀ ਨਜ਼ਰ ਆਈ 'ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ'। ਗੱਡੀ ਉੱਪਰੋਂ ਲੰਘਣ ਦੇ ਬਾਵਜੂਦ ਕਿਸਾਨ ਸਹੀ ਸਲਾਮਤ ਉੱਠ ਖੜ੍ਹਾ ਹੋਇਆ। 

ਓਧਰ ਕਿਸਾਨ ਦੇ ਪਰਿਵਾਰ ਨੇ ਦੱਸਿਆ ਕਿ ਉਹ ਟਰੈਕ ਪਾਰ ਕਰ ਰਹੇ ਸਨ, ਤਾਂ ਮਾਲਗੱਡੀ ਆ ਗਈ। ਉਨ੍ਹਾਂ ਨੂੰ ਸੁਣਾਈ ਨਹੀਂ ਦਿੰਦਾ, ਇਸ ਕਾਰਨ ਗੱਡੀ ਦੀ ਆਵਾਜ਼ ਵੀ ਨਹੀਂ ਸੁਣ ਸਕੇ। ਮਾਲਗੱਡੀ ਨੇੜੇ ਆਉਂਦੇ ਦੇਖ ਕੇ ਪਰਿਵਾਰ ਨੇ ਇਸ਼ਾਰੇ ਵਿਚ ਉਨ੍ਹਾਂ ਨੂੰ ਟਰੈਕ ਦੇ ਵਿਚ ਲੇਟ ਜਾਣ ਲਈ ਕਿਹਾ। ਇਸ਼ਾਰਾ ਸਮਝ ਕੇ ਉਹ ਟਰੈਕ ਦੇ ਵਿਚਾਲੇ ਹੀ ਲੇਟ ਗਏ। ਜਦੋਂ ਗੱਡੀ ਹੌਲੀ ਹੋਣ ਲੱਗੀ ਤਾਂ ਉਹ ਉਠਣ ਦੀ ਕੋਸ਼ਿਸ਼ ਕਰਨ ਲੱਗੇ ਪਰ ਲੋਕਾਂ ਨੇ ਉਨ੍ਹਾਂ ਨੂੰ ਗੱਡੀ ਰੁਕਣ ਦੀ ਉਡੀਕ ਕਰਨ ਲਈ ਕਿਹਾ। ਜਦੋਂ ਗੱਡੀ ਨਿਕਲ ਗਈ ਤਾਂ ਬਜ਼ੁਰਗ ਸਹੀ ਸਲਾਮਤ ਉਠ ਖੜ੍ਹਾ ਹੋਇਆ।


Tanu

Content Editor

Related News