ਕਰਨਾਲ ਧਰਨਾ: ਜਾਟ ਭਵਨ ’ਚ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਖ਼ਤਮ
Saturday, Sep 11, 2021 - 10:53 AM (IST)
ਕਰਨਾਲ— ਕਰਨਾਲ ਲਾਠੀਚਾਰਜ ਦੇ ਵਿਰੋਧ ’ਚ ਕਿਸਾਨਾਂ ਦਾ ਮਿੰਨੀ ਸਕੱਤਰੇਤ ਦੇ ਬਾਹਰ ਧਰਨਾ ਜਾਰੀ ਹੈ। ਕਰਨਾਲ ਵਿਚ ਕਿਸਾਨਾਂ ਦਾ ਅੰਦੋਲਨ ਅੱਜ ਖ਼ਤਮ ਹੋਣ ਦੀ ਸੰਭਾਵਨਾ ਹੈ, ਥੋੜ੍ਹੀ ਦੇਰ ਵਿੱਚ ਪ੍ਰੈੱਸ ਕਾਨਫਰੰਸ ਹੋਵੇਗੀ ਜਿਸ ਵਿਚ ਕਿਸਾਨ ਜਥੇਬੰਦੀਆਂ ਅਤੇ ਕਰਨਾਲ ਜ਼ਿਲ੍ਹਾ ਪ੍ਰਸ਼ਾਸਨ ਸਾਂਝੇ ਤੌਰ ਤੇ ਇਕ ਬਿਆਨ ਜਾਰੀ ਕਰਨਗੇ। ਇਸ ਤੋਂ ਪਹਿਲਾਂ ਕਿਸਾਨਾਂ ਦੀ ਕਰਨਾਲ ਜਾਟ ਭਵਨ ਵਿਖੇ ਇਕ ਮੀਟਿੰਗ ਹੋਈ ਜਿਸ ਵਿਚ ਕਿਸਾਨਾਂ ਨੇ ਪ੍ਰਸ਼ਾਸਨ ਵੱਲੋਂ ਭੇਜੇ ਕਿ ਪ੍ਰਪੋਜ਼ਲ ਤੇ ਸਹਿਮਤੀ ਜਤਾਈ ਇਸ ਇਸ ਪ੍ਰਪੋਜ਼ਲ ਵਿਚ ਕਰਨਾਲ ਦੇ ਤਤਕਾਲੀਨ ਐਸ.ਡੀ.ਐਮ ਆਯੂਸ਼ ਸਿਨਹਾ ਖ਼ਿਲਾਫ਼ ਜਾਂਚ ਬਿਠਾਈ ਜਾਵੇਗੀ। ਜਾਂਚ ਇਕ ਰਿਟਾਇਰ ਜੱਜ ਤੋਂ ਹੋਵੇਗੀ। ਕਿਸਾਨ ਜਥੇਬੰਦੀਆਂ ਨੇ ਤਿੰਨ ਜੱਜਾਂ ਦੀ ਸੂਚੀ ਪ੍ਰਸ਼ਾਸਨ ਨੂੰ ਦਿੱਤੀ ਸੀ, ਇਸ ਵਿਚੋਂ ਇਕ ਰਿਟਾਇਰ ਜੱਜ ਨੂੰ ਚੁਣਿਆ ਗਿਆ ਹੈ। ਜਾਂਚ ਦੇ ਲਈ ਕਿਸਾਨਾਂ ਨੇ ਪ੍ਰਸ਼ਾਸਨ ਨੂੰ ਇੱਕ ਮਹੀਨੇ ਦਾ ਸਮਾਂ ਦਿੱਤਾ ਹੈ, ਜਦੋਂ ਤੱਕ ਜਾਂਚ ਚੱਲੇਗੀ ਉਦੋਂ ਤਕ ਆਯੂਸ਼ ਸਿਨਹਾ ਛੁੱਟੀ ਤੇ ਰਹਿਣਗੇ। ਇਸ ਤੋਂ ਇਲਾਵਾ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਕਿਸਾਨਾਂ ਅੱਗੇ ਪ੍ਰਪੋਜ਼ਲ ਰੱਖਿਆ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਿਸਾਨਾਂ ਨੇ ਜਾਟ ਭਵਨ ਵਿਚ ਹੋਈ ਆਪਣੀ ਇਕੱਤਰਤਾ ਵਿਚ ਇਸ ਤੇ ਸਹਿਮਤੀ ਜਤਾਈ ਹੈ। ਫਿਲਹਾਲ ਇਸ ਤੇ ਪੱਕੀ ਮੋਹਰ ਥੋੜ੍ਹੀ ਦੇਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਕਿਸਾਨਾਂ ਵੱਲੋਂ ਸੰਯੁਕਤ ਤੌਰ ਤੇ ਕੀਤੀ ਜਾ ਰਹੀ ਕਾਨਫਰੰਸ ਵਿਚ ਲਗਾਈ ਜਾਵੇਗੀ
