ਕਰਨਾਟਕ: ਮਰਹੂਮ IAS ਅਧਿਕਾਰੀ ਦੀ ਪਤਨੀ ਕਾਂਗਰਸ ''ਚ ਹੋਈ ਸ਼ਾਮਲ
Sunday, Oct 04, 2020 - 04:26 PM (IST)

ਬੈਂਗਲੁਰੂ— ਕਰਨਾਟਕ ਦੇ ਮਰਹੂਮ ਆਈ. ਏ. ਐੱਸ. ਅਧਿਕਾਰੀ ਡੀ.ਕੇ. ਰਵੀ ਦੀ ਪਤਨੀ ਕੁਸਮ ਰਵੀ ਨੇ ਐਤਵਾਰ ਯਾਨੀ ਕਿ ਅੱਜ ਕਾਂਗਰਸ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ। ਕਰਨਾਟਕ ਪ੍ਰਦੇਸ਼ ਕਾਂਗਰਸ ਪ੍ਰਧਾਨ ਡੀ.ਕੇ. ਸ਼ਿਵਕੁਮਾਰ, ਸਾਬਕਾ ਮੁੱਖ ਮੰਤਰੀ ਸਿੱਧਰਮਈਆ ਅਤੇ ਸਾਬਕਾ ਉੱਪ ਮੁੱਖ ਮੰਤਰੀ ਜੀ. ਪਰਮੇਸ਼ਵਰਾ ਨੇ ਕੁਸਮ ਦੇ ਪਾਰਟੀ 'ਚ ਸ਼ਾਮਲ ਹੋਣ ਦਾ ਸਵਾਗਤ ਕੀਤਾ। ਸੂਤਰਾਂ ਮੁਤਾਬਕ ਕੁਸਮ ਨੂੰ ਰਾਜਰਾਜੇਸ਼ਵਰੀਰ ਨਗਰ ਵਿਧਾਨ ਸਭਾ ਜ਼ਿਮਨੀ ਚੋਣਾਂ ਵਿਚ ਭਾਜਪਾ ਪਾਰਟੀ ਉਮੀਦਵਾਰ ਮੁਨੀਰਤਨਾ ਖ਼ਿਲਾਫ ਚੋਣ ਮੈਦਾਨ 'ਚ ਉਤਾਰਿਆ ਜਾ ਸਕਦਾ ਹੈ।
ਓਧਰ ਡੀਕੇ ਸ਼ਿਵਕੁਮਾਰ ਨੇ ਕਿਹਾ ਕਿ ਪਾਰਟੀ ਕੁਸਮ ਨੂੰ ਉਮੀਦਵਾਰ ਦੇ ਰੂਪ ਵਿਚ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੁਸਮ ਪੜ੍ਹੀ-ਲਿਖੀ ਹੈ ਅਤੇ ਉਨ੍ਹਾਂ ਇਕ ਉਮੀਦਵਾਰ ਦੇ ਰੂਪ ਵਿਚ ਵੀ ਦੇਖਿਆ ਜਾ ਸਕਦਾ ਹੈ। ਡੀਕੇ ਸ਼ਿਵਕੁਮਾਰ ਨੇ ਅੱਗੇ ਕਿਹਾ ਕਿ ਅਸੀਂ ਹਾਈਕਮਾਨ ਨੂੰ ਉਨ੍ਹਾਂ ਦਾ ਨਾਂ ਸੁਝਾਇਆ ਹੈ ਅਤੇ ਉਹ ਫ਼ੈਸਲਾ ਕਰਨਗੇ। ਸ਼ਿਵਕੁਮਾਰ ਮੁਤਾਬਕ ਪਾਰਟੀ ਬੀਬੀ ਉਮੀਦਵਾਰ ਨੂੰ ਮੈਦਾਨ ਵਿਚ ਉਤਾਰੇਗੀ ਤਾਂ ਬੀਬੀਆਂ ਦੇ ਵੋਟਾਂ ਦਾ ਸਮਰਥਨ ਬਟੋਰੇਗੀ।