ਕਿਸਾਨਾਂ ਦੇ ਸਮਰਥਨ 'ਚ ਕਾਰ ਛੱਡ ਟਰੈਕਟਰ 'ਤੇ ਬਰਾਤ ਲੈ ਕੇ ਪੁੱਜਿਆ ਲਾੜਾ (ਤਸਵੀਰਾਂ)

Friday, Dec 04, 2020 - 03:05 PM (IST)

ਕਰਨਾਲ- ਹਰਿਆਣਾ-ਦਿੱਲੀ ਬਾਰਡਰ 'ਤੇ ਡਟੇ ਕਿਸਾਨਾਂ ਦੇ ਸਮਰਥਨ 'ਚ ਕਰਨਾਲ ਜ਼ਿਲ੍ਹੇ 'ਚ ਇਕ ਅਨੋਖੀ ਬਰਾਤ ਦੇਖਣ ਨੂੰ ਮਿਲੀ। ਜ਼ਿਲ੍ਹੇ ਦੇ ਸੈਕਟਰ 6 'ਚ ਲਾੜਾ ਘਰ 'ਚ ਖੜ੍ਹੀ ਮਰਸੀਡੀਜ਼ ਕਾਰ ਛੱਡ ਟਰੈਕਟਰ 'ਤੇ ਸਵਾਰ ਹੋ ਕੇ ਅੱਗੇ ਵਧਿਆ। ਇਸ ਤੋਂ ਬਾਅਦ ਬਰਾਤੀਆਂ ਨੇ ਵੀ ਟਰੈਕਟਰਾਂ 'ਤੇ ਸਵਾਰ ਕੇ ਜੈ ਜਵਾਨ ਜੈ ਕਿਸਾਨ ਦੇ ਨਾਅਰੇ ਲਗਾਏ। ਲਾੜਾ-ਲਾੜੀ ਨੇ ਆਪਣੇ ਵਿਆਹ ਸਮਾਰੋਹ 'ਚ ਮਿਲੀ ਸ਼ਗਨ ਦੀ ਪੂਰੀ ਰਾਸ਼ੀ ਵੀ ਕਿਸਾਨਾਂ ਦੇ ਅੰਦੋਲਨ 'ਚ ਮਦਦ ਵਜੋਂ ਦੇਣ ਦੀ ਗੱਲ ਕਹੀ ਹੈ। ਸਤਬੀਰ ਢੁਲ ਕੈਥਲ ਦੇ ਪਿੰਡ ਪਾਈ ਦੇ ਵਾਸੀ ਹਨ। ਬੀਤੇ ਕੁਝ ਸਾਲਾਂ ਤੋਂ ਉਹ ਆਪਣੀ ਪਤਨੀ ਸੁਸ਼ੀਲਾ ਅਤੇ ਪੂਰੇ ਪਰਿਵਾਰ ਨਾਲ ਕਰਨਾਲ ਦੇ ਸੈਕਟਰ 6 'ਚ ਰਹਿ ਰਹੇ ਹਨ। ਸਤਬੀਰ ਅਤੇ ਸੁਸ਼ੀਲਾ ਦੇ ਪੁੱਤ ਸੁਮਿਤ ਬੀਟੇਕ ਕਰਨ ਤੋਂ ਬਾਅਦ ਜੈਪੁਰ 'ਚ ਆਪਣਾ ਬਿਜ਼ਨੈੱਸ ਕਰ ਰਿਹਾ ਹੈ, ਜਦੋਂ ਕਿ ਨੂੰ ਲਿਪਿਕਾ ਅਹਲਾਵਤ ਨੋਇਡਾ 'ਚ ਇਕ ਮਲਟੀਨੈਸ਼ਨਲ ਕੰਪਨੀ 'ਚ ਕੰਮ ਕਰਦੀ ਹੈ। 

PunjabKesari

ਇਹ ਵੀ ਪੜ੍ਹੋ : ਦਿੱਲੀ ਪੁਲਸ ਵਲੋਂ ਲਾਏ ਬੈਰੀਕੇਡਜ਼ ਲੰਘਣ ਲਈ ਕਿਸਾਨਾਂ ਨੇ ਪੰਜਾਬ ਤੋਂ ਮੰਗਵਾਏ ਘੋੜੇ

ਜਦੋਂ ਸੁਮਿਤ ਅਤੇ ਲਿਪਿਕਾ ਨੂੰ ਪਤਾ ਲੱਗਾ ਕਿ ਕਈ ਸੂਬਿਆਂ ਦੇ ਕਿਸਾਨ ਇੰਨੀਂ ਦਿਨੀਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ ਤਾਂ ਉਨ੍ਹਾਂ ਨੇ ਆਪਣੇ-ਆਪਣੇ ਪਰਿਵਾਰਾਂ ਦੀ ਖੇਤੀਬਾੜੀ ਨਾਲ ਜੁੜੀ ਪਿੱਠਭੂਮੀ ਕਾਰਨ ਅਨੋਖੇ ਢੰਗ ਨਾਲ ਵਿਆਹ ਕਰਨ ਦਾ ਫੈਸਲਾ ਲਿਆ। ਵੀਰਵਾਰ ਰਾਤ ਕਰੀਬ 8 ਵਜੇ ਸੈਕਟਰ 6 ਸਥਿਤ ਘਰ ਤੋਂ ਬਕਾਇਦਾ 4 ਟਰੈਕਟਰਾਂ 'ਤੇ ਬਰਾਤ ਨੂਰਮਹਲ ਬੈਂਕੇਟ ਹਾਲ ਲਈ ਰਵਾਨਾ ਹੋਈ। ਖ਼ੁਦ ਸੁਮਿਤ ਨੇ ਟਰੈਕਟਰ ਦਾ ਸਟੇਅਰਿੰਗ ਫੜ ਕੇ ਇਸ ਨੂੰ ਅੱਗੇ ਵਧਾਇਆ।

PunjabKesari

ਇਹ ਵੀ ਪੜ੍ਹੋ : ਕਿਸਾਨ ਅੰਦੋਲਨ: ਸਖ਼ਤ ਸੁਰੱਖਿਆ ਵਿਚਾਲੇ ਲਗਾਤਾਰ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹਨ ਪ੍ਰਦਰਸ਼ਨਕਾਰੀ


DIsha

Content Editor

Related News