ਦੱਸ ਦੇਈਏ ਬੀਤੇ ਦਿਨ ਕਿਸਾਨ ਆਗੂਆਂ ਅਤੇ ਪ੍ਰਸ਼ਾਸਨ ਵਿਚਾਲੇ 4 ਘੰਟੇ ਦੀ ਗੱਲਬਾਤ ਹੋਈ, ਜੋ ਕਿ ਸਕਾਰਾਤਮਕ ਰਹੀ। ਉਮੀਦ ਕੀਤੀ ਜਾ ਰਹੀ ਹੈ ਮੁੱਦਿਆਂ ਨੂੰ ਜਲਦ ਹੀ ਸੁਲਝਾ ਲਿਆ ਜਾਵੇਗਾ। ਇਸ ਬਾਬਤ ਅੱਜ ਯਾਨੀ ਕਿ ਸ਼ਨੀਵਾਰ ਨੂੰ ਕਰਨਾਲ ਸਥਿਤ ਜਾਟ ਭਵਨ ’ਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬੈਠਕ ਕਰ ਰਹੇ ਹਨ। ਕਿਸਾਨਾਂ ਦੀ ਅਗਲੀ ਰਣਨੀਤੀ ਕੀ ਹੋਵੇਗੀ, ਇਸ ਬਾਰੇ ਚਰਚਾ ਕੀਤਾ ਜਾ ਰਹੀ ਹੈ।
ਦੱਸ ਦੇਈਏ ਕਿ ਕਰਨਾਲ ’ਚ ਹੋਏ ਲਾਠੀਚਾਰਜ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਕਿਸਾਨਾਂ ਨੇ ਸਕੱਤਰੇਤ ਅੱਗੇ ਪੱਕਾ ਮੋਰਚਾ ਲਾਇਆ ਹੋਇਆ ਹੈ। ਦੱਸਣਯੋਗ ਹੈ ਕਿ 28 ਅਗਸਤ ਨੂੰ ਪੁਲਸ ਨੇ ਬਸਤਾੜਾ ਟੋਲ ਪਲਾਜ਼ਾ ’ਤੇ ਕਿਸਾਨਾਂ ’ਤੇ ਲਾਠੀਚਾਰਜ ਕੀਤਾ ਸੀ। ਦਰਅਸਲ ਕਿਸਾਨ ਇੱਥੇ ਭਾਜਪਾ ਦੀ ਬੈਠਕ ਦਾ ਵਿਰੋਧ ਕਰਨ ਪੁੱਜੇ ਸਨ। ਇਸ ਲਾਠੀਚਾਰਜ ਵਿਚ ਰਾਏਪੁਰ ਜਟਾਨ ਪਿੰਡ ਦੇ ਕਿਸਾਨ ਸੁਸ਼ੀਲ ਕਾਜਲ ਦੀ ਮੌਤ ਹੋ ਗਈ ਸੀ। ਇਸ ਦੇ ਵਿਰੋਧ ਵਿਚ ਕਿਸਾਨਾਂ ਨੇ 7 ਸਤੰਬਰ ਨੂੰ ਕਰਨਾਲ ਅਨਾਜ ਮੰਡੀ ’ਚ ਮਹਾਪੰਚਾਇਤ ਬੁਲਾਈ ਸੀ। ਪ੍ਰਸ਼ਾਸਨ ਨਾਲ ਕਿਸਾਨਾਂ ਦੀ ਤਿੰਨ ਦੌਰ ਦੇ ਬੈਠਕ ਦੌਰਾਨ ਕਿਸਾਨ ਆਗੂ ‘ਸਿਰ ਪਾੜਨ’ ਦਾ ਆਦੇਸ਼ ਦੇਣ ਵਾਲੇ ਤੱਤਕਾਲੀਨ ਐੱਸ. ਡੀ. ਐੱਮ. ਆਯੁਸ਼ ਸਿਨਹਾ ਦੇ ਸਸਪੈਂਡ ’ਤੇ ਅੜੇ ਹੋਏ ਹਨ। ਹਾਲਾਂਕਿ ਸਰਕਾਰ ਇਸ ਲਈ ਤਿਆਰ ਨਹੀਂ ਹੈ। ਨਾਲ ਹੀ ਕਿਸਾਨ ਮਿ੍ਰਤਕ ਅਤੇ ਜ਼ਖਮੀ ਕਿਸਾਨਾਂ ਲਈ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਆਪਣੀਆਂ ਮੰਗਾਂ ਨੂੰ ਮਨਵਾਉਣ ਨੂੰ ਲੈ ਕੇ ਕਿਸਾਨਾਂ ਨੇ ਮਿੰਨੀ ਸਕੱਤਰੇਤ ਕਰਨਾਲ ਦਾ ਘਿਰਾਓ ਕੀਤਾ ਹੋਇਆ ਹੈ।