ਪੀ. ਐੱਮ. ਮੋਦੀ ਦਾ ਟਵੀਟ- ਫ਼ੌਜੀ ਜਵਾਨਾਂ ਦੀ ਬਹਾਦਰੀ ਪੀੜ੍ਹੀਆਂ ਤੱਕ ਪ੍ਰੇਰਿਤ ਕਰਦੀ ਰਹੇਗੀ

07/26/2020 11:02:21 AM

ਨਵੀਂ ਦਿੱਲੀ— ਅੱਜ ਕਾਰਗਿਲ ਵਿਜੇ ਦਿਵਸ ਦੇ 21 ਸਾਲ ਪੂਰੇ ਹੋ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਰਗਿਲ ਵਿਜੇ ਦਿਵਸ ਮੌਕੇ 'ਤੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਫ਼ੌਜੀ ਜਵਾਨਾਂ ਦੀ ਬਹਾਦਰੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਣਾ ਦਿੰਦੀ ਰਹੇਗੀ।

PunjabKesari

ਕਾਰਗਿਲ ਸ਼ਹੀਦਾਂ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਕਿ ਕਾਰਗਿਲ ਵਿਜੇ ਦਿਵਸ ਦੇ ਮੌਕੇ 'ਤੇ ਅਸੀਂ ਆਪਣੇ ਹਥਿਆਰਬੰਦ ਫ਼ੌਜੀਆਂ ਦੇ ਸਾਹਸ ਅਤੇ ਮਜ਼ਬੂਤ ਇਰਾਦੇ ਨੂੰ ਯਾਦ ਕਰਦੇ ਹਾਂ। ਜਿਨ੍ਹਾਂ ਨੇ 1999 'ਚ ਵੱਡੀ ਮਜ਼ਬੂਤੀ ਨਾਲ ਸਾਡੇ ਦੇਸ਼ ਦੀ ਰੱਖਿਆ ਕੀਤੀ। ਉਨ੍ਹਾਂ ਦੀ ਬਹਾਦਰੀ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਇਕ ਹੋਰ ਟਵੀਟ 'ਚ ਉਨ੍ਹਾਂ ਲਿਖਿਆ ਕਿ ਭਾਰਤ ਆਪਣੇ ਫ਼ੌਜੀਆਂ ਲਈ ਉਨ੍ਹਾਂ ਦੀ ਬਹਾਦਰੀ ਲਈ ਸਦਾ ਧੰਨਵਾਦੀ ਹੈ। 

ਜ਼ਿਕਰਯੋਗ ਹੈ ਕਿ 21 ਸਾਲ ਪਹਿਲਾਂ 26 ਜੁਲਾਈ 1999 ਨੂੰ ਅੱਜ ਦੇ ਦਿਨ ਭਾਰਤੀ ਜਵਾਨਾਂ ਨੇ ਪਾਕਿਸਤਾਨ ਨੂੰ ਭਾਰਤ ਦੀ ਤਾਕਤ ਦਾ ਅਹਿਸਾਸ ਦਿਵਾਇਆ ਸੀ ਕਿ ਦੇਸ਼ 'ਤੇ ਅੱਖ ਚੁੱਕ ਕੇ ਦੇਖਣ ਵਾਲਿਆਂ ਦਾ ਹਰਸ਼ ਕੀ ਹੁੰਦਾ ਹੈ। ਭਾਰਤੀ ਜਵਾਨਾਂ ਨੇ ਸਾਹਸ ਅਤੇ ਹਿੰਮਤ ਨਾਲ ਉਨ੍ਹਾਂ ਚੋਟੀਆਂ ਨੂੰ ਦੁਸ਼ਮਣਾਂ ਦੇ ਕਬਜ਼ੇ 'ਚੋਂ ਛੁਡਵਾਇਆ ਸੀ, ਜਿਨ੍ਹਾਂ 'ਤੇ ਉਨ੍ਹਾਂ ਨੇ ਕਬਜ਼ਾ ਕਰ ਲਿਆ ਸੀ। 60 ਦਿਨ ਚੱਲੇ ਕਾਰਗਿਲ ਯੁੱਧ ਵਿਚ ਭਾਰਤ ਨੇ ਕਈ ਵੀਰ ਸਪੂਤ ਗਵਾਏ ਪਰ ਭਾਰਤ ਮਾਤਾ ਦਾ ਸੀਸ ਝੁੱਕਣ ਨਹੀਂ ਦਿੱਤਾ। ਅੱਜ ਦਾ ਦਿਨ ਉਨ੍ਹਾਂ ਫ਼ੌਜੀਆਂ ਜਵਾਨਾਂ ਨੂੰ ਨਮਨ ਕਰਨ ਦਾ ਦਿਨ ਹੈ, ਜਿਨ੍ਹਾਂ ਨੇ ਸਾਡੇ ਦੇਸ਼ ਦੀ ਸੁਰੱਖਿਆ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ, ਉਨ੍ਹਾਂ ਬਹਾਦਰ ਜਵਾਨਾਂ ਨੂੰ ਸਾਡਾ ਨਮਨ ਹੈ। ਕਾਰਗਿਲ ਯੁੱਧ ਵਿਚ ਭਾਰਤ ਦੀ ਜਿੱਤ ਮਨਾਉਣ ਲਈ 26 ਜੁਲਾਈ ਨੂੰ ਕਾਰਗਿਲ ਵਿਜੇ ਦਿਵਸ ਮਨਾਇਆ ਜਾਂਦਾ ਹੈ।


Tanu

Content Editor

Related News