ਭਾਰਤ 'ਚ ਆਪਣੇ ਪਿਆਰ ਨੂੰ ਹਾਸਲ ਕਰਨ ਲਈ ਵੀਜ਼ਾ ਦੀ ਮੁਥਾਜ ਹੋਈ ਪਾਕਿਸਤਾਨੀ ਕੁੜੀ, ਵਿਦੇਸ਼ ਮੰਤਰੀ ਤੋਂ ਮੰਗੀ ਮਦਦ

Wednesday, Jul 05, 2017 - 09:52 AM (IST)

ਨਵੀਂ ਦਿੱਲੀ/ਇਸਲਾਮਾਬਾਦ— ਕਰਾਚੀ ਦੀ ਰਹਿਣ ਵਾਲੀ 25 ਸਾਲ ਦੀ ਸਾਦੀਆ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਮਦਦ ਮੰਗੀ ਹੈ। ਸਾਦੀਆ ਨੂੰ ਲਖਨਊ 'ਚ ਰਹਿਣ ਵਾਲੇ ਸਈਦ ਨਾਲ ਪਿਆਰ ਹੋ ਗਿਆ ਹੈ ਅਤੇ 1 ਅਗਸਤ ਨੂੰ ਦੋਹਾਂ ਦਾ ਵਿਆਹ ਹੈ ਪਰ ਸਾਦੀਆ ਨੂੰ ਭਾਰਤ ਤੋਂ ਵੀਜ਼ਾ ਨਹੀਂ ਮਿਲਿਆ ਹੈ ਜਿਸ ਨੂੰ ਲੈ ਕੇ ਸੁਸ਼ਮਾ ਸਵਰਾਜ ਨੂੰ ਗੁਹਾਰ ਲਗਾਈ। ਲੜਕੀ ਅਤੇ ਉਸ ਦਾ ਪਰਿਵਾਰ 1 ਸਾਲ ਤੋਂ ਇਸਲਾਮਾਬਾਦ 'ਚ ਭਾਰਤੀ ਹਾਈ ਕਮਿਸ਼ਨ ਦੇ ਚੱਕਰ ਲਗਾ ਰਹੇ ਹਨ। ਸਾਦੀਆ ਨੇ ਦੱਸਿਆ ਕਿ 2 ਵਾਰ ਉਸ ਦੀ ਵੀਜ਼ਾ ਲਈ ਅਰਜ਼ੀ ਬਿਨਾਂ ਕਾਰਨ ਦੱਸੇ ਰੱਦ ਕਰ ਦਿੱਤੀ ਗਈ ਹੈ। ਉਸ ਦਾ ਮੰਣਨਾ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਖਰਾਬ ਰਿਸ਼ਤਿਆਂ ਕਾਰਨ ਸ਼ਾਇਦ ਬਾਰ-ਬਾਰ ਉਨ੍ਹਾਂ ਦਾ ਵੀਜ਼ਾ ਰਿਜੈਕਟ ਹੋ ਰਿਹਾ ਹੈ ।
ਟਵਿੱਟਰ 'ਤੇ ਲਗਾਈ ਗੁਹਾਰ
ਇਨ੍ਹਾਂ ਸਾਰਿਆਂ ਤੋਂ ਪਰੇਸ਼ਾਨ ਹੋ ਕੇ ਸਾਦੀਆ ਨੇ ਟਵਿੱਟਰ 'ਤੇ ਸੁਸ਼ਮਾ ਸਵਰਾਜ ਨੂੰ ਗੁਹਾਰ ਲਗਾਉਂਦੇ ਹੋਏ ਕਿ ਇਸ ਬੇਟੀ ਦੀ ਮਦਦ ਕਰੋ, ਤੁਸੀਂ ਹੀ ਮੇਰੀ ਆਖਰੀ ਉਮੀਦ ਹੋ। ਸਾਦੀਆ ਦੀ ਗੁਹਾਰ 'ਤੇ ਅਜੇ ਤੱਕ ਵਿਦੇਸ਼ ਮੰਤਰੀ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਦੋਹਾਂ ਦਾ ਵਿਆਹ 2012 'ਚ ਉਸ ਸਮੇਂ ਤੈਅ ਹੋਇਆ ਸੀ ਜਦੋਂ ਸਾਦੀਆ ਪਰਿਵਾਰ ਨਾਲ ਲਖਨਊ ਆਈ ਸੀ। ਪਿਛਲੇ 5 ਸਾਲਾਂ 'ਚ ਦੋਹਾਂ ਪਰਿਵਾਰਾਂ 'ਚ ਦਰਮਿਆਨ ਸਿਰਫ ਫੋਨ 'ਤੇ ਹੀ ਗੱਲਬਾਤ ਹੋਈ ਹੈ।


Related